ਨਕੋਦਰ ਬਲਾਕ ਦੇ ਪਿੰਡ ਮਾਲੜੀ, ਟੁੱਟ ਕਲਾਂ, ਸੈਦੂਪੁਰ, ਹੁਸੈਨਪੁਰ, ਗਿੱਦੜਪਿੰਡੀ ਦੀਆਂ ਗ੍ਰਾਮ ਪੰਚਾਇਤਾਂ ਨੂੰ ਪਿਛਲੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਵੱਖ-ਵੱਖ ਕੰਮਾਂ ਨੂੰ ਲੈ ਕੇ ਦਿੱਤੀਆਂ ਗਰਾਂਟਾ ਦਾ ਲੇਖਾ ਜੋਖਾ ਕਰਦਿਆਂ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਕਿਹਾ ਕਿ ਸਾਰੀਆਂ ਪੰਚਾਇਤਾਂ ਨੂੰ ਬਿਨਾ ਕਿਸੇ ਭੇਦ ਭਾਵ ਤੋਂ ਪੈਸੇ ਦਿੱਤੇ ਗਏ ਹਨ। ਲੋਕ ਮਿਲਣੀਆਂ ਦੌਰਾਨ ਹਰੇਕ ਪੰਚਾਇਤ ਨੂੰ ਪਿੰਡ ਵਾਸੀਆਂ ਸਾਹਮਣੇ ਬੀਬੀ ਮਾਨ ਵੱਲੋਂ ਕਿਹੜੇ ਕੰਮ ਹੋਏ ਕਿਹੜੇ ਰਹਿ ਗਏ ਚਰਚਾ ਕੀਤੀ ਗਈ। ਇਸ ਦੌਰਾਨ ਬੀਬੀ ਮਾਨ ਵੱਲੋ ਪਿੰਡ ਵਾਸੀਆਂ ਤੋਂ ਹੋਏ ਜਾਂ ਹੋ ਰਹੇ ਵਿਕਾਸ ਨੂੰ ਲੈ ਕੇ ਪੁੱਛਿਆ ਗਿਆ ਅਤੇ ਪਿੰਡ ਦੀ ਹੋਰ ਕੀ ਮੰਗਾਂ ਹੈ।

ਮੌਕੇ ਤੇ ਲੋਕਾਂ ਦੇ ਨਿੱਜੀ ਕੰਮਾਂ ਦੇ ਹੱਲ ਕਰਨ ਲਈ ਹਾਜ਼ਰ ਅਫਸਰਾਂ ਦੀ ਡਿਊਟੀ ਲਗਾਈ ਜਾਂਦੀ ਹੈ। ਇਸ ਸਮੇਂ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਦਰਸ਼ਨ ਸਿੰਘ ਟਾਹਲੀ, ਬਲਾਕ ਸੰਮਤੀ ਚੇਅਰਮੈਨ ਚਰਨਜੀਤ ਸਿੰਘ,ਬੀਡੀਓ ਅਭੈ ਚੰਦਰ, ਲਵਪ੍ਰੀਤ ਐਸ ਡੀ ਓ, ਪੰਚਾਇਤ ਅਫਸਰ, ਵਾਟਰ ਸਪਲਾਈ ਵਿਭਾਗ, ਪੁਲਿਸ ਪ੍ਰਸ਼ਾਸ਼ਨ ਮੌਕੇ ਤੇ ਹਾਜ਼ਰ ਸਨ। ਪਿੰਡ ਮਾਲੜੀ ਦੇ ਸਰਪੰਚ ਸੁਖਦੇਵ ਸਿੰਘ, ਪਰਮਜੀਤ ਸਾਬਕਾ ਬਲਾਕ ਸੰਮਤੀ ਮੈਂਬਰ, ਮੋਨਿਕਾ ਸੂਦ ਸ਼ਹਿਰੀ ਪ੍ਰਧਾਨ, ਸੋਨੀਆ ਗਿੱਲ ਬਲਾਕ ਪ੍ਰਧਾਨ, ਬਲਵਿੰਦਰ ਮਾਲੜੀ ਪੰਜਾਬ ਪ੍ਰਧਾਨ ਭਗਵਾਨ ਵਾਲਮੀਕ ਅਧਿਕਾਰ ਸੁਰੱਖਿਆ ਸੈਨਾ, ਰਾਹੁਲ ਸਹੋਤਾ ਵਾਇਸ ਪ੍ਰਧਾਨ, ਰਿਚੀ ਚੋਪੜਾ, ਰਾਣੀ ਬਲਾਕ ਸੰਮਤੀ ਮੈਂਬਰ, ਪਿੰਡ ਟੁੱਠਟ ਕਲਾਂ ਦੇ ਸਾਬਕਾ ਸਰਪੰਚ ਬਲਵੰਤ ਸਿੰਘ, ਵਿਜੈ ਕੁਮਾਰ, ਗੁਰਮੁੱਖ ਸਿੰਘ, ਬਲਕਾਰ ਸਿੰਘ, ਲਖਵੀਰ ਸਿੰਘ, ਅਵਤਾਰ ਸਿੰਘ, ਬਲਵਿੰਦਰ ਕੌਰ ਪੰਚ, ਪਿੰਡ ਸੈਦੂਪੁਰ ਦੇ ਕੈਪਟਨ ਸਿੰਘ ਸਰਪੰਚ, ਮੱਖਣ ਸਿੰਘ ਪੰਚ, ਹਰਵਿੰਦਰ ਸਿੰਘ ਪੰਚ, ਬਲਵਿੰਦਰ ਸਿੰਘ ਪੰਚ, ਚਰਨਜੀਤ ਸਿੰਘ ਪੰਚ,ਹੁਸੈਨਪੁਰ ਦੇ ਸਰਪੰਚ ਜਗਮੀਤ ਸਿੰਘ,ਗਿੱਦੜਪਿੰਡੀ ਦੇ ਸਰਪੰਚ ਲਖਵੀਰ ਕੌਰ ਆਦਿ ਹਾਜ਼ਰ ਸਨ।
