ਕਾਂਗਰਸ ਦੇ ਆਗੂ ਰਵਿੰਦਰ ਸਿੰਘ ਟੁਰਨਾ ਨਾਲ ਗੱਲਬਾਤ ਕਰਦਿਆ ਮਹਿਸੂਸ ਹੋਇਆ ਕਿ ਚੜ੍ਹਦੀ ਕਲਾ ਵਾਲੀ ਨੌਜਵਾਨ ਦੀ ਦਿਖ। ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦਾ ਚੰਢਿਆ ਹੋਇਆ ਇਹ ਆਗੂ। ਅੱਜ ਕੱਲ੍ਹ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਦਾ OSD ਰਵਿੰਦਰ ਸਿੰਘ ਟੁਰਨਾ, ਕਾਂਗਰਸ ਨੂੰ ਹਲਕੇ ਵਿਚ ਮਜ਼ਬੂਤ ਕਰਨ ਲਈ ਡਟੇ ਹੋਏ ਹਨ। 2027 ਦੀ ਵਿਧਾਨ ਸਭਾ ਨਕੋਦਰ ਤੋਂ ਟਿਕਟ ਦੇ ਦਾਅਵੇਦਾਰ ਹਨ। ਪਾਰਟੀ ਨੇ ਕਿਸ ਤੇ ਗੁਣਾ ਪਾਉਣਾ ਇਹ ਅਜੇ ਦੂਰ ਦੀ ਕੌਡੀ ਆਖੀ ਜਾ ਸਕਦੀ ਹੈ। ਕਿਉਕਿ ਕਾਂਗਰਸ ਵਿੱਚ ਹੁਣ ਤੱਕ ਚੋਣ ਮੈਦਾਨ ਵਿੱਚ ਨਿੱਤਰੇ ਦਾਅਵੇਦਾਰਾਂ ਦੀ ਗਿਣਤੀ ਵਿੱਚ ਇਹ ਵੀ ਇੱਕ ਹਨ। ਪਿੰਡੋ ਪਿੰਡ ਕਾਂਗਰਸੀ ਵਰਕਰਾਂ ਨੂੰ ਮਿਲਣਾ ਇਹ ਮੁਹਿੰਮ ਲਗਾਤਾਰ ਚੱਲ ਰਹੀ ਹੈ। ਕਾਂਗਰਸੀ ਵਰਕਰਾਂ ਨੂੰ ਮਿਲਣਾ, ਉਹਨਾਂ ਕੋਲੋ ਜਾਨਣਾ ਕਿ ਕੀ ਚੱਲ ਰਿਹਾ ਹੈ। ਕੀ ਜਰੂਰਤ ਹੈ, ਕੀ ਸੰਭਵ ਹੈ, ਵਰਕਰ ਕੀ ਚੇਂਜ ਚਾਹੁੰਦੇ ਹਨ। ਸ. ਟੁਰਨਾ ਦਾ ਇਹ ਮੰਨਣਾ ਕਿ ਇਹ ਹਲਕਾ ਅੱਜ ਵੀ ਕਾਂਗਰਸ ਦਾ ਗੜ ਹੈ ਕਾਂਗਰਸ ਦੇ ਇਸ ਗੜ ਨੂੰ ਕਾਇਮ ਕਿਵੇਂ ਰੱਖਿਆ ਜਾ ਸਕਦਾ ਹੈ। ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਰਵਿੰਦਰ ਸਿੰਘ ਟੁਰਨਾ ਹਲਕੇ ਵਿਚ ਵਰਕਰਾਂ ਨੂੰ ਆਪਣੇ ਨਾਲ ਤੋਰਨ ਵਿੱਚ ਕਿੰਨਾ ਕੁ ਕਾਮਯਾਬ ਹੋ ਜਾਂਦੇ ਹਨ।