ਮੋਹਾਲੀ, 6 ਦਸੰਬਰ 2023-ਮੋਹਾਲੀ ਨੇੜੇ ਪਿੰਡ ਸਿੱਲ ਦੇ ਗੁਰੁਆਰਾ ਵਿਖੇ ਸਵੇਰੇ 4-45 ਵਜੇ ਇਕ ਸਿਰਫਿਰੇ ਲਾਡੀ ਨਾਂ ਦੇ ਵਿਆਕਤੀ ਨੇ ਗੁਰਘਰ ਮੱਥਾ ਟੇਕਣ ਉਪਰੰਤ ਗ੍ਰੰਥੀ ਸਿੰਘ ਤੇ ਹਮਲਾ ਕਰਨ ਅਤੇ ਬੇਅਬਾਦੀ ਕਰਨ ਦੇ ਮਾਮਲੇ ਬਾਰੇ ਗ੍ਰੰਥੀ ਸਿੰਘ ਲਖਵੀਰ ਸਿੰਘ ਨੇ ਦਸਿਆ ਕਿ ਗੁਰੂਘਰ ਦੇ ਦੋਖੀ ਨੇ ਮੱਥਾ ਟੇਕਣ ਉਪਰੰਤ ਮੈਨੂੰ ਆਖਿਆ ਕਿ ਮੈਨੂੰ ਅੰਮ੍ਰਿਤ ਛਕਾਓ। ਇਸ ਦੌਰਾਨ ਇਸ ਸਿਰਫਿਰੇ ਨੇ ਗ੍ਰੰਥੀ ਤੇ ਹਮਲਾ ਕਰ ਦਿੱਤਾ।


ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅੱਜ ਮੋਹਾਲੀ ਦੇ ਨੇੜੇ ਪਿੰਡ ਸਿੱਲ ਵਿਚ ਗੁਰਦੁਆਰਾ ਸਾਹਿਬ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠੇ ਗ੍ਰੰਥੀ ਸਿੰਘ ਉੱਪਰ ਹੋਏ ਹਮਲੇ ਅਤੇ ਬੇਅਦਬੀ ਦੀ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਆਖਿਆ ਕਿ ਬੇਅਦਬੀਆਂ ਨੂੰ ਰੋਕਣ ਵਿਚ ਸਰਕਾਰ ਦੀ ਅਸਫ਼ਲਤਾ ਕਾਰਨ ਗੁਰੂ ਦੋਖੀਆਂ ਦੇ ਹੌਂਸਲੇ ਹੋਰ ਵਧ ਗਏ ਹਨ, ਜੋ ਕਿ ਚੱਲ ਰਹੀ ਕਿਸੇ ਵੱਡੀ ਤੇ ਡੂੰਘੀ ਸਾਜ਼ਿਸ਼ ਵੱਲ ਇਸ਼ਾਰਾ ਕਰ ਰਹੇ ਹਨ। ਸਿੰਘ ਸਾਹਿਬ ਦੇ ਮੀਡੀਆ ਸਲਾਹਕਾਰ ਤਲਵਿੰਦਰ ਸਿੰਘ ਬੁੱਟਰ ਵਲੋਂ ਜਾਰੀ ਬਿਆਨ ਵਿਚ ਉਨ੍ਹਾਂ ਆਖਿਆ ਕਿ ਹੁਣ ਸਿੱਖ ਸੰਗਤਾਂ ਨੂੰ ਵੀ ਬੇਅਦਬੀ ਨੂੰ ਰੋਕਣ ਲਈ ਕੇਵਲ ਸਰਕਾਰਾਂ ਤੋਂ ਆਸ-ਉਮੀਦ ਰੱਖਣ ਦੀ ਥਾਂ ਪਿੰਡਾਂ, ਨਗਰਾਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸੰਗਤਾਂ ਨੂੰ ਆਪ ਗੁਰੂ-ਘਰਾਂ ਦੀ ਪਹਿਰੇਦਾਰੀ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਦੀ ਸੇਵਾ ਕਰਨ ਵਾਲੇ ਗ੍ਰੰਥੀ ਸਿੰਘਾਂ ਨੂੰ ਵੀ ਸ਼ਸਤਰਧਾਰੀ ਹੋ ਕੇ ਸੁਚੇਤ ਵਿਚਰਣ ਦੀ ਲੋੜ ਹੈ।
