Sat. Jul 18th, 2026

ਕੰਦੋਲਾ ਖੁਰਦ ਤੇ ਫਰਵਾਲਾ ਵਿੱਚ ਲੋਕ ਮਿਲਣੀ ਦੌਰਾਨ ਬੀਬੀ ਮਾਨ ਨੇ, ਗਰਾਂਟਾਂ ਦਾ ਲੇਖਾ ਜੋਖਾ ਕੀਤਾ

ਹਲਕਾ ਨਕੋਦਰ ਦੇ ਬਲਾਕ ਨੂਰਮਹਿਲ ਦੇ ਪਿੰਡ ਕੰਦੋਲਾ ਖੁਰਦ ਅਤੇ ਫਰਵਾਲਾ ਵਿੱਚ ਲੋਕ ਮਿਲਣੀ ਪ੍ਰੋਗਰਾਮ ਵਿਧਾਇਕ ਇੰਦਰਜੀਤ ਕੌਰ ਮਾਨ ਵੱਲੋ ਗਰਾਮ ਪੰਚਾਇਤਾਂ ਨੂੰ ਦਿੱਤੀਆਂ ਗਰਾਟਾਂ ਦਾ ਲੇਖਾ ਜੋਖਾ ਕਰਦਿਆਂ ਕਿੰਨੇ ਕੰਮ ਹੋਏ, ਕਿੰਨੇ ਕੰਮ ਰਹਿੰਦੇ ਹਨ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਤੇ ਸਰਕਾਰ ਦੀਆਂ ਲੋਕ ਹਿੱਤ ਵਿੱਚ ਚੱਲ ਰਹੀਆਂ ਸਕੀਮਾਂ ਬਾਰੇ ਜਾਗਰੂਕ ਕਰਦਿਆਂ ਪੰਚਾਂ, ਸਰਪੰਚਾਂ ਨੂੰ ਬੀਬੀ ਮਾਨ ਨੇ ਇਹਨਾਂ ਸਕੀਮਾਂ ਜਿਹਨਾਂ ਵਿੱਚ ਖਾਸ ਕਰਕੇ ਮੈਡੀਕਲ ਸਹੂਲਤ ਲੈਣ ਲਈ ਪਿੰਡਾਂ ਵਿੱਚ ਜਲੰਧਰ ਦੇ ਸੰਬੰਧਿਤ ਹਸਪਤਾਲਾਂ ਦੀ ਲਿਸਟ ਵਾਲੇ ਫਲੈਕਸ ਬੋਰਡ ਲਗਾਉਣ ਲਈ ਆਖਿਆ ਗਿਆ। ਇਸ ਦੌਰਾਨ ਲੋਕਾਂ ਦੇ ਨਿੱਜੀ ਮਸਲੇ ਵੀ ਸੁਣੇ ਗਏ ਮੌਕੇ ਤੇ ਨਿਪਟਾਰਾ ਕੀਤਾ ਗਿਆ ਰਹਿ ਗਏ ਮਸਲੇ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਤੇ ਚੇਅਰਮੈਨ ਲਖਵੀਰ ਸਿੰਘ ਸ਼ੀਰ, ਰਾਜੂ ਉੱਪਲ, ਉਂਕਾਰ ਸਿੰਘ ਬਲਾਕ ਪ੍ਰਧਾਨ,ਮੁਕੇਸ਼ ਕੁਮਾਰ ਐਸ.ਸੀ ਵਿੰਗ ਬਲਾਕ ਪ੍ਰਧਾਨ, ਰਣਜੀਤ ਸਿੰਘ ਸਾਬਕਾ ਸਰਪੰਚ, ਮੰਗਤ ਰਾਮ ਪੰਚ, ਪਰਮਜੀਤ ਕੌਰ ਸਰਪੰਚ, ਲਖਬੀਰ ਸਿੰਘ ਪੰਚ, ਜਸਬੀਰ ਸਿੰਘ ਪੰਚ, ਸ਼ੀਲਾ ਰਾਮ ਪੰਚ, ਰਾਜੇਸ਼ ਨਾਗਰਾ ਸਰਪੰਚ, ਐਸਡੀਓ ਤਰਸੇਮ ਲਾਲ ,ਪੰਚਾਇਤ ਅਫਸਰ ਕੁਲਵਿੰਦਰ ਸਿੰਘ, ਪੰਚਾਇਤ ਸੈਕਟਰੀ ਅਜਿੰਦਰ ਸਿੰਘ, ਵਾਟਰ ਸਪਲਾਈ ਸੁਖਵਿੰਦਰ ਸਿੰਘ, ਮੰਗਤ ਰਾਮ ਸਰਪੰਚ ਫਰਵਾਲਾ, ਕਮਲੇਸ਼ ਚੰਦ ਪੰਚ, ਕੁਲਦੀਪ ਚੰਦ ਸਾਬਕਾ ਸਰਪੰਚ, ਸੇਤੀਆ ਪੰਚ, ਬਲਵੀਰ ਕੌਰ ਪੰਚ, ਰਾਜਵਿੰਦਰ ਕੌਰ ਪੰਚ, ਮਨਵੀਰ ਮੰਗਾ ਸਰਪੰਚ, ਬਲਾਕ ਪ੍ਰਧਾਨ ਪ੍ਰੀਤੀ ਆਦਿ ਵਰਕਰ ਹਾਜ਼ਰ ਸਨ।

By admin

Related Post

Leave a Reply

Your email address will not be published. Required fields are marked *