Breaking
Wed. Oct 7th, 2026

ਸਕੈਨ ਵੱਲੋਂ ਨੂਰਮਹਿਲ ‘ਚ ਅਥਲੈਟਿਕਸ ਮੁਕਾਬਲੇ 16,17 ਨਵੰਬਰ ਨੂੰ

ਸਪੋਰਟਸ ਐਡ ਕਲਚਰਲ ਐਸੋਸੀਏਸ਼ਨ ਨੂਰਮਹਿਲ ਬਲਾਕ ਨੂਰਮਹਿਲ (ਸਕੈਨ) ਦੇ ਐਗਜੈਕਟਿਵ ਮੈਂਬਰਾਂ ਦੀ ਮੀਟਿੰਗ ਪ੍ਰਧਾਨ ਸ. ਰਣਜੀਤ ਸਿੰਘ ਹੁੰਦਲ ਦੇ ਗ੍ਰਹਿ ਨੂਰਮਹਿਲ ਵਿਖੇ ਹੋਈ। ਜਿਸ ਵਿਚ ਸਰਬ ਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਹਰ ਸਾਲ ਕਰਵਾਏ ਜਾਂਦੇ ਐਥਲੈਟਿਕ ਮੁਕਾਬਲੇ ਇਸ ਵਾਰ ਮਿਤੀ 16,17 ਨਵੰਬਰ 2026 ਨੂੰ ਅਤੇ ਮਾਰਚ ਪਾਸਟ ਦੀ ਰਿਹੈਸਲ 12,13,14, ਨਵੰਬਰ ਨੂੰ ਦੁਸਹਿਰਾ ਗਰਾਊਂਡ ਨੂਰਮਹਿਲ ਵਿਖੇ ਕਰਵਾਏ ਜਾਣਗੇ। ਖੇਡ ਮੇਲੇ ਨੂੰ ਯੋਜਨਾਬੱਧ ਤਰੀਕੇ ਨਾਲ ਕਰਵਾਉਣ ਲਈ ਗੰਭੀਰ ਵਿਚਾਰ ਚਰਚਾ ਕੀਤੀ ਗਈ। ਪਿਛਲੇ ਸਾਲਾਂ ਵਾਂਗ ਇਸ ਸਾਲ ਵੀ ਸਕੂਲੀ ਬੱਚਿਆਂ (ਸਰਕਾਰੀ ਅਤੇ ਪ੍ਰਾਈਵੇਟ) ਸਕੂਲਾਂ ਦੇ ਤਿੰਨ ਉਮਰ ਦੇ ਵਰਗਾਂ 14, 17, 19 ਸਾਲ ਦੇ ਲੜਕੇ ਅਤੇ ਲੜਕੀਆਂ ਦੇ ਵਿਚਕਾਰ ਮੁਕਾਬਲੇ ਕਰਵਾਏ ਜਾਣਗੇ। ਮੀਟਿੰਗ ਵਿੱਚ ਸ੍ਰੀ ਰਣਜੀਤ ਸਿੰਘ ਹੁੰਦਲ ਪ੍ਰਧਾਨ ,ਵਾਇਸ ਪ੍ਰਧਾਨ ਪ੍ਰਿੰਸੀਪਲ ਸੁਮਨ ਪਾਠਕ,ਪਵਨ ਕੁਮਾਰ ਰਾਏ ਸਕੱਤਰ, ਮੱਖਣ ਸ਼ੇਰਪੁਰੀ ਸਹਾਇਕ ਸਕੱਤਰ,ਪਰਮਜੀਤ ਸਿੰਘ ਚੀਮਾ ਖਜਾਨਚੀ, ਖੁਸ਼ਪਾਲ ਚੀਮਾ ਸਹਾਇਕ ਖਜਾਨਚੀ, ਰਵਿੰਦਰ ਸਿੰਘ ਗੋਗੀ, ਹਰਕਮਲ ਸਿੰਘ ਜੌਹਲ, ਮੁਕੇਸ਼ ਭਾਰਦਵਾਜ, ਰਾਜਨ ਢੀਂਗਰਾ ਹਾਜ਼ਰ ਸਨ।

By admin

Related Post

Leave a Reply

Your email address will not be published. Required fields are marked *