ਨੂਰਮਹਿਲ ਸ਼ਹਿਰ ਨੂੰ ਮਿਲਿਆ ਨੌਜਵਾਨ ਪ੍ਰਧਾਨ, ਅਸੀਂ ਸ਼ਹਿਰ ਦੀ ਇੱਛਾ ਪੂਰੀ ਕਰਨ ਵਿਚ ਹੋਏ ਹਾਂ ਕਾਮਯਾਬ, ਪੁਰਾਣੀ ਸਿਆਸਤ ਉਖਾੜਕੇ ਕੀਤੀ ਬਾਹਰ, ਊਰਜਾ ਭਰਪੂਰ ਪ੍ਰਧਾਨ, ਸੀਨੀਅਰ. ਵਾਇਸ ਪ੍ਰਧਾਨ ਨੂਰਮਹਿਲ ਦੀ ਤਰੱਕੀ ਵਾਸਤੇ ਪੱਬਾਂ ਭਾਰ, ਪ੍ਰਧਾਨ ਦੀਪਕ ਕੁਮਾਰ ਤੋਂ ਆਸ ਕਰਦੇ ਹਾਂ ਕਿ ਸ਼ਹਿਰ ਵਾਸੀਆਂ ਦੀਆਂ ਆਸਾਂ, ਉਮੀਦਾਂ ਤੇ ਖਰੇ ਉਤਰਨਗੇ ਆਖਿਆ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਪ੍ਰਧਾਨ ਦੀਪਕ ਕੁਮਾਰ ਨੂੰ ਅਹੁਦਾ ਸੰਭਾਲਣ ਸਮੇਂ। ਬੀਬੀ ਮਾਨ ਨੇ ਕਿਹਾ ਦੀਪਕ ਕੁਮਾਰ ਵੱਡਿਆ ਨਾਲ ਸਤਿਕਾਰ ਸਾਹਿਤ, ਛੋਟਿਆ ਨਾਲ ਪਿਆਰ, ਬਰਾਬਰ ਦੇ ਸਾਥੀ ਕੌਸਲਰਾਂ ਨੂੰ ਨਾਲ ਲੈ ਕੇ ਚੱਲਣਗੇ। ਉਹਨਾਂ ਕਿਹਾ ਆਮ ਆਦਮੀ ਪਾਰਟੀ ਨੇ ਸਥਾਈ ਤੇ ਇਤਿਹਾਸਕ ਪੈੜਾਂ ਪਾਈਆ ਹਨ ਨੂਰਮਹਿਲ ਸ਼ਹਿਰ ਵਿੱਚ। ਇਸ ਮੌਕੇ ਤੇ ਕਾਰਜ ਸਾਧਕ ਅਫਸਰ ਰਣਧੀਰ ਸਿੰਘ, ਅਮਿਤ ਅਹੂਜਾ, ਜਿਲਾ ਪ੍ਰੀਸ਼ਦ ਚੇਅਰਮੈਨ ਦਰਸ਼ਨ ਸਿੰਘ ਟਾਹਲੀ, ਚੇਅਰਮੈਨ ਲਖਵੀਰ ਸਿੰਘ ਸ਼ੀਰ, ਚੇਅਰਮੈਨ ਕਰਨੈਲ ਰਾਮ ਬਾਲੂ, ਪ੍ਰਧਾਨ ਪ੍ਰਦੀਪ ਸ਼ੇਰਪੁਰੀ, ਬਲਾਕ ਸੰਮਤੀ ਚੇਅਰਮੈਨ ਚਰਨਜੀਤ ਰਾਏ, ਚੇਅਰਮੈਨ ਚਰਨਜੀਤ ਸਿੰਘ, ਕੌਂਸਲਰ ਸ਼ੁਭਾਸ਼ ਚੰਦਰ ਸੋਨੂੰ,ਕੌਸਲਰ ਪ੍ਰਿੰਅਕਾ ਮਿਸਰ, ਕੌਂਸਲਰ ਸੋਨੀਆ, ਕੌਂਸਲਰ ਰਾਜਨ, ਕੌਂਸਲਰ ਸੁਖਵਿੰਦਰ ਕੌਰ, ਸ਼ਹਿਰੀ ਪ੍ਰਧਾਨ ਰਿੰਕੂ, ਇਸਤਰੀ ਵਿੰਗ ਸ਼ਹਿਰੀ ਪ੍ਰਧਾਨ ਰਚਨਾ, ਸੰਦੀਪ ਸ਼ਾਲੂ, ਕੇਵਲ ਕ੍ਰਿਸ਼ਨ, ਧੰਨਵਤ, ਰੇਖਾ ਬੱਤਰਾ, ਸੰਦੀਪ ਸ਼ਰਮਾ, ਮੁਕੇਸ਼, ਮੋਨੂੰ ਗਿੱਲ, ਕੌਂਸਲਰ ਰਮੇਸ਼ ਸੋਂਧੀ ਆਦਿ ਹਾਜ਼ਰ ਸਨ।
