ਬੰਨ੍ਹ ਤੇ 7 ਕਰੋੜ ਰੁਪਏ ਲੱਗਿਆ
ਸਤਲੁਜ ਦਰਿਆ ਬੰਨ੍ਹ ਸੰਗੋਵਾਲ ਦੀ ਮਜ਼ਬੂਤੀ ਦਾ ਜਾਇਜ਼ਾ ਲੈਣ ਪੁੱਜੇ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਸੀ. ਐਮ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਇੱਥੇ ਪੱਥਰ ਨਾਲ ਮਜ਼ਬੂਤੀ ਦਾ ਕੰਮ ਬੜਾ ਸ਼ਲਾਘਾਯੋਗ ਹੋਇਆ। ਜਿਸ ਉੱਪਰ ਸੱਤ ਕਰੋੜ ਰੁਪਏ ਖਰਚਿਆ ਗਿਆ। ਬੜਾ ਖੂਬਸੂਰਤ ਪਿੱਕਨਿੱਕ ਸਪੋਟ ਬਣਿਆ ਸੰਗੋਵਾਲ ਦਾ ਇਹ ਦਰਿਆ ਬੰਨ੍ਹ। ਬੀਬੀ ਮਾਨ ਨੇ ਆਖਿਆ ਕਿ ਪਿਛਲੇ ਸਾਲ ਇੱਥੇ ਬੰਨ੍ਹ ਨੂੰ ਖਤਰਾ ਹੋ ਗਿਆ ਸੀ, ਹਰ ਕੋਈ ਇੱਥੇ ਪੁੱਜਿਆ ਸੀ। ਹੁਣ ਵੀ ਇਸ ਖੂਬਸੂਰਤ ਨਜ਼ਾਰੇ ਨੂੰ ਦੇਖਣ ਲਈ ਇੱਕ ਵਾਰੀ ਮੁੜ ਫੇਰ ਆਓ। ਬੀਬੀ ਮਾਨ ਨੇ ਆਖਿਆ ਕਿ 1988 ਤੋਂ ਬਾਅਦ ਇੱਥੇ ਪਹਿਲੀ ਵਾਰ ਇਹ ਕੰਮ ਇੰਨਾ ਮਜ਼ਬੂਤੀ ਨਾਲ ਹੋਇਆ। ਉਹਨਾਂ ਕਿਹਾ ਲੋਕ ਇਸ ਵਾਰ ਸੁੱਖ ਦਾ ਸਾਹ ਲੈਣਗੇ ਕਿਉਂਕਿ ਹੁਣ ਇੱਥੇ ਬੰਨ੍ਹ ਮਜ਼ਬੂਤ ਹੋ ਗਿਆ। ਬੀਬੀ ਮਾਨ ਨੇ ਕਿਹਾ ਕਿ ਵਿਰੋਧੀ ਜਰੂਰ ਸਮਾਂ ਕੱਢ ਕੇ ਇਸ ਬੰਨ੍ਹ ਨੂੰ ਦੇਖਣ ਜ਼ਰੂਰ ਆਉਣ। ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਇੱਥੇ ਸਿੰਚਾਈ ਮੰਤਰੀ ਵੀ ਦੌਰਾ ਕਰਨਗੇ। ਇਸ ਮੌਕੇ ਤੇ ਐਸ.ਡੀ.ਓ ਸਿੰਚਾਈ ਵਿਭਾਗ ਸ੍ਰੀ ਸਰਤਾਜ,ਪੁਲਿਸ ਵਿਭਾਗ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵਰਕਰ ਜਿਨਾਂ ਦੇ ਵਿੱਚ, ਰੇਸ਼ਮਾ ਸਰਪੰਚ ਹਲਕਾ ਕੋਆਰਡੀਨੇਟਰ, ਜਸਵੀਰ ਸਿੰਘ ਸੰਗੋਵਾਲ ਬਲਾਕ ਪ੍ਰਧਾਨ, ਪ੍ਰਧਾਨ ਗੁਰਨਾਮ ਸਿੰਘ ਬਿਲਗਾ, ਬਲਵੀਰ ਸਿੰਘ ਪੁਆਦੜਾ, ਬਲਵੀਰ ਸਿੰਘ ਸੰਗੋਵਾਲ, ਗੁਰਦੇਵ ਸਿੰਘ ਸਰਪੰਚ ਭੁੱਲਰ, ਹਜ਼ਾਰਾ ਸਿੰਘ ਸੰਗੋਵਾਲ ,ਬਲਜੀਤ ਸਿੰਘ ਪੰਚ, ਬਲਜੀਤ ਸਿੰਘ ਪੁਆਦੜਾ, ਸਾਹਿਲ ਬਿਲਗਾ, ਪਰਮਜੀਤ ਸਿੰਘ ਬੁਰਜ ਹਸਨ, ਹਰੇਸ਼ਮਾ ਬਲਰਾਜ ਕੌਰ ਬਲਕਾਰ ਸਿੰਘ ਸਰਪੰਚ ਡਾਕਟਰ ਹੰਸਰਾਜ ਸੁਰਜੀਤ ਸਿੰਘ ਅਤੇ ਹੋਰ ਮੌਕੇ ਤੇ ਹਾਜ਼ਰ ਸਨ।
