Breaking
Fri. Jul 24th, 2026

ਪੰਚਾਇਤਾਂ ਜਲਦ ਗਰਾਂਟਾ ਖਰਚਣ, ਖਾਲੀ ਖਾਤੇ ਕਰਨ ਵਾਲਿਆ ਨੂੰ ਮੁੜ ਪੈਸੇ ਮਿਲਣਗੇ- ਬੀਬੀ ਮਾਨ

ਰਾਜਨੀਤੀ ਅਤੇ ਧੜੇਬੰਦੀ ਦੇ ਸ਼ਿਕਾਰ ਸਰਪੰਚ ਪੈਸੇ ਨਹੀ ਖਰਚ ਰਹੇ

ਨਕੋਦਰ ਬਲਾਕ ਦੇ ਪਿੰਡ ਚੱਕ ਕਲਾਂ, ਚੱਕ ਖੁਰਦ, ਚੱਕ ਵੇਂਡਲ, ਪੀਰਪੁਰ, ਬਜੂਹਾ ਕਲਾਂ, ਪੰਡੋਰੀ ਰਾਜਪੂਤਾਂ ਦੀਆਂ ਪੰਚਾਇਤਾਂ ਨੂੰ ਪਿਛਲੇ ਸਾਢੇ ਚਾਰ ਸਾਲਾਂ ਚ ਵਿਕਾਸ ਕਾਰਜਾਂ ਲਈ ਦਿੱਤੇ ਪੈਸਿਆ ਦਾ ਹਿਸਾਬ ਕਿਤਾਬ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਇਕੱਤਰ ਲੋਕਾਂ ਸਾਹਮਣੇ ਕੀਤਾ। ਉਹਨਾਂ ਨੇ ਪੁੱਛਿਆ ਕਿ ਕਿਹੜੇ ਕੰਮ ਹੋ ਗਏ, ਕਿਹੜੇ ਕੰਮ ਰਹਿੰਦੇ ਹਨ, ਪੰਚਾਇਤਾਂ ਦੇ ਖਾਤਿਆਂ ਵਿੱਚ ਖੜੇ ਲੱਖਾਂ ਰੁਪਏ ਕਿਉਂ ਨਹੀਂ ਖਰਚੇ ਜਾ ਰਹੇ। ਜਦੋਂ ਕਿ ਲੋਕ ਵਿਕਾਸ ਦੀ ਮੰਗ ਕਰ ਰਹੇ ਨੇ ਛੱਪੜਾਂ ਦੀ ਸਫਾਈ ਦੀ ਮੰਗ ਕਰਦੇ, ਪਿੰਡਾਂ ਦੇ ਨੌਜਵਾਨ ਜਿੰਮ ਮੰਗ ਰਹੇ ਹਨ। ਪੰਚਾਇਤਾਂ ਕਿਉਂ ਨਹੀ ਇਹ ਮਸਲੇ ਹੱਲ ਕਰਦੀਆਂ। ਪਿੰਡਾਂ ਦੇ ਕੁਝ ਸਰਪੰਚ ਧੜੇਬੰਦੀ ਦਾ ਸ਼ਿਕਾਰ ਹੋ ਗਏ ਨੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਨਹੀਂ ਕਰ ਰਹੇ। ਇਸ ਦੌਰਾਨ ਬੀਬੀ ਮਾਨ ਨੇ ਪੰਚਾਇਤ ਅਫਸਰਾਂ ਨੂੰ ਸਖਤ ਹਦਾਇਤਾਂ ਕੀਤੀਆਂ ਕਿ ਜਲਦ ਗਰਾਂਟਾ ਲਗਾਈਆਂ ਜਾਣ।


ਉਹਨਾਂ ਕਿਹਾ ਕਿ ਇਹਨਾਂ ਪਿੰਡਾਂ ਵਿੱਚ ਨਵੀਆਂ ਸੜਕਾਂ ਬਣ ਰਹੀਆਂ ਹਨ, ਬਣਨ ਵਾਲੀਆਂ ਵੀ ਹਨ ਅਤੇ ਸੜਕਾਂ ਚੌੜੀਆਂ ਕਰਨ ਨੂੰ ਤਰਜੀਹ ਦਿੱਤੀ ਗਈ ਹੈ।
ਇਸ ਮੌਕੇ ਤੇ ਜਿਲ੍ਹਾ ਪ੍ਰੀਸ਼ਦ ਚੇਅਰਮੈਨ ਦਰਸ਼ਨ ਸਿੰਘ ਟਾਹਲੀ, ਸੰਮਤੀ ਚੇਅਰਮੈਨ ਚਰਨਜੀਤ ਸਿੰਘ, ਵਾਇਸ ਚੇਅਰਮੈਨ ਜੀਵਨ ਸਿੰਘ, ਜਤਿੰਦਰ ਸਿੰਘ ਨੂਰਪੁਰੀ, ਵੀਡੀਓ ਅਭੈ ਚੰਦਰ, ਪਰਮਜੀਤ ਸਿੰਘ ਏਐਸਆਈ, ਜਸਬੀਰ ਸਿੰਘ ਕਾਨੂਗੋ, ਜੇਈ ਵਾਟਰ ਸਪਲਾਈ ਤੋ ਇਲਾਵਾ ਪਿੰਡ ਚੱਕ ਕਲਾਂ ਦੇ ਸਰਪੰਚ ਰਮਨ ਕੁਮਾਰ ਗੁਰਜੀਤ ਸਿੰਘ, ਦਲਵੀਰ ਸਿੰਘ, ਪਿੰਡ ਚੱਕ ਵੇਂਡਲ ਤੋਂ ਸੰਦੀਪ ਰਾਮ, ਪਰਮਜੀਤ ਪੰਚ, ਮੰਗਜੀਤ ਸਿੰਘ, ਬਲਵੀਰ ਸਿੰਘ ਸਾਬਕਾ ਸਰਪੰਚ, ਮੰਗਾ ਰਾਮ, ਨਿੱਕਾ ਬਾਗੜੀ, ਸੰਤੋਖ ਸਿੰਘ, ਮੱਖਣ ਪੰਚ, ਪਿੰਡ ਚੱਕ ਖੁਰਦ ਤੋਂ ਸਰਪੰਚ ਰੇਸ਼ਮ ਲਾਲ, ਰੇਸ਼ਮ ਸਿੰਘ ਪੰਚ, ਪ੍ਰਿਤਪਾਲ ਸਿੰਘ, ਰਜਨੀ ਪੰਚ, ਪਿੰਡ ਚੱਕ ਪੀਰਪੁਰ ਤੋਂ ਬੂਟਾ ਸਿੰਘ, ਪਿੰਡ ਬਜੂਹਾ ਖੁਰਦ ਤੋਂ ਸਰਪੰਚ ਗੁਰਿੰਦਰ ਸਿੰਘ, ਪਵਨ ਕੁਮਾਰ, ਰਾਮ ਕ੍ਰਿਸ਼ਨ ਪੰਚ, ਅੰਮ੍ਰਿਤ ਪਾਲ,ਪਿੰਡ ਬਜੂਹਾ ਕਲਾਂ ਤੋਂ ਸਰਪੰਚ ਰਾਜ ਕੁਮਾਰ, ਆਸ਼ਾ ਰਾਣੀ, ਬਲਾਕ ਪ੍ਰਧਾਨ ਪਰਮਜੀਤ ਕਰ, ਪੰਡੋਰੀ ਰਾਜਪੂਤਾਂ ਤੋਂ ਸਰਪੰਚ ਸੁਰਿੰਦਰ ਕੌਰ ਆਦਿ ਹਾਜ਼ਰ ਸਨ।

By admin

Related Post

Leave a Reply

Your email address will not be published. Required fields are marked *