Breaking
Wed. Jul 22nd, 2026

ਬਠਿੰਡਾ ‘ਚ ਪੁਲਿਸ ਅਤੇ ਕਿਸਾਨਾਂ ‘ਚ ਝੜਪ ਹੋਈ

ਅੱਜ ਬਠਿੰਡਾ ਦੇ ਪਿੰਡ ਦੂਨੇਵਾਲਾ ਵਿਚ ਪੁਲਿਸ ਅਤੇ ਕਿਸਾਨਾਂ ਦਰਮਿਆਨ ਝੜਪ ਹੋਈ। ਭਾਰਤ ਮਾਲਾ ਪ੍ਰੋਜੈਕਟ ਤਹਿਤ ਇਥੇ ਪ੍ਰਸ਼ਾਸਨ ਜ਼ਮੀਨ ਉਤੇ ਕਬਜ਼ਾ ਲੈਣ ਆਈ ਸੀ। ਭਾਰਤ ਮਾਲਾ ਪ੍ਰੋਜੈਕਟ ਤਹਿਤ ਸਰਕਾਰ ਨੇ ਪਹਿਲਾਂ ਹੀ ਕਿਸਾਨਾਂ ਦੀ ਜ਼ਮੀਨ ਐਕਵਾਇਅਰ ਕੀਤੀ ਸੀ ਪਰ ਕਬਜ਼ਾ ਹਾਲੇ ਲੈਣਾ ਸੀ। ਅੱਜ ਜਦੋਂ ਪ੍ਰਸ਼ਾਸਨ ਪੁਲਿਸ ਫੋਰਸ ਨਾਲ ਜ਼ਮੀਨ ਦਾ ਕਬਜ਼ਾ ਲੈਣ ਆਏ ਤਾਂ ਕਿਸਾਨਾਂ ਨੇ ਵਿਰੋਧ ਕੀਤਾ ਅਤੇ ਕਿਸਾਨ ਜਥੇਬੰਦੀਆਂ ਇੱਕਠੀਆਂ ਹੋ ਕੇ ਪ੍ਰਸ਼ਾਸਨ ਨੂੰ ਰੋਕਣ ਲਈ ਆ ਗਈਆਂ ਤਾਂ ਪੁਲਿਸ ਨੇ ਵੀ ਹੰਝੂ ਗੋਲੇ ਬਰਸਾ ਦਿੱਤੇ ਜਿਸ ਨਾਲ ਕਿਸਾਨ ਖਿੰਡ ਗਏ।

Related Post

Leave a Reply

Your email address will not be published. Required fields are marked *