ਵਿਰੋਧੀਆਂ ਹੱਥੋ ਮੁੱਦਾ ਖੁਸਿਆ
ਮਾਨ ਸਰਕਾਰ ਵੱਲੋਂ ਸਫਾਈ ਸੇਵਕਾਂ ਦੀ ਤਨਖਾਹ ਦੁੱਗਣੀ ਕਰਕੇ ਇੱਕ ਇਤਿਹਾਸਿਕ ਫੈਸਲਾ ਐਲਾਨਿਆ। ਪਹਿਲੀਆਂ ਸਰਕਾਰਾਂ ਨੇ ਕਦੇ ਵੀ ਸਫਾਈ ਸੇਵਕਾਂ ਦੀ ਤਨਖਾਹ ਅੱਜ ਤੱਕ ਦੁੱਗਣੀ ਨਹੀਂ ਕੀਤੀ। ਇਹ ਦਰਿਆਦਿਲੀ ਦਿਖਾਈ ਮੁੱਖ ਮੰਤਰੀ ਭਗਵੰਤ ਮਾਨ ਨੇ, ਇਹ ਇੱਕ ਵੱਡਾ ਸ਼ਲਾਘਾਯੋਗ ਕਦਮ ਦਸਦਿਆ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਕਿਹਾ ਅੱਜ ਨਕੋਦਰ ਵਿੱਚ ਸਿਆਸੀ ਆਗੂਆਂ ਨੇ ਸਫਾਈ ਸੇਵਕਾਂ ਦੀ ਸਟੇਜ ਵਰਤ ਕੇ ਸਿਆਸੀ ਰੋਟੀਆਂ ਸੇਕੀਆਂ। ਜਿਨਾਂ ਨੂੰ ਹਲਕੇ ਦੇ ਲੋਕ ਹੁਣ ਮੂੰਹ ਲਾਉਣ ਲਈ ਵੀ ਤਿਆਰ ਤੱਕ ਨਹੀਂ ਹਨ। ਆਪਣੇ ਲਈ ਸਿਆਸੀ ਜਮੀਨ ਤਲਾਸ਼ਣ ਦੀ ਭਾਲ ਵਿੱਚ ਇਹ ਆਗੂ ਭੱਦੀ ਤੋਂ ਭੱਦੀ ਸ਼ਬਦਾਵਲੀ ਵਰਤਣ ਤੋਂ ਵੀ ਕਦੇ ਗੁਰੇਜ ਨਹੀਂ ਕਰਦੇ ਕਿਉਂਕਿ ਇਹਨਾਂ ਕੋਲ ਉਸਾਰੂ ਸ਼ਬਦਾਂ ਦੀ ਘਾਟ ਨਜ਼ਰ ਆ ਰਹੀ ਹੈ। ਆਪਣੀ ਆਪ ਹੀ ਪਿੱਠ ਥੱਪ ਥਪਾਉਂਦੇ ਨਜ਼ਰ ਆਏ ਇਹ ਆਗੂ ਸਫਾਈ ਸੇਵਕਾਂ ਦੇ ਨਾ ਤਾਂ ਹਮਦਰਦ ਹਨ ਨਾ ਇਹਨਾਂ ਦਾ ਕੋਈ ਇਹਨਾਂ ਨਾਲ ਵਾਹ ਵਾਸਤਾ ਹੈ। ਸਫਾਈ ਸੇਵਕਾਂ ਦੇ ਹਿੱਤ ਵਿੱਚ ਕਦੇ ਵੀ ਨਾ ਖੜਨ ਵਾਲੇ ਇਹ ਲੋਕ ਹਮੇਸ਼ਾ ਮੌਕੇ ਦੀ ਭਾਲ ਵਿਚ ਰਹਿਣ ਦੀ ਤਾਕ ਵਿੱਚ ਰਹਿੰਦੇ ਹਨ। ਇਹ ਆਗੂ ਇੱਕਠੇ ਹੋਣ ਲਈ ਮਜਬੂਰ ਕਰ ਦਿੱਤੇ ਸੀ. ਐਮ ਭਗਵੰਤ ਮਾਨ ਨੇ। ਬੀਬੀ ਮਾਨ ਨੇ ਹਲਕੇ ਦੇ ਲੋਕਾਂ ਨੂੰ ਇਹ ਅਪੀਲ ਕਰਦਿਆਂ ਕਿਹਾ ਕਿ ਇਹਨਾਂ ਦੀਆਂ ਗੱਲਾਂ ਤੇ ਕਦੇ ਯਕੀਨ ਨਾ ਕਰਨਾ ਕਿਉਕਿ ਇਹ ਹੁਣ ਖੁਦ ਆਪਣਾ ਵਿਸ਼ਵਾਸ਼ ਗੁਆ ਚੁੱਕੇ, ਵੇਲਾ ਬਹਾਅ ਚੁੱਕੇ ਇਕੱਲੇ ਕੱਲੇ ਫਿਰਦੇ ਦੇਖੇ ਜਾ ਸਕਦੇ ਹਨ।
