Breaking
Tue. Sep 29th, 2026

ਡੀ.ਏ.ਵੀ ਨਕੋਦਰ ‘ਚ ਬਣਿਆ “ਆਪ” ਦਾ ਸੰਗਠਨ 200 ਵਿਦਿਆਰਥੀਆਂ ਗਠਨ ਕੀਤਾ

ਆਮ ਆਦਮੀ ਪਾਰਟੀ ਨੂੰ ਵਿਦਿਆਰਥੀਆਂ ਦਾ ਗਠਨ ਕਰਨ ਲਈ ਹੁਣ ਸਮਾਂ ਮਿਲਿਆ ਨਕੋਦਰ ਵਿੱਚ

ਡੀ.ਏ.ਵੀ ਕਾਲਜ ਨਕੋਦਰ ਵਿੱਚ ਐਸੋਸੀਏਸ਼ਨ ਆਫ਼ ਸਟੂਡੈਂਟਸ ਫਾਰ ਅਲਟਰਨੇਟਿਵ ਪੋਲੀਟਿਕਸ (ASAP) ਦਾ ਹੋਇਆ ਗਠਨ। ਜਿਸ ਦੇ ਪਰਮਵੀਰ ਸਿੰਘ ਪੁਰੇਵਾਲ ਬਣੇ ਪ੍ਰਧਾਨ ਵੱਲੋਂ ਦਸਿਆ ਗਿਆ ਕਿ ਅੱਜ 200 ਵਿਦਿਆਰਥੀਆਂ ਕਾਲਜ ਵਿੱਚ ਇਕ ਮੀਟਿੰਗ ਦੌਰਾਨ ਹਿੱਸਾ ਲਿਆ। ਇਸ ਸੰਗਠਨ ਵਿੱਚ ਵਾਇਸ ਪ੍ਰਧਾਨ ਯੁਵਰਾਜ ਸਿੰਘ ਨੂੰ ਨਿਯੁਕਤ ਕੀਤਾ ਗਿਆ ਉਹਨਾਂ ਤੋਂ ਇਲਾਵਾ ਅਮਰ ਸਿੰਘ, ਹਲਕਾ ਨਕੋਦਰ ਯੂਥ ਦੇ ਪ੍ਰਧਾਨ ਹਰਪ੍ਰੀਤ ਸਿੰਘ ਹੈਰੀ, ਹਰਕੀਰਤ ਸਿੰਘ, ਗੁਰਜਿੰਦਰ ਸਿੰਘ ਸੰਧੂ ਹਾਜ਼ਰ ਸਨ। ਇਸ ਮੌਕੇ ਤੇ ਪ੍ਰਧਾਨ ਪਰਮਵੀਰ ਸਿੰਘ ਪੁਰੇਵਾਲ ਦੀ ਅਗਵਾਈ ਵਿੱਚ ਕਾਲਜ ਦੇ ਪ੍ਰਿੰਸੀਪਲ ਸਿਲਲ ਕੁਮਾਰ ਨੂੰ ਮੈਮੋਰੰਡਮ ਦਿੱਤਾ ਗਿਆ।

ਇਹ ਆਮ ਆਦਮੀ ਪਾਰਟੀ (AAP) ਦਾ ਅਧਿਕਾਰਤ ਵਿਦਿਆਰਥੀ ਵਿੰਗ ਹੈ। ਇਸ ਸੰਗਠਨ ਦੀ ਸਥਾਪਨਾ 20 ਮਈ 2025 ਨੂੰ ‘ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਕੀਤੀ ਗਈ ਸੀ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵਿਦਿਆਰਥੀ ਸੰਗਠਨ ਨੂੰ ‘ਛਾਤਰ ਯੁਵਾ ਸੰਘਰਸ਼ ਸਮਿਤੀ’ (CYSS) ਵਜੋਂ ਜਾਣਿਆ ਜਾਂਦਾ ਸੀ, ਜਿਸ ਨੂੰ ਮੁੜ-ਸੁਰਜੀਤ ਕਰਕੇ ਅਤੇ ਨਵਾਂ ਰੂਪ ਦੇ ਕੇ ASAP ਬਣਾਇਆ ਗਿਆ ਹੈ। ਹਲਕਾ ਨਕੋਦਰ ਵਿੱਚ ਇਹ ਪਹਿਲਾ ਸੰਗਠਨ ਦਾ ਗਠਨ ਹੋਇਆ ਹੈ।

ਜਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਆਪਣੇ ਇਸ ਵਿੰਗ ਨੂੰ ਹੁਣ ਤੱਕ ਸਕੂਲਾਂ ਅਤੇ ਕਾਲਜ ਵਿੱਚ ASAP ਦਾ ਪਸਾਰਾ ਬਹੁਤਾ ਨਹੀ ਕਰ ਪਾਈ ਜਦੋਂ ਕਿ ਯੂਥ ਨੂੰ ਇਸ ਪਲੇਟਫਾਰਮ ਤੇ ਖੜਾ ਕਰਨਾ ਬੜਾ ਜਰੂਰੀ ਸੀ। ਨਕੋਦਰ ਵਿੱਚ ਵੀ ਸਰਕਾਰ ਦੇ ਕਾਰਜਕਾਲ ਦੇ ਅੰਤਲੇ ਮਹੀਨਿਆ ਵਿੱਚ ਇਹ ਸਰਗਰਮੀ ਦੇਖਣ ਲਈ ਮਿਲ ਰਹੀ ਹੈ।

By admin

Related Post

Leave a Reply

Your email address will not be published. Required fields are marked *