ਪੰਜਾਬ ਕਾਂਗਰਸ ਵਿੱਚ ਪਿਆ ਖਿਲਾਰਾ ਹੁਣ ਸਮੇਟ ਹੁੰਦਾ ਨਜ਼ਰ ਨਹੀ ਆ ਰਿਹਾ। ਕਈ ਕਈ ਮੁੱਖ ਮੰਤਰੀ ਬਣਨ ਦੇ ਦਾਅਵੇਦਾਰ ਜਿਹਨਾਂ ਦੀ ਕਾਂਗਰਸ ਹਾਈਕਮਾਂਨ ਨੇ ਖੁਦ ਹੀ ਫੂਕ ਕੱਢ ਕੇ ਰੱਖ ਦਿੱਤੀ। ਇੱਕ ਵਾਰ ਫਿਰ ਪੰਜਾਬ ਪ੍ਰਧਾਨ ਰਾਜਾ ਵੜਿੰਗ ਦੀ ਅਗਵਾਈ ਵਿੱਚ ਫਤਿਹਗੜ੍ਹ ਸਾਹਿਬ ਚ ਹੋਈ ਰੈਲੀ ਨੇ ਦਰਸਾਇਆ ਕਿ ਚੰਨੀ ਦੀ ਅਗਵਾਈ ਵਿੱਚ ਇੱਕਠੇ ਹੋਏ ਕਾਂਗਰਸੀ ਆਗੂਆ ਦੀ ਕੋਈ ਸੁਣਵਾਈ ਨਹੀ ਹੋਈ ਇਹ ਵਿਚਾਰ ਜਲੰਧਰ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਦਰਸ਼ਨ ਸਿੰਘ ਟਾਹਲੀ ਨੇ ਪ੍ਰਗਟ ਕਰਦਿਆ ਕਿਹਾ ਕਿ ਅਜੇ ਤਾਂ ਪੰਜਾਬ ਅੰਦਰ ਹਲਕਾ ਪੱਧਰ ਤੇ ਖਿਲਾਰਾ ਪੈਣ ਜਿਹੜਾ ਕਾਂਗਰਸ ਤੋਂ ਸੰਭਾਲਿਆ ਨਹੀ ਜਾਣਾ। ਹਲਕਾ ਨਕੋਦਰ ਦੀ ਗੱਲ ਕਰਦਿਆ ਸ੍ਰੀ ਟਾਹਲੀ ਨੇ ਆਖਿਆ ਕਿ ਦੋ ਤਿੰਨ ਆਗੂ ਬਾਹਰ ਤੋਂ ਆ ਕੇ ਫਲੈਕਸ ਬੋਰਡ ਲਗਾ ਕੇ ਚਰਚਾ ਛੇੜੀ ਬੈਠੇ ਹਨ ਕਿ ਟਿਕਟ ਸਾਨੂੰ ਦਿਓ। ਹਲਕੇ ਅੰਦਰ ਵੀ ਦੋ ਦਾਅਵੇਦਾਰ ਟਿਕਟ ਦੀ ਮੰਗ ਕਰਦੇ ਨਜ਼ਰ ਆ ਰਹੇ ਹਨ। ਸੋ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਅੰਦਰ ਹਲਾਤ ਅਜਿਹੇ ਬਣਾ ਦਿੱਤੇ ਹਨ ਕਿ ਪੰਜਾਬ ਵਿਚ ਸਰਕਾਰ ਬਣਾਉਣ ਦਾ ਸੁਪਨਾ ਦੇਖਣ ਵਾਲੀ ਕਾਂਗਰਸ ਖੱਖੜੀਆਂ ਕਰੇਲੇ ਹੋਈ ਫਿਰਦੀ ਹੈ। ਸ੍ਰੀ ਟਾਹਲੀ ਨੇ ਕਿਹਾ ਕਿ ਪੰਜਾਬ ਦੇ ਹਰ ਵਰਗ ਨੂੰ ਖੁਸ਼ ਕੀਤਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤਾਹੀਓ ਪਿੰਡ ਪਿੰਡ ਲੋਕ ਮਿਲਣੀਆ ਵਿਚ ਇਹ ਨਾਅਰਾ ਸੁਣਾਈ ਦਿੰਦਾ ਹੈ। ਪੰਜਾਬ ਦੇ ਲੋਕਾਂ ਦਾ ਇੱਕੋ ਨਾਅਰਾ ਭਗਵੰਤ ਮਾਨ ਫਿਰ ਦੁਬਾਰਾ।
