Breaking
Wed. Jul 22nd, 2026

ਸਰਪੰਚ ਪੰਚਾਇਤ ਦੇ ਖਾਤਿਆ ਵਿੱਚ ਖੜੇ ਪੈਸੇ ਜਲਦ ਖਰਚ ਕਰਨ- ਬੀਬੀ ਮਾਨ

ਬਲਾਕ ਨੂਰਮਹਿਲ ਦੇ ਪਿੰਡ ਭੰਡਾਲ ਬੂਟਾ, ਭੰਡਾਲ ਹਿੰਮਤ, ਚੂਹੇਕੀ ਅਤੇ ਪਿੰਡ ਬਾਠ ਵਿਚ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਇਹਨਾਂ ਪਿੰਡਾਂ ਨੂੰ ਦਿੱਤੇ ਵਿਕਾਸ ਕਾਰਜਾਂ ਲਈ ਫੰਡਾਂ ਦਾ ਲੇਖਾ ਜੋਖਾ ਕਰਦਿਆਂ ਆਖਿਆ ਕਿ ਪੰਚਾਇਤਾਂ ਜਲਦ ਆਪਣੇ ਖਾਤਿਆਂ ਵਿੱਚ ਖੜੇ ਪੈਸੇ ਖਰਚ ਕਰਨ।‌ ਉਹਨਾਂ ਕਿਹਾ ਆਪਣੇ ਪਿੰਡਾਂ ਲਈ ਉੱਦਮੀ ਸਰਪੰਚ ਵਿਕਾਸ ਕਾਰਜਾਂ ਲਈ ਸਰਕਾਰ ਦੁਆਰਾ ਭੇਜੇ ਪੈਸੇ ਖਰਚ ਕਰਕੇ ਖਾਤਾ ਖਾਲੀ ਕਰ ਚੁੱਕੇ ਹਨ ਜਿਨ੍ਹਾਂ ਸਰਪੰਚਾਂ ਦਾ ਆਪਣੇ ਪਿੰਡ ਪ੍ਰਤੀ ਵਿਕਾਸ ਕਾਰਜਾਂ ਲਈ ਸ਼ੌਕ ਨਹੀਂ ਹੈ। ਉਹਨਾਂ ਪੰਚਾਇਤਾਂ ਦੇ ਖਾਤਿਆਂ ਵਿੱਚ ਲੱਖਾਂ ਰੁਪਏ ਖੜੇ ਹਨ। ਇਸ ਨੂੰ ਲੈ ਕੇ ਇਹ ਸਵਾਲ ਸਰਪੰਚ ਚੁਣਨ ਵਾਲੇ ਲੋਕ ਹੀ ਉਹਨਾਂ ਨੂੰ ਕਰ ਸਕਦੇ ਹਨ। ਜਦੋਕਿ ਐਮ .ਐਲ. ਏ ਤਾਂ ਬਿਨਾ ਭੇਦ ਭਾਵ ਤੋਂ ਗਰਾਂਟ ਦੇ ਸਕਦਾ ਹੈ ਇਹ ਵਿਚਾਰ ਬੀਬੀ੍ ਮਾਨ ਵੱਲੋਂ ਪਿੰਡ ਚੂਹੇਕੀ ਵਿੱਚ ਲੋਕ ਮਿਲਣੀ ਦੌਰਾਨ ਇਕੱਤਰ ਲੋਕਾਂ ਨੂੰ ਸੰਬੋਧਨ ਕਰਦਿਆਂ ਕਹੇ। ਇਸ ਸਮੇਂ ਉਹਨਾਂ ਨਾਲ ਚੇਅਰਮੈਨ ਲਖਵੀਰ ਸਿੰਘ ਸੀਰ, ਅਜੀਤ ਕੁਮਾਰ ਸਿੱਧਮ, ਐਸ ਡੀ ਓ ਬਿਜਲੀ ਵਿਭਾਗ, ਪੰਚਾਇਤ ਸੈਕਟਰੀ, ਜੇ ਈ ਵਾਟਰ ਸਪਲਾਈ ਆਦਿ ਸਰਕਾਰੀ ਕਰਮਚਾਰੀਆਂ ਤੋਂ ਇਲਾਵਾ ਪਿੰਡ ਭੰਡਾਲ ਬੂਟਾ ਦੀ ਜਸਵਿੰਦਰ ਕੌਰ ਸਰਪੰਚ, ਬਲਵੀਰ ਸਿੰਘ, ਅਵਤਾਰ ਸਿੰਘ, ਜਸਵੰਤ ਸਿੰਘ, ਜਰਨੈਲ ਸਿੰਘ, ਜਸਵਿੰਦਰ ਰਾਮ ਪੰਚ, ਗੁਰਮੇਦ ਚੰਦ ਪੰਜ ਸਿੰਘ ਪੰਜ ਜਸਵਿੰਦਰ ਸਿੰਘ ਪੰਚ, ਗੁਰਮੇਲ ਚੰਦ ਪੰਚ, ਚਰਨਜੀਤ ਸਿੰਘ ਪੰਚ, ਜਸਵਿੰਦਰ ਸਿੰਘ ਪੰਚ, ਸਾਬਕਾ ਰਣਜੋਧ ਸਿੰਘ ਯੋਧਾ, ਪਾਲ ਸਿੰਘ ਮੌੜ, ਸੁਰਿੰਦਰ ਪਾਲ ਸਿੰਘ ਬਿੱਲਾ, ਜਸਵਿੰਦਰ ਸਿੰਘ ਬਿੱਟੂ, ਤੀਰਥ ਸਿੰਘ, ਸਤਨਾਮ ਸਿੰਘ, ਮੰਗਲ ਰਾਮ, ਤਰਸੇਮ ਸਿੰਘ, ਜਰਨੈਲ ਸਿੰਘ, ਸਲੱਖਣ ਸਿੰਘ, ਪਿੰਡ ਭੰਡਾਲ ਹਿੰਮਤ ਦੇ ਭੁਪਿੰਦਰ ਸਿੰਘ ਸਰਪੰਚ, ਸਰਬਜੀਤ ਸਿੰਘ ਪੰਚ, ਮਨਜੀਤ ਕੌਰ ਪੰਚ, ਦੇਸ ਰਾਜ ਪੰਚ, ਕਸ਼ਮੀਰ ਲਾਲ ਪੰਚ, ਨੀਤੂ ਰਾਣੀ ਪੰਚ, ਪਿੰਡ ਚੂਹੇਕੀ ਵਿੱਚ ਡਾਕਟਰ ਰਣਜੀਤ ਸਿੰਘ ਨਸ਼ਾ ਮੁਕਤੀ ਮੋਰਚਾ ਕੋਆਰਡੀਨੇਟਰ, ਬਲਜੀਤ ਕੁਮਾਰ ਹੈਪੀ ਸੋਸ਼ਲ ਮੀਡੀਆ ਬਲਾਕ ਇੰਚਾਰਜ, ਬੀਲੀਅਮ ਮਸੀਹ, ਮੰਗਤ ਰਾਏ ਪੰਚ, ਅਸ਼ੋਕ ਕੁਮਾਰ, ਅਵਤਾਰ ਸਿੰਘ, ਬਲਜੀਤ ਕੁਮਾਰ, ਸੀਮਾ ਰਾਣੀ ਪੰਚ, ਨਿਰਮਲਾ ਪੰਚ ਅਤੇ ਪਿੰਡ ਬਾਠ ਤੋਂ ਗੁਰਚਰਨ ਸਿੰਘ ਪੰਚ, ਸੰਦੀਪ ਸਿੰਘ ਲੰਬੜਦਾਰ, ਗੁਰਪ੍ਰੀਤ ਸਿੰਘ, ਦਿਲਬਾਗ ਸਿੰਘ ਬਾਗੀ, ਸੋਨੀ ਬਾਠ, ਦੌਲਤ ਰਾਮ, ਜਗਵੀਰ ਸਿੰਘ ਬਾਠ ਆਦਿ ਹਾਜ਼ਰ ਸਨ।

By admin

Related Post

Leave a Reply

Your email address will not be published. Required fields are marked *