Breaking
Sat. Sep 12th, 2026

ਲੜਕੀ ਨੂੰ ਕੁੱਟ-ਕੁੱਟ ਕੇ ਮਾਰਨ ਵਾਲਾ ਮਾਸੜ ਗ੍ਰਿਫਤਾਰ


ਲੜਕੀ ਦਾ ਸੰਸਕਾਰ 30 ਜੁਲਾਈ ਨੂੰ ਕੀਤਾ ਜਾਵੇਗਾ

ਜੰਡਿਆਲਾ ਮੰਜਕੀ 2026 :- ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਵਲੋਂ ਜਾਰੀ ਸੂਚਨਾ ਅਨੁਸਾਰ ਜੰਡਿਆਲਾ ਮੰਜਕੀ ਦੀ ਵਸਨੀਕ ਨਾਬਾਲਗ ਲੜਕੀ ਦੇ ਸਕੇ ਮਾਸੜ ਵਲੋਂ ਬੇਰਹਿਮੀ ਨਾਲ ਕੀਤੇ ਕਤਲ ਨਾਲ ਸਬੰਧਤ ਮੁੱਖ ਦੋਸ਼ੀ ਵਿਨੀਤ ਕੁਮਾਰ ਉਰਫ ਹਨੀ ਨੂੰ ਗ੍ਰਿਫਤਾਰ ਕਰ ਲਿਆ ਹੈ।16 ਜੁਲਾਈ ਨੂੰ ਹਨੀ ਅਤੇ ਦੋ ਹੋਰ ਮੁਲਜਮਾਂ ਖਿਲਾਫ ਪੁਲੀਸ ਥਾਣਾ ਗੇਟ ਹਕੀਮਾਂ ਅੰਮ੍ਰਿਤਸਰ ਵਿੱਚ ਭਾਰਤੀ ਦੰਡ ਸੰਹਿਤਾ ਦੀਆਂ ਧਾਰਾਵਾਂ 103,351(2) ਅਤੇ 3(5) ਅਧੀਨ ਮੁਕੱਦਮਾਂ ਦਰਜ ਕੀਤਾ ਦਿਆ ਸੀ।ਤਿੰਨੇ ਕਥਿਤ ਦੋਸ਼ੀ ਫਰਾਰ ਦੱਸੇ ਜਾਂਦੇ ਸਨ ਜਿਨ੍ਹਾਂ ਵਿੱਚੋਂ ਇੱਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।ਮੁਲਜ਼ਮ ਵੱਲੋਂ ਮ੍ਰਿਤਕਾ ਲਵਨਿਆਂ ਨੂੰ ਕੁੱਟ-ਕੁੱਟ ਕੇ ਮਾਰਨ ਲਈ ਵਰਤਿਆ ਗਿਆ ਲੱਕੜ ਦਾ ਡੰਡਾ ਬਰਾਮਦ ਕਰ ਲਿਆ ਗਿਆ ਹੈ।ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਕਥਿਤ ਮੁਲਜ਼ਮ ਨੇ ਚੋਰੀ ਦੇ ਸ਼ੱਕ ਵਿੱਚ ਪੀੜਤਾ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਸੀ ਜਿਸ ਨਾਲ ਉਸਦੀ ਮੌਤ ਹੋ ਗਈ ਸੀ।ਮੁਲਜ਼ਮਾਂ ਨੇ ਸਬੂਤ ਨਸ਼ਟ ਕਰਨ ਅਤੇ ਪਰਿਵਾਰਕ ਮੈਂਬਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਸਨ।ਗ੍ਰਿਫ਼ਤਾਰ ਮੁਲਜ਼ਮ ਹਨੀ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਵਪਾਰਕ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਪਹਿਲਾਂ ਵੀ ਇੱਕ ਅਪਰਾਧਿਕ ਮਾਮਲਾ ਦਰਜ ਹੈ।ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ੀਆਂ ਨੂੰ ਫੜੇ ਜਾਣ ਤੱਕ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ।ਲੜਕੀ ਦੇ ਪਿਤਾ ਨੇ ਦੱਸਿਆ ਕਿ ਪਰਿਵਾਰ ਨੇ ਦੋਸ਼ੀ ਦੀ ਗ੍ਰਿਫਤਾਰੀ ਹੋ ਜਾਣ ਕਰਕੇ 30 ਜੁਲਾਈ ਦਿਨ ਵੀਰਵਾਰ ਨੂੰ ਸੰਸਕਾਰ ਕਰਨ ਦਾ ਫੈਸਲਾ ਕੀਤਾ ਹੈ ਅਤੇ ਬਾਕੀ ਦੋਸ਼ੀਆਂ ਨੂੰ ਵੀ ਛੇਤੀਂ ਤੋਂ ਛੇਤੀਂ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।

By admin

Related Post

Leave a Reply

Your email address will not be published. Required fields are marked *