Breaking
Sat. Jun 6th, 2026

ਝਾਕੀ ਵਾਲੇ ਬਿਆਨ ਤੇ ਸੀ ਐਮ ਮਾਨ ਦਾ ਜਾਖੜਾ ਨੂੰ ਚੈਲੰਜ, ਸਬੂਤ ਪੇਸ਼ ਕਰੋ, ਸਿਆਸਤ ਛੱਡ ਦੇਵਾਂਗਾ

ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਬਿਆਨ ਦਿੱਤਾ ਸੀ ਕਿ ਕੇਂਦਰ ਵੱਲੋਂ 26 ਜਨਵਰੀ ਨੂੰ ਪੰਜਾਬ ਦੀ ਝਾਕੀ ਇਸ ਲਈ ਨਹੀਂ ਰੱਖੀ ਗਈ ਕਿਉਂਕਿ ਝਾਕੀ ‘ਤੇ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਲੱਗੀ ਹੋਈ ਸੀ। ਇਸ ‘ਤੇ CM ਮਾਨ ਨੇ ਸੁਨੀਲ ਜਾਖੜ ਨੂੰ ਇਹ ਚੈਲੰਜ ਕੀਤਾ ਹੈ ਕਿ ਉਹ ਇਸ ਗੱਲ ਦਾ ਸਬੂਤ ਪੇਸ਼ ਕਰਨ ਕਿ ਝਾਕੀ ‘ਤੇ ਸਾਡੀ ਤਸਵੀਰ ਸੀ, ਮੈਂ ਸਿਆਸਤ ਛੱਡ ਦੇਵਾਂਗਾ।

ਉਨ੍ਹਾਂ ਕਿਹਾ ਕਿ ਜਾਖੜ ਸਾਹਿਬ ਨਵੇਂ-ਨਵੇਂ ਭਾਜਪਾ ਵਿਚ ਗਏ ਹਨ ਅਜੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਝੂਠ ਬੋਲਣਾ ਨਹੀਂ ਆਉਂਦਾ। ਉਨ੍ਹਾਂ ਕਿਹਾ ਕਿ ਮੇਰੀ ਜਾਖੜ ਸਾਹਬ ਨਾਲ ਹਮਦਰਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਨਹੀਂ ਹੈ। ਇਸ ਤੋਂ ਪਹਿਲਾਂ ਵੀ 9 ਵਾਰ 26 ਜਨਵਰੀ ਤੇ 15 ਅਗਸਤ ਦੇ ਪ੍ਰੋਗਰਾਮ ਵਿਚ ਪੰਜਾਬ ਦੀ ਝਾਕੀ ਨੂੰ ਨਹੀਂ ਰੱਖਿਆ ਗਿਆ ਸੀ, ਫਿਰ ਉਸ ਵੇਲੇ ਜਾਖੜ ਸਾਹਿਬ ਨੇ ਵਿਰੋਧ ਕਿਉਂ ਨਹੀਂ ਕੀਤਾ।

ਸੀ ਐਮ ਮਾਨ ਨੇ ਕਿਹਾ ਕਿ ਉਹ ਮਾਈ ਭਾਗੋ, ਭਗਤ ਸਿੰਘ, ਰਾਜ ਗੁਰੂ, ਸੁਖਦੇਵ ਦੀਆਂ ਕੁਰਬਾਨੀਆਂ ਨੂੰ ਸਿੱਜਦਾ ਨਹੀਂ ਕਰਨਾ ਚਾਹੁੰਦੇ। ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਹੀਦਾਂ ਤੋਂ ਵੱਡੇ ਹੋ ਗਏ ਹਨ। ਜਿਹੜਾ ਉਹ ਪੰਜਾਬ ਦੀ ਝਾਕੀ ਨੂੰ ਸ਼ਾਮਲ ਨਹੀਂ ਕਰਨਾ ਚਾਹੁੰਦੇ।

By admin

Related Post

Leave a Reply

Your email address will not be published. Required fields are marked *