ਆਮ ਆਦਮੀ ਪਾਰਟੀ ਨੇ ਜਲੰਧਰ ਕੈਂਟ ਤੋਂ ਦੀਪਕ ਬਾਲੀ ਨੂੰ ਨਵਾਂ ਹਲਕਾ ਇੰਚਾਰਜ ਲਗਾਇਆ। ਜਿਸ ਨੂੰ ਲੈ ਕੇ ਹਲਕੇ ਅੰਦਰ ਪਾਰਟੀ ਸੰਗਠਨ ਦੇ ਗਿਆਰਾਂ ਬਲਾਕਾਂ ਵਿੱਚੋ ਦਸ ਬਲਾਕ ਪ੍ਰਧਾਨਾਂ ਵੱਲੋਂ ਵਿਰੋਧ ਜਤਾਇਆ ਗਿਆ। ਇਸ ਵਿਰੋਧ ਨੂੰ ਪਾਰਟੀ ਕਿਵੇਂ ਲੈਂਦੀ ਹੈ। ਇਹ ਸਥਿਤੀ ਸਪੱਸ਼ਟ ਹੋ ਜਾਏਗੀ। ਵੈਸੇ ਪਾਰਟੀ ਹਾਈਕਮਾਂਨ ਅਜਿਹੇ ਵਿਰੋਧ ਨੂੰ ਕਿਵੇਂ ਠੱਲ੍ਹਣਾ ਇਹ ਜਿੰਮੇਵਾਰੀ ਦੀਪਕ ਬਾਲੀ ਤੇ ਛੱਡ ਦੇਵੇਗੀ।
ਆਮ ਆਦਮੀ ਪਾਰਟੀ ਵੱਲੋਂ 40-50 ਉਮੀਦਵਾਰ ਨਵੇਂ ਚੋਣ ਮੈਦਾਨ ਵਿੱਚ ਉਤਾਰਨੇ ਹਨ। ਇਹ ਖ਼ਬਰਾਂ ਬਹੁਤ ਸਮਾਂ ਪਹਿਲਾਂ ਨਸ਼ਰ ਹੋ ਚੁੱਕੀਆਂ ਸਨ। ਪੰਜਾਬ ਦੇ ਉਹ ਵਿਧਾਨ ਸਭਾ ਹਲਕੇ ਜਿੱਥੇ ਪਾਰਟੀ ਨੂੰ ਉਮੀਦਵਾਰ ਕਮਜ਼ੋਰ ਲੱਗ ਰਹੇ ਹਨ ਉੱਥੇ ਲੀਡਰ ਬਦਲੇ ਜਾ ਰਹੇ ਹਨ। ਜਲੰਧਰ ਦੇ 9 ਹਲਕੇ 4 ਸ਼ਹਿਰੀ ਅਤੇ 5 ਦਿਹਾਤੀ ਹਲਕਿਆਂ ਦੀ ਗੱਲ ਕੀਤੀ ਜਾਏ ਤਾਂ 2 ਹਲਕਿਆਂ ਵਿੱਚ ਵਿਧਾਇਕ ਛੱਡ ਭਾਜਪਾ ਵਿੱਚ ਚਲੇ ਜਾਣ ਕਰਕੇ ਉੱਥੇ ਨਵੇਂ ਲੀਡਰ ਉਤਾਰੇ ਗਏ। ਆਦਮਪੁਰ ਤੋਂ ਪਵਨ ਕੁਮਾਰ ਟੀਨੂੰ ਨੂੰ ਅਕਾਲੀ ਦਲ ਵਿੱਚੋ ਲਿਆਂਦਾ ਗਿਆ ਸੀ। ਫਿਲੌਰ ਹਰਜੋਤ ਕੌਰ ਲੋਹਟੀਆ ਨੂੰ ਬੰਗਾ ਤੋਂ ਲਿਆਂਦਾ। ਅਜੇ ਵੀ ਪਾਰਟੀ ਸੰਤੁਸ਼ਟ ਹੈ ਕਿ ਨਹੀ ਹੈ ਇਹ ਕਿਹਾ ਨਹੀ ਜਾ ਸਕਦਾ। ਗੱਲ ਸ਼ਾਹਕੋਟ ਦੀ ਕਰਦਿਆਂ ਪਾਰਟੀ ਨੇ ਹਲਕਾ ਇੰਚਾਰਜ ਬਲਵੀਰ ਸਿੰਘ ਪਾਲਾ ਜਲਾਲਪੁਰ ਨੂੰ ਲਗਾਇਆ।
ਜਲੰਧਰ ਕੈਂਟ ਤੋਂ ਰਾਜਵਿੰਦਰ ਕੌਰ ਥਿਆੜਾ ਨੂੰ ਇਹ ਖਦਸ਼ਾ ਸੀ ਕਿ ਪਾਰਟੀ ਉਸ ਨੂੰ ਬਦਲ ਸਕਦੀ ਹੈ। ਆਖਰ ਇਹ ਗੱਲ ਸੱਚ ਸਾਬਿਤ ਹੋ ਗਈ। ਪਾਰਟੀ ਨੇ ਦੀਪਕ ਬਾਲੀ ਨੂੰ ਹਲਕੇ ਦੀ ਜਿੰਮੇਵਾਰੀ ਸੌਂਪ ਦਿੱਤੀ ਅੱਗੋ ਬੀਬੀ ਥਿਆੜਾ ਦਾ ਸ਼ਕਤੀ ਪ੍ਰਦਰਸ਼ਨ ਪਾਰਟੀ ਨੇ ਦੇਖ ਲਿਆ। ਪਾਰਟੀ ਇਸ ਸ਼ਕਤੀ ਪ੍ਰਦਰਸ਼ਨ ਨੂੰ ਕਿਸ ਤਰਾਂ ਲਵੇਗੀ ਪਤਾ ਲਗ ਜਾਏਗਾ। ਵੈਸੇ ਆਮ ਆਦਮੀ ਪਾਰਟੀ ਦੀ ਨੀਤੀ ਅਜਿਹੀ ਲੱਗ ਰਹੀ ਹੈ ਕਿ ਪਾਰਟੀ ਵਿਚ ਆਗੂਆਂ ਨੂੰ ਬਦਲ ਬਦਲ ਕੇ ਲਗਾਉਣ ਨਾਲ ਹਰ ਇੱਕ ਨੂੰ ਮੌਕਾ ਮਿਲਣ ਨਾਲ ਪਾਰਟੀ ਹਾਈਕਮਾਂਨ ਤੇ ਵਿਸ਼ਵਾਸ ਵਧੇ ਕਿ ਇਹ ਇੱਕੋ-ਇਕ ਪਾਰਟੀ ਹੈ ਜਿਸ ਵੱਲੋਂ ਵਰਕਰਾਂ ਦਾ ਉਚੇਚਾ ਖਿਆਲ ਰੱਖਿਆ ਜਾ ਰਿਹਾ ਹੈ। ਇਹ ਨੀਤੀ ਪਾਰਟੀ ਲਈ ਲਾਹੇਵੰਦ ਹੋ ਸਕਦੀ ਹੈ ਲੋਕਾਂ ਲਈ ਨਹੀ। ਕਿਉਕਿ ਬਹੁਤੇ ਲੋਕ ਲੀਡਰ ਨਾਲ ਹੁੰਦੇ ਨਾ ਕਿ ਪਾਰਟੀ ਨਾਲ ਵੋਟ ਪਾਉਣ ਸਮੇਂ ਅਜਿਹੀ ਸਥਿਤੀ ਦੇਖਣ ਲਈ ਬਣ ਜਾਂਦੀ ਹੈ।
ਕੀ ਕਰਤਾਰਪੁਰ ਅਤੇ ਨਕੋਦਰ ਵਿਚ ਵੀ ਪਾਰਟੀ ਉਮੀਦਵਾਰ ਬਦਲ ਸਕਦੀ ਹੈ।
ਜਲੰਧਰ ਵਿੱਚ ਕਾਂਗਰਸ 5 ਅਤੇ ਆਮ ਆਦਮੀ ਪਾਰਟੀ 4 ਸੀਟਾਂ ਜਿੱਤੀ ਸੀ। ਜਿਹਨਾਂ ‘ਚ ਕਰਤਾਰਪੁਰ ਅਤੇ ਨਕੋਦਰ ਦਿਹਾਤੀ ਹਲਕੇ ਹਨ। ਸਿਆਸੀ ਲੋਕਾਂ ਦੀਆਂ ਨਜ਼ਰਾਂ ਹੁਣ ਇਹਨਾਂ ਹਲਕਿਆ ਤੇ ਵੀ ਹਨ ਕਿ ਇਹ ਉਮੀਦਵਾਰ ਵੀ ਬਦਲੇ ਜਾਣਗੇ? ਰਵਾਇਤੀ ਪਾਰਟੀਆਂ ਵਿੱਚ ਲੀਡਰ ਲਗਾਤਾਰ 4-4 ਵਾਰ ਇਕ ਸੀਟ ਤੋਂ ਚੋਣ ਲੜ ਚੁੱਕੇ ਹਨ। ਆਮ ਆਦਮੀ ਪਾਰਟੀ ਦੀ ਕੀ ਪੈਂਤੜੇਬਾਜੀ ਹੋਵੇਗੀ। ਇਹ ਹੁਣ ਲੁਕੀਛੁਪੀ ਨਹੀ ਰਹੀ। ਪਾਰਟੀ ਜਿੱਤਣ ਲਈ ਕੁਝ ਵੀ ਕਰ ਸਕਦੀ ਹੈ। ਲੋਕ ਇਸ ਨੀਤੀ ਨੂੰ ਪਸੰਦ ਕਰਨਗੇ ਜਾਂ ਨਹੀ ਇਹ 2027 ਦੇ ਚੋਣ ਨਤੀਜੇ ਦੱਸਣਗੇ।