ਅੰਮ੍ਰਿਤਸਰ, 14 ਫਰਵਰੀ 2026- ਅੱਜ ਪਵਿੱਤਰ ਅਸਥਾਨ ਭਗਵਾਨ ਵਾਲਮੀਕਿ ਤੀਰਥ ਸਥਲ ਸ਼੍ਰੀ ਰਾਮ ਤੀਰਥ ਮੰਦਿਰ ਅੰਮ੍ਰਿਤਸਰ ਵਿਖੇ ਪੰਜਾਬ ਸਰਕਾਰ ਵੱਲੋਂ ਨਿਯੁਕਤ ਕੀਤੇ ਗਏ ਸ੍ਰੀ ਬਾਲ ਜੋਗੀ ਪ੍ਰਗਟ ਨਾਥ ਜੀ ਨੇ ਭਗਵਾਨ ਬਾਲਮੀਕ ਤੀਰਥ ਅਸਥਾਨ ਬੋਰਡ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਵਜੋਂ ਆਪਣਾ ਕਾਰਜਭਾਰ ਸੰਭਾਲਿਆ। ਵਿਧਾਇਕ ਇੰਦਰਜੀਤ ਕੌਰ ਮਾਨ ਨੇ ਇਹ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਸਮਾਗਮ ਵਿੱਚ ਸ਼ਿਰਕਤ ਕਰਕੇ ਮਨ ਨੂੰ ਬਹੁਤ ਸਕੂਨ ਮਿਲਿਆ। ਬਾਬਾ ਪ੍ਰਗਟ ਨਾਥ ਜੀ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ । ਹਲਕਾ ਨਕੋਦਰ ਤੋਂ ਵੱਡੀ ਗਿਣਤੀ ਵਿੱਚ ਸੰਗਤ ਬਾਬਾ ਜੀ ਨਾਲ ਦਰਸ਼ਨ ਕਰਨ ਲਈ ਇਸ ਅਸਥਾਨ ਤੇ ਪਹੁੰਚੀ ਹੋਈ ਸੀ। ਬੀਬੀ ਮਾਨ ਨੇ ਦੱਸਿਆ ਕਿ ਇਸ ਮੌਕੇ ਤੇ ਸੰਗਤ ਵਿੱਚ ਬਹੁਤ ਉਤਸ਼ਾਹ ਦੇਖਣ ਲਈ ਮਿਲਿਆ। ਸੰਗਤਾਂ ਵੱਲੋਂ ਕਾਫੀ ਸਮੇਂ ਤੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਇਸ ਅਸਥਾਨ ਦੀ ਸੇਵਾ ਸੰਭਾਲ ਕੌਮ ਨੂੰ ਸੰਭਾਲਣੀ ਚਾਹੀਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਅੱਜ ਇਹ ਨੇਕ ਉਪਰਾਲਾ ਕੀਤਾ ਹੈ ਕੌਮ ਨੂੰ ਸੇਵਾ ਸੰਭਾਲ ਦਿੱਤੀ ਗਈ ਹੈ। ਦੁਨੀਆ ਭਰ ਵਿੱਚ ਭਗਵਾਨ ਵਾਲਮੀਕ ਜੀ ਦੇ ਇਸ ਅਸਥਾਨ ਨਾਲ ਜੁੜੀ ਸੰਗਤ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਇਸ ਮੌਕੇ ਤੇ ਬਹੁਤ ਸਾਰੀਆਂ ਪ੍ਰਮੁੱਖ ਸਖਸ਼ੀਅਤਾਂ ਵੀ ਹਜ਼ਾਰ ਸਨ। ਹੁਣ ਸਾਰੀ ਸੰਗਤ ਨੂੰ ਅਪੀਲ ਹੈ ਕਿ ਇਸ ਅਸਥਾਨ ਤੇ ਵੱਧ ਤੋਂ ਵੱਧ ਸੇਵਾ ਕੀਤੀ ਜਾਵੇ।



