Breaking
Mon. Jul 27th, 2026

ਡੀ.ਏ.ਵੀ. ਬਿਲਗਾ ਵਿਖੇ ਖੇਡਾਂ ਕਲਸਟਰ ਪੱਧਰੀ ਐਥਲੈਟਿਕਸ ਅਤੇ ਫੁੱਟਬਾਲ ਮੁਕਾਬਲੇ ਹੋਏ

ਐੱਸ.ਆਰ.ਟੀ. ਡੀ.ਏ.ਵੀ. ਪਬਲਿਕ ਸਕੂਲ, ਬਿਲਗਾ ਵਿਖੇ ਡੀ.ਏ.ਵੀ. ਖੇਡਾਂ (ਕਲਸਟਰ ਪੱਧਰੀ) ਐਥਲੈਟਿਕਸ ਅਤੇ ਫੁੱਟਬਾਲ ਮੁਕਾਬਲਿਆਂ ਦਾ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਇਸ ਮੁਕਾਬਲੇ ਵਿੱਚ ਅੱਠ ਡੀ.ਏ.ਵੀ. ਸਕੂਲਾਂ ਦੇ ਅੰਡਰ-14, ਅੰਡਰ-17 ਅਤੇ ਅੰਡਰ-19 ਵਰਗ ਦੇ ਲੜਕੇ ਅਤੇ ਲੜਕੀਆਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ।
ਅੰਡਰ-14 ਅਤੇ ਅੰਡਰ-19 ਵਰਗ ਵਿੱਚ ਪੀ.ਏ.ਪੀ. ਡੀ.ਏ.ਵੀ. ਪਬਲਿਕ ਸਕੂਲ, ਜਲੰਧਰ ਨੇ ਸਭ ਤੋਂ ਵੱਧ ਅੰਕ ਪ੍ਰਾਪਤ ਕੀਤੇ, ਜਦਕਿ ਅੰਡਰ-17 (ਲੜਕੇ ਅਤੇ ਲੜਕੀਆਂ) ਵਰਗ ਵਿੱਚ ਐੱਸ.ਆਰ.ਟੀ. ਡੀ.ਏ.ਵੀ. ਪਬਲਿਕ ਸਕੂਲ, ਬਿਲਗਾ ਨੇ ਸਰਵੋੱਚ ਅੰਕ ਹਾਸਲ ਕੀਤੇ । ਫੁੱਟਬਾਲ ਮੁਕਾਬਲਿਆਂ ਦੇ ਅੰਡਰ-14 ਫਾਈਨਲ ਵਿੱਚ ਬਿਲਗਾ ਦੀ ਟੀਮ ਨੇ ਡੀ.ਏ.ਵੀ. ਨਕੋਦਰ ਨੂੰ ਅਤੇ ਅੰਡਰ-17 ਫਾਈਨਲ ਵਿੱਚ ਐੱਮ.ਡੀ. ਦਯਾਨੰਦ ਮਾਡਲ ਸਕੂਲ, ਜਲੰਧਰ ਨੂੰ ਹਰਾਕੇ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ।
ਸਮਾਪਨ ਸਮਾਰੋਹ ਦੀ ਅਧਿਆਕਸ਼ਤਾ ਸ਼੍ਰੀਮਤੀ ਸੋਨਾਲੀ ਸ਼ਰਮਾ, ਪ੍ਰਿੰਸੀਪਲ, ਡੀ.ਏ.ਵੀ. ਪਬਲਿਕ ਸਕੂਲ, ਕਪੂਰਥਲਾ ਅਤੇ ਸ਼੍ਰੀ ਬਲਜਿੰਦਰ ਸਿੰਘ, ਪ੍ਰਿੰਸੀਪਲ, ਐੱਮ.ਡੀ. ਦਯਾਨੰਦ ਮਾਡਲ ਸਕੂਲ, ਨਕੋਦਰ ਨੇ ਕੀਤੀ । ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਖੇਡਾਂ ਵਿਦਿਆਰਥੀਆਂ ਵਿੱਚ ਅਨੁਸ਼ਾਸਨ, ਲੀਡਰਸ਼ਿਪ ਅਤੇ ਟੀਮ ਭਾਵਨਾ ਦਾ ਵਿਕਾਸ ਕਰਦੀਆਂ ਹਨ । ਉਨ੍ਹਾਂ ਐੱਸ.ਆਰ.ਟੀ. ਡੀ.ਏ.ਵੀ. ਪਬਲਿਕ ਸਕੂਲ, ਬਿਲਗਾ ਵੱਲੋਂ ਕੀਤੇ ਗਏ ਸ਼ਾਨਦਾਰ ਪ੍ਰਬੰਧਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਸਕੂਲ ਨੇ ਇਸ ਸਫਲ ਆਯੋਜਨ ਰਾਹੀਂ ਇੱਕ ਮਿਸਾਲ ਕਾਇਮ ਕੀਤੀ ਹੈ।
ਸਕੂਲ ਦੇ ਪ੍ਰਿੰਸੀਪਲ ਸ਼੍ਰੀ ਸੰਜੀਵ ਗੁਜਰਾਲ ਨੇ ਖੇਤਰੀ ਅਧਿਕਾਰੀ ਸ਼੍ਰੀ ਯੋਗੇਸ਼ ਗੰਭੀਰ ਦਾ ਸਕੂਲ ਨੂੰ ਇਸ ਪ੍ਰਤੀਯੋਗਿਤਾ ਦੀ ਮੇਜ਼ਬਾਨੀ ਦਾ ਮੌਕਾ ਦੇਣ ਲਈ ਦਿਲੋਂ ਧੰਨਵਾਦ ਕੀਤਾ । ਉਨ੍ਹਾਂ ਕਿਹਾ ਕਿ ਅਜਿਹੇ ਖੇਡ ਸਮਾਗਮ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦੇ ਨਾਲ-ਨਾਲ ਖੇਡ ਸਭਿਆਚਾਰ ਨੂੰ ਵੀ ਨਵੀਂ ਦਿਸ਼ਾ ਪ੍ਰਦਾਨ ਕਰਦੇ ਹਨ।

By admin

Related Post

Leave a Reply

Your email address will not be published. Required fields are marked *