Breaking
Fri. May 8th, 2026

ਗਾਇਕ ਜਸਦੇਵ ਯਮਲਾ ਦੇ ਜਨਮ ਦਿਨ ਤੇ ਵਿਸ਼ੇਸ਼

ਸੁਰਿੰਦਰ ਸੇਠੀ ਦੀ ਕਲਮ ਤੋਂ

ਪੰਜਾਬੀ ਸੰਗੀਤ ਜਗਤ ਦੇ ਬਾਬਾ ਬੋਹੜ ਉਸਤਾਦਾ ਦੇ ਉਸਤਾਦ ਸਤਿਕਾਰਯੋਗ ਸ਼੍ਰੀ ਲਾਲ ਚੰਦ ਯਮਲਾ ਜੱਟ ਦੇ ਞਿਹੜੇ ਞਿਚ ਅੱਜ ਦੇ ਦਿਨ ਸੰਨ 1960 ਨੂੰ ਇਕ ਞਿਸ਼ਞ ਪ੍ਰਸਿੱਧ ਅਵਾਜ ਦੀ ਪਲੇਠੀ ਅਞਾਜ ਨੇ ਕਿਲਕਾਰੀ ਮਾਰੀ ਜੋ ਦੋ ਦਹਾਕੇ ਬਾਅਦ ਸੰਗੀਤ ਜਗਤ ਵਿੱਚ ਆਪਣੀ ਵਡੇਰੀ ਦਮਦਾਰ ਹੋਂਦ ਸਥਾਪਿਤ ਕਰ ਗਈ । ਉਸ ਨੰਨੇ ਬਾਲਕ ਦਾ ਨਾਮ ਜਸਦੇਵ ਰੱਖਿਆ ਗਿਆ । ਜਿਸ ਨੇ ਸੰਸਾਰ ਵਿੱਚ ਆਪਣਾ ਗੌਰਵਮਈ ਜਸ ਪ੍ਰਾਪਤ ਕੀਤਾ । ਉਹ ਹਰਮਨ ਪਿਆਰਾ ਗਾਇਕ ਜਸਦੇਵ ਯਮਲਾ ਜੀ ਦੇ ਮਾਣਮੱਤੇ ਨਾਮ ਜਗ ਤੇ ਮਕਬੂਲ ਹੋਇਆ ਹੈ । ਇਸ ਹਰਦਿਲ ਅਜੀਜ ਗਾਇਕ ਨੇ ਸੰਗੀਤ ਦੇ ਸਾਰੇ ਰਸਾ ਨੂੰ ਸਰੋਤਿਆ ਦੇ ਰੂਬਰੂ ਕੀਤਾ ਹੈ । ਸੰਗੀਤ ਦੀ ਸਿੱਖਿਆ ਆਪਣੇ ਸਤਿਕਾਰਯੋਗ ਪਿਤਾ ਜੀ ਪਾਸੋ ਗਹਿਣ ਕੀਤੀ ਹੈ । ਇਸ ਹੋਣਹਾਰ ਸੁਰੀਲੇ ਗਾਇਕ ਨੇ ਆਪਣੇ ਪਿਤਾ ਜੀ ਦੀ ਮੌਜੂਦੀ ਞਿਚ ਹੀ ਆਪਣਾ ਰੁਤਬਾ ਹਾਸਲ ਕਰ ਲਿਆ ਸੀ । ਸਤਿਕਾਰਯੋਗ ਬਾਪੂ ਯਮਲਾ ਜੀ ਆਪਣੇ ਸਪੁੱਤਰ ਦੀ ਚੜ੍ਹਤ ਵੇਖ ਕੇ ਬਹੁਤ ਖੁਸ਼ ਹੁੰਦੇ ਸਨ । ਇਸ ਮਹਾਨ ਗਾਇਕ ਨੇ ਆਪਣੇ ਪਿਤਾ ਜੀ ਵਾਂਗ ਗਾਇਕੀ ਨੂੰ ਇਬਾਦਤ ਹੀ ਸਮਝਿਆ ਹੈ । ਕਦੇ ਵੀ ਬਨਾਉਟੀ ਚਮਕ ਦਮਕ ਤੋ ਪ੍ਰਭਾਵਿਤ ਨਹੀ ਹੋਏ । ਵਤਨੋ ਪਾਰ ਵਸਦੇ ਪੰਜਾਬੀਆ ਦੀ ਵਡੇਰੀ ਮੰਗ ਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ ਹਾਜ਼ਰ ਹੁੰਦੇ ਰਹਿੰਦੇ ਸਨ । ਦੋਗਾਣਿਆ ਦੇ ਵਿੱਚ ਉੰਨਾ ਦੀ ਪਤਨੀ ਸਤਿਕਾਰਯੋਗ ਬੀਬੀ ਸਰਬਜੀਤ ਚਿਮਟੇਵਾਲੀ ਨੇ ਵਡੇਰੀ ਵਾਹ ਵਾਹ ਖੱਟੀ ਹੈ । ਸ਼੍ਰੀ ਜਸਦੇਵ ਯਮਲਾ ਜੀ ਅਤੇ ਬੀਬੀ ਸਰਬਜੀਤ ਯਮਲਾ ਜੀ ਨੂੰ ਅਨੇਕਾਂ ਵਾਰ ਕਈ ਸਤਿਕਾਰ ਸਹਿਤ ਸਨਮਾਨ ਭੇਂਟ ਕਰਕੇ ਨਿਵਾਜਿਆ ਗਿਆ ਹੈ । ਅੱਜ ਇਸ ਮਯਨਾਜ ਧਨੰਤਰ ਗਵਈਏ ਦੇ ਜਨਮ ਦਿਨ ਤੇ ਮੈਂ ਸਾਰੇ ਪ੍ਰੀਵਾਰ ਸਮੇਤ ਦੇਸ਼ ਵਿਦੇਸ਼ ਵਿੱਚ ਵਸਦੇ ਅਣਗਿਣਤ ਸਰੋਤਿਆਂ , ਦਰਸ਼ਕਾਂ , ਪ੍ਰਸ਼ੰਸ਼ਕਾਂ , ਉਪਾਸ਼ਕਾਂ ਨੂੰ ਅਣਗਿਣਤ ਅਣਗਿਣਤ ਵਧਾਈਆ ਦਿੰਦਾਂ ਹਾਂ । ਰੱਬ ਰਾਖਾ ।

By admin

Related Post

Leave a Reply

Your email address will not be published. Required fields are marked *