Breaking
Tue. Jul 28th, 2026

ਡਿਪਟੀ ਕਮਿਸ਼ਨਰ ਵੱਲੋਂ ਘਰ-ਘਰ ਸਰਵੇ ਦਾ ਸੌ ਫੀਸਦੀ ਕੰਮ ਮੁਕੰਮਲ ਕਰਨ ਵਾਲੇ 32 ਬੀ.ਐਲ.ਓਜ਼ ਦਾ ਸਨਮਾਨ

ਬੂਥ ਲੈਵਲ ਅਫ਼ਸਰਾਂ ਨੂੰ ਸੌਂਪੇ ਪ੍ਰਸ਼ੰਸਾ ਪੱਤਰ

ਜਲੰਧਰ, 28 ਜੁਲਾਈ 2026 :- ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਵਰਜੀਤ ਵਾਲੀਆ ਵੱਲੋਂ ਅੱਜ ਵੋਟਰ ਸੂਚੀਆਂ ਦੀ ਚੱਲ ਰਹੀ ਸਪੈਸ਼ਲ ਇੰਟੈਂਸਿਵ ਰਵੀਜ਼ਨ (ਐਸ.ਆਈ.ਆਰ.)-2026 ਤਹਿਤ ਘਰ-ਘਰ ਸਰਵੇ ਦਾ ਸੌ ਫੀਸਦੀ ਕੰਮ ਮਕੰਮਲ ਕਰਨ ਵਾਲੇ 32 ਬੂਥ ਲੈਵਲ ਅਫ਼ਸਰਾਂ ਦਾ ਸਨਮਾਨ ਕੀਤਾ ਗਿਆ।

ਬੂਥ ਲੈਵਲ ਅਫ਼ਸਰਾਂ ਨੂੰ ਪ੍ਰਸ਼ੰਸਾ ਪੱਤਰ ਸੌਂਪਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਦੀ ਵਚਨਬੱਧਤਾ ਤੇ ਕਾਰਗੁਜ਼ਾਰੀ ਨੇ ਜ਼ਿਲ੍ਹੇ ਵਿੱਚ ਕੰਮ ਕਰ ਰਹੇ ਹੋਰਨਾਂ ਬੀ.ਐਲ.ਓਜ਼ ਲਈ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਦੀ ਸਫ਼ਲਤਾ ਵਿੱਚ ਬੀ.ਐੱਲ.ਓ. ਦੀ ਭੂਮਿਕਾ ਬਹੁਤ ਹੀ ਮਹੱਤਵਪੂਰਣ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਅਧਿਕਾਰੀਆਂ ਨੇ ਪੂਰੀ ਨਿਸ਼ਠਾ, ਸਮਰਪਣ ਅਤੇ ਜ਼ਿੰਮੇਵਾਰੀ ਨਾਲ ਕੰਮ ਕਰਦਿਆਂ ਐਸ.ਆਈ.ਆਰ. ਤਹਿਤ ਨਿਰਧਾਰਿਤ ਮਿਤੀ ਤੋਂ ਪਹਿਲਾਂ ਘਰ-ਘਰ ਸਰਵੇ ਦੇ ਕੰਮ ਨੂੰ ਨੇਪਰੇ ਚਾੜ੍ਹਿਆ ਹੈ, ਜੋ ਹੋਰਨਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਲਈ ਪ੍ਰੇਰਨਾ ਸਰੋਤ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ)-ਕਮ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਅਮਨਿੰਦਰ ਕੌਰ ਅਤੇ ਚੋਣ ਤਹਿਸੀਲਦਾਰ ਡਾ. ਦੀਪਕ ਰਾਜ ਵੀ ਮੌਜੂਦ ਸਨ।

ਸ਼੍ਰੀ ਵਾਲੀਆ ਨੇ ਹੋਰਨਾਂ ਬੀ.ਐੱਲ.ਓਜ਼ ਨੂੰ ਵੀ ਘਰ-ਘਰ ਸਰਵੇ ਵਿੱਚ ਤੇਜ਼ੀ ਲਿਆਉਂਦਿਆਂ ਇਸ ਨੂੰ ਜਲਦ ਮੁਕੰਮਲ ਕਰਨ ਦੀ ਅਪੀਲ ਕੀਤੀ।

ਇਸ ਮੌਕੇ ਸਨਮਾਨਿਤ ਹੋਣ ਵਾਲੇ ਬੂਥ ਲੈਵਲ ਅਫ਼ਸਰਾਂ ਵਿੱਚ ਵਿਧਾਨ ਸਭਾ ਹਲਕਾ ਫਿਲੌਰ ਤੋਂ ਧਰਮਿੰਦਰਜੀਤ (ਬੂਥ ਨੰ.49), ਬੂਟਾ ਰਾਮ (ਬੂਥ ਨੰ.88), ਬਲਵਿੰਦਰ ਕੌਰ (ਬੂਥ ਨੰ.12), ਜਸਦੀਪ ਸਿੰਘ (ਬੂਥ ਨੰ.149), ਮੋਨਿਕਾ (ਬੂਥ ਨੰ.158), ਵਿਧਾਨ ਸਭਾ ਹਲਕਾ ਨਕੋਦਰ ਤੋਂ ਕੁਲਵਿੰਦਰ ਸਿੰਘ (ਬੂਥ ਨੰ.27), ਨਰੇਸ਼ ਕੁਮਾਰ (ਬੂਥ ਨੰ.184), ਪਰਮਜੀਤ ਕੌਰ (ਬੂਥ ਨੰ.190), ਅਮਨਦੀਪ (ਬੂਥ ਨੰ.216), ਕਮਲਜੀਤ ਰਾਮ (ਬੂਥ ਨੰ.123), ਵਿਧਾਨ ਸਭਾ ਹਲਕਾ ਸ਼ਾਹਕੋਟ ਤੋਂ ਪ੍ਰਭਜਿੰਦਰ ਸਿੰਘ (ਬੂਥ ਨੰ.23) ਮਨਵੀਤ ਸਿੰਘ (ਬੂਥ ਨੰ.72),ਰੁਪਿੰਦਰਜੀਤ ਸਿੰਘ (ਬੂਥ ਨੰ.31), ਤੀਰਥ ਕੌਰ (ਬੂਥ ਨੰ.198), ਰਣਜੀਤ ਸਿੰਘ (ਬੂਥ ਨੰ.207), ਧਰਵਿੰਦਰ ਸਿੰਘ (ਬੂਥ ਨੰ.248), ਹਰਜੀਤ ਕੌਰ (ਬੂਥ ਨੰ.231), ਬਲਵਿੰਦਰ ਕੌਰ (ਬੂਥ ਨੰ.236), ਮਨਜਿੰਦਰ ਸਿੰਘ (ਬੂਥ ਨੰ.105), ਬਲਵਿੰਦਰ ਕੌਰ (ਬੂਥ ਨੰ.106), ਸ਼ੋਵਿੰਦ ਕੁਮਾਰ (ਬੂਥ ਨੰ.129), ਇੰਦਰਜੀਤ ਸਿੰਘ (ਬੂਥ ਨੰ.163), ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਤੋਂ ਸੁਮਨ ਬਾਲਾ (ਬੂਥ ਨੰ.97), ਰਾਜੀਵ ਕੁਮਾਰ (ਬੂਥ ਨੰ.61), ਸੁਮਨ ਸ਼ਰਮਾ (ਬੂਥ ਨੰ.134), ਮੀਨੂੰ (ਬੂਥ ਨੰ.116), ਪੂਨਮ ਬਜਾਜ (ਬੂਥ ਨੰ.119), ਰਾਜੇਸ਼ ਕੁਮਾਰ (ਬੂਥ ਨੰ.121), ਵਿਧਾਨ ਸਭਾ ਹਲਕਾ ਜਲੰਧਰ ਉੱਤਰੀ ਤੋਂ ਜਤਿਨ ਅਗਰਵਾਲ (ਬੂਥ ਨੰ.119) ਅਤੇ ਵਿਧਾਨ ਸਭਾ ਹਲਕਾ ਜਲੰਧਰ ਛਾਉਣੀ ਤੋਂ ਪ੍ਰਦੀਪ ਕੁਮਾਰ ਪਾਠਕ (ਬੂਥ ਨੰ.115), ਗਣੇਸ਼ ਕੁਮਾਰ (ਬੂਥ ਨੰ.121) ਅਤੇ ਸੰਦੀਪ ਕੁਮਾਰ (ਬੂਥ ਨੰ.106) ਸ਼ਾਮਲ ਸਨ।

By admin

Related Post

Leave a Reply

Your email address will not be published. Required fields are marked *