Breaking
Fri. Jul 24th, 2026

“ਆਪ” ਦਾ ਇਸਤਰੀ ਵਿੰਗ ਲੋਕ ਸੇਵਾ ਲਈ ਡਟਿਆ ਹੋਇਆ- ਬੀਬੀ ਮਾਨ

ਸਖੀ ਐਪ ਬਾਰੇ ਟਰੇਨਿੰਗ, ਨਵੇਂ ਰਾਸ਼ਨ ਕਾਰਡ ਭਰਨ ਨੂੰ ਲੈ ਕੇ ਅਤੇ ਆਉਣ ਵਾਲੀ ਵਿਧਾਨ ਸਭਾ ਚੋਣ ਦੇ ਸੰਬੰਧ ਵਿੱਚ ਹਲਕਾ ਨਕੋਦਰ ‘ਚ ਆਮ ਆਦਮੀ ਪਾਰਟੀ ਦੀਆਂ ਬਲਾਕ ਪ੍ਰਧਾਨਾਂ ਦੀ ਇਕ ਮੀਟਿੰਗ ਦੀ ਪ੍ਰਧਾਨਗੀ ਕਰਦਿਆ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਕਿਹਾ “ਆਪ” ਦਾ ਇਸਤਰੀ ਵਿੰਗ ਲੋਕ ਸੇਵਾ ਲਈ ਡਟਿਆ ਹੋਇਆ ਹੈ। ਇਸ ਮੌਕੇ ਤੇ ਬੀਬੀ ਮਾਨ ਨੇ ਕਿਹਾ ਕਿ ਰਾਸ਼ਨ ਕਾਰਡ ਉਹਨਾਂ ਲੋਕਾਂ ਦੇ ਬਣਨੇ ਬਹੁਤ ਜਰੂਰੀ ਹਨ ਜੋ ਅਸਲ ਹੱਕਦਾਰ ਹਨ। ਇਸ ਮੌਕੇ ਤੇ ਬਲਾਕ ਪੱਧਰ ਤੇ ਇਸਤਰੀ ਵਿੰਗ ਦੇ ਵਰਕਰਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋ ਦੀਆਂ ਜਾ ਰਹੀਆਂ ਸਹੂਲਤਾਂ ਦਾ ਘਰ ਘਰ ਤੱਕ ਪ੍ਰਚਾਰ ਕਰਨ ਦੀ ਹਦਾਇਤ ਕੀਤੀ ਜੋਨ ਇੰਚਾਰਜ ਕ੍ਰਿਸ਼ਨਾ ਗਰੇਵਾਲ ਨੇ ਇਸ ਮੌਕੇ ਪਾਰਟੀ ਪ੍ਰੋਗਰਾਮ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਕੌਰ ਨੇ ਆਖਿਆ ਪਿੰਡ ਪਿੰਡ ਜਾ ਕੇ ਆਮ ਆਦਮੀ ਪਾਰਟੀ ਦੇ ਸੰਗਠਨ ਵਿੱਚ ਵਾਧਾ ਕੀਤਾ ਜਾਵੇ। ਹਲਕਾ ਨਕੋਦਰ ਦੀ ਕੋਆਰਡੀਨੇਟਰ ਰੇਸ਼ਮਾ ਸਰਪੰਚ ਨੇ ਇਸ ਮੌਕੇ ਨੇ ਆਪਣੇ ਆਗੂਆਂ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਇਸਤਰੀ ਵਿੰਗ ਪੂਰੀ ਸਰਗਰਮੀ ਨਾਲ ਹਲਕੇ ਵਿੱਚ ਸਰਗਰਮ ਹੈ। ਇਸ ਮੌਕੇ ਤੇ ਬਲਾਕ ਪ੍ਰਧਾਨਾਂ ਵਿੱਚ ਰਾਜ ਰਾਣੀ ਨਕੋਦਰ, ਬਲਰਾਜ ਕੌਰ ਬਿਲਗਾ, ਕੁਲਵਿੰਦਰ ਕੌਰ ਨਕੋਦਰ, ਲਛਮੀ ਸ਼ਮਸ਼ਾਬਾਦ, ਜਸਵਿੰਦਰ ਕੌਰ ਕਾਂਗਣਾ, ਕੁਲਦੀਪ ਕੌਰ ਸ਼ੰਕਰ, ਕਮਲਜੀਤ ਕੌਰ ਥੰਮਣਵਾਲ, ਜੋਤੀਬਾਲਾ ਬੁਰਜ ਕੇਲਾ, ਰਚਨਾ ਨੂਰਮਹਿਲ, ਹਰਦੀਪ ਕੌਰ ਸਰਪੰਚ, ਹਰਬੰਸ ਕੌਰ ਬਿੱਲਾ ਨਵਾਬ ,ਮੋਨਕਾ ਸੂਦ ਮਲੀਆ ਕਲਾਂ, ਪਰਵੀਨ ਕੌਰ ਚੂਹੜ ਅਤੇ ਹੋਰ ਮਹਿਲਾ ਵਿੰਗ ਦੀਆਂ ਵਰਕਰਾਂ ਇਸ ਮੌਕੇ ਤੇ ਸ਼ਾਮਿਲ ਸੀ

By admin

Related Post

Leave a Reply

Your email address will not be published. Required fields are marked *