ਚੰਡੀਗੜ੍ਹ 19 ਜੁਲਾਈ 2025 :- ਆਪ ਵਿਧਾਇਕਾ ਅਨਮੋਲ ਗਗਨ ਮਾਨ ਨੇ ਅਸਤੀਫਾ ਦੇ ਦਿੱਤਾ ਹੈ। ਉਹਨਾਂ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਇਹ ਜਾਣਕਾਰੀ ਦਿੱਤੀ ਹੈ। ਇਸ ਦੌਰਾਨ ਪੋਸਟ ਵਿੱਚ ਉਨਾਂ ਲਿਖਿਆ ਕਿ “ਦਿਲ ਭਾਰੀ ਹੈ ਪਰ ਮੈਂ ਸਿਆਸਤ ਛੱਡਣ ਦਾ ਫੈਸਲਾ ਕੀਤਾ ਹੈ।” ਮੇਰਾ ਐਮ ਐਲ ਏ ਦੇ ਅਹੁਦੇ ਤੋਂ ਸਪੀਕਰ ਨੂੰ ਦਿੱਤਾ ਹੋਇਆ ਅਸਤੀਫਾ ਸਵੀਕਾਰ ਕੀਤਾ ਜਾਵੇ। ਮੇਰੀਆਂ ਸ਼ੁਭਕਾਨਾਵਾਂ ਪਾਰਟੀ ਨਾਲ ਹਨ ਮੈਨੂੰ ਉਮੀਦ ਹੈ ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ ਉੱਤੇ ਖਰ੍ਹਾ ਉਤਰੇਗੀ। ਜਿਕਰਯੋਗ ਹੈ ਕਿ ਅਨਮੋਲ ਗਗਨ ਮਾਨ ਪੰਜਾਬ ਸਰਕਾਰ ਵਿੱਚ ਸੈਰਸਪਾਟਾ ਮੰਤਰੀ ਰਹਿ ਚੁੱਕੇ ਹਨ। ਅਨਮੋਲ ਗਗਨ ਮਾਨ ਦਾ ਪੰਜਾਬੀ ਗਾਇਕਾ ਤੋਂ ਮੰਤਰੀ ਬਣਨ ਦਾ ਸਫਰ ਕਾਫੀ ਦਿਲਚਸਪ ਰਿਹਾ। ਉਹ 2022 ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਈ ਸੀ। ਉਸਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਗਿੱਲ ਨੂੰ ਹਰਾਇਆ ਸੀ। ਉਹ 2022 ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਵਾਲੇ ਸਭ ਤੋਂ ਘੱਟ ਉਮਰ ਦੇ ਆਗੂਆਂ ਵਿੱਚੋਂ ਇੱਕ ਹੈ। ਉਸ ਸਮੇਂ ਅਨਮੋਲ ਗਗਨਮਾਨ ਨੇ ਪਾਰਟੀ ਦਾ ਪ੍ਰਚਾਰ ਕਰਨ ਲਈ ਗੀਤ ਵੀ ਤਿਆਰ ਕੀਤਾ ਸੀ।
