Breaking
Wed. Jul 22nd, 2026

ਸੁਖਬੀਰ ਬਾਦਲ ‘ਤੇ ਗੋਲੀ ਚਲਾਉਣ ਵਾਲੇ ਨਰਾਇਣ ਸਿੰਘ ਚੌੜਾ ਨੂੰ ਤਿੰਨ ਦਿਨਾਂ ਪੁਲਿਸ ਰਿਮਾਂਡ ‘ਤੇ ਭੇਜਿਆ

ਨਰਾਇਣ ਸਿੰਘ ਕੌੜਾ ਲਈ ਜਦੋ ਇਕ ਔਰਤ ਬਰਫੀ ਲੈ ਕੇ ਆਈ

ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸੁਖਬੀਰ ਸਿੰਘ ਬਾਦਲ ‘ਤੇ ਗੋਲੀ ਚਲਾਉਣ ਵਾਲੇ ਨਰਾਇਣ ਸਿੰਘ ਚੌੜਾ ਨੂੰ ਅੱਜ ਪੁਲਿਸ ਦੇ ਵੱਲੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿਸ ਨੂੰ ਲੈ ਕੇ ਅਦਾਲਤ ਦੇ ਵੱਲੋਂ ਉਸ ਨੂੰ 3 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ । ਜਿਕਰਯੋਗ ਹੈ ਕਿ
ਲੰਘੇ ਕੱਲ ਸੁਖਬੀਰ ਸਿੰਘ ਬਾਦਲ ਜਦੋਂ ਸ੍ਰੀ ਦਰਬਾਰ ਸਾਹਿਬ ਵਿੱਚ ਸੇਵਾ ਨਿਭਾ ਰਹੇ ਸਨ ਤਾਂ ਉਸ ਵੇਲੇ ਗਰਮ ਖਿਆਲੀ ਨਰਾਇਣ ਸਿੰਘ ਚੌੜਾ ਦੇ ਵੱਲੋਂ ਸੁਖਬੀਰ ਬਾਦਲ ਤੇ ਗੋਲੀ ਚਲਾ ਦਿੱਤੀ ਗਈ, ਭਾਂਵੇ ਕਿ ਇਹ ਗੋਲੀ ਸੁਖਬੀਰ ਨੂੰ ਤਾਂ ਨਹੀਂ ਵੱਜੀ, ਪਰ ਇਹ ਗੋਲੀ ਦਰਬਾਰ ਸਾਹਿਬ ਦੀ ਦੀਵਾਰ ਵਿੱਚ ਜਾ ਵੱਜੀ।  
ਮੀਡੀਏ ਨੂੰ ਵਕੀਲ ਕੰਵਰ ਮੁਬਾਰਕ ਸਿੰਘ ਨੇ ਦੱਸਿਆ ਕਿ ਪੁਲਿਸ ਦੇ ਵੱਲੋਂ ਚੌੜਾ ਦਾ ਅਦਾਲਤ ਕੋਲੋਂ ਸੱਤ ਦਿਨਾਂ ਦਾ ਪੁਲਿਸ ਰਿਮਾਂਡ ਮੰਗਿਆ ਸੀ, ਪਰ ਅਦਾਲਤ ਦੇ ਵੱਲੋਂ ਤਿੰਨ ਦਿਨਾਂ ਦਾ ਹੀ ਪੁਲਿਸ ਰਿਮਾਂਡ ਦਿੱਤਾ ਗਿਆ। ਇਹ ਵੀ ਪਤਾ ਲੱਗਿਆ ਕਿ ਜਦੋਂ ਪੁਲਿਸ ਵਲੋਂ ਨਰਾਇਣ ਸਿੰਘ ਚੌੜਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਉਸ ਵੇਲੇ ਇੱਕ ਔਰਤ ਦੇ ਵੱਲੋਂ ਕਾਫੀ ਹੰਗਾਮਾ ਕੀਤਾ ਗਿਆ ਤੇ ਨਰਾਇਣ ਸਿੰਘ ਚੌੜਾ ਦੇ ਹੱਕ ਵਿੱਚ ਨਾਅਰੇਬਾਜੀ ਕੀਤੀ ਗਈ।

Related Post

Leave a Reply

Your email address will not be published. Required fields are marked *