Breaking
Sun. Oct 25th, 2026

ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਪੇਂਡੂ ਹਾਕੀ ਲੀਗ ਦੀ ਸ਼ੁਰੂਆਤ

ਅੰਡਰ 14 ਅਤੇ 17 ਉਮਰ ਵਰਗ ਦੀਆਂ 15 ਟੀਮਾਂ ਲੈਣਗੀਆਂ ਹਿੱਸਾ

ਜਲੰਧਰ, 25 ਅਕਤੂਬਰ : ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਪਿੰਡ ਸਮਰਾਏ-ਜੰਡਿਆਲਾ ਵਿਖੇ 12ਵੀਂ ਪੇਂਡੂ ਹਾਕੀ ਲੀਗ-2026 ਦੀ ਸ਼ੁਰੂਆਤ ਕੀਤੀ ਗਈ।

ਸਕੂਲ ਦੇ ਹਾਕੀ ਗਰਾਊਂਡ ਵਿੱਚ ਲੀਗ ਦੀ ਸ਼ੁਰੂਆਤ ਕਰਵਾਉਣ ਤੋਂ ਪਹਿਲਾਂ ਸੰਤ ਸੀਚੇਵਾਲ ਖੇਡ ਮਸ਼ਾਲ ਨੂੰ ਖਿਡਾਰੀਆਂ ਵਿੱਚ ਲੈ ਕੇ ਗਏ ਅਤੇ ਝੰਡਾ ਚੜਾਉਣ ਉਪਰੰਤ ਖਿਡਾਰੀਆਂ ਨੇ ਅਨੁਸ਼ਾਸਨ ਵਿੱਚ ਰਹਿ ਕੇ ਇਨ੍ਹਾਂ ਲੀਗ ਮੁਕਾਬਲਿਆਂ ਵਿੱਚ ਹਿੱਸਾ ਲੈਣ ਦੀ ਸਹੁੰ ਚੁੱਕੀ। ਇਸ ਮੌਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਉਨ੍ਹਾਂ ਪਿੰਡਾਂ ਦੇ ਖੇਡ ਮੈਦਾਨ ਭਾਗਾਂ ਵਾਲੇ ਹਨ, ਜਿੱਥੇ ਖਿਡਾਰੀ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਹਨ। ਉਨ੍ਹਾਂ ਕਿਹਾ ਕਿ ਖੇਡ ਮੈਦਾਨਾਂ ਵਿਚਲੀਆਂ ਰੌਣਕਾਂ ਹੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ।

ਸੰਤ ਸੀਚੇਵਾਲ ਨੇ ਕਿਹਾ ਕਿ ਖੇਡ ਮੈਦਾਨ ਵਿੱਚ ਖਿਡਾਰੀਆਂ ਦੇ ਆਉਣ ਨਾਲ ਜਿੱਥੇ ਉਹ ਸਰੀਰਕ ਪੱਖ ਤੋਂ ਮਜ਼ਬੂਤ ਹੁੰਦੇ ਹਨ ਉੱਥੇ ਉਨ੍ਹਾਂ ਦੇ ਮਾਪੇ ਵੀ ਚਿੰਤਾ ਮੁਕਤ ਹੋ ਜਾਂਦੇ ਹਨ। ਉਨ੍ਹਾਂ ਸੇਵਾ ਮੁਕਤ ਡੀ.ਪੀ. ਹਰਮੇਸ਼ ਲਾਲ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾਂ ਨੌਕਰੀ ਦੌਰਾਨ ਜਿੱਥੇ ਵਿਦਿਆਰਥੀਆਂ ਦੀਆਂ ਟੀਮਾਂ ਤਿਆਰ ਕੀਤੀਆਂ ਉਥੇ ਹੁਣ ਸੇਵਾ ਮੁਕਤੀ ਤੋਂ ਬਾਅਦ ਪਿੰਡ-ਪਿੰਡ ਵਿੱਚ ਜਾ ਕੇ ਛੋਟੇ ਬੱਚਿਆਂ ਨੂੰ ਖੇਡ ਮੈਦਾਨ ਵਿੱਚ ਲਿਆਉਣ ਲਈ ਪ੍ਰੇਰਦੇ ਹਨ।

ਕੈਪਟਲ ਸਮਾਲ ਫਾਇਨਾਂਸ ਬੈਂਕ ਅਤੇ ਰੂਰਲ ਹਾਕੀ ਡਿਵਲਪਮੈਂਟ ਸੁਸਾਇਟੀ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਪੇਂਡੂ ਹਾਕੀ ਲੀਗ ਮੁਕਾਬਲਿਆਂ ਵਿੱਚ 9 ਪਿੰਡਾਂ ਦੀਆਂ 15 ਟੀਮਾਂ ਹਿੱਸਾ ਲੈ ਰਹੀਆਂ ਹਨ। ਇਨ੍ਹਾਂ ਪਿੰਡਾਂ ਵਿੱਚ ਸਮਰਾਏ-ਜਡਿਆਲਾ, ਸੀਚੇਵਾਲ, ਸਰੀਹ, ਚਾਨੀਆਂ, ਮੇੜੀ, ਜਡਿਆਲੀ, ਲਸਾੜਾ ਤੇ ਔੜ ਸ਼ਾਮਲ ਸਨ। ਇਹ ਮੁਕਾਬਲੇ 25 ਅਕਤੂਬਰ ਤੋਂ ਲੈ ਕੇ 15 ਨਵੰਬਰ ਤੱਕ ਹੋਣਗੇ। ਇਸ ਮੌਕੇ ਸੰਤ ਸੀਚੇਵਾਲ ਨੇ ਆਏ ਬੱਚਿਆਂ ਨੂੰ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਉਣ ਦਾ ਸੱਦਾ ਦਿੱਤਾ।

By admin

Related Post

Leave a Reply

Your email address will not be published. Required fields are marked *