ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਨਕੋਦਰ ਐਡਵੋਕੇਟ ਰਾਜ ਕਮਲ ਸਿੰਘ ਭੁੱਲਰ, ਜੋ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੈਨੇਡਾ ਦੌਰੇ ‘ਤੇ ਗਏ ਹੋਏ ਸਨ, ਦੇ ਵਤਨ ਵਾਪਸੀ ‘ਤੇ ਪਿੰਡ ਭੁੱਲਰਾਂ ਵਿਖੇ ਸੀਨੀਅਰ ਲੀਡਰਸ਼ਿਪ, ਪਾਰਟੀ ਆਗੂਆਂ ਅਤੇ ਵਰਕਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਆਗੂਆਂ ਨੇ ਉਨ੍ਹਾਂ ਨੂੰ ਜੀ ਆਇਆਂ ਆਖਦਿਆਂ ਕੈਨੇਡਾ ਦੌਰੇ ਦੀ ਸਫਲਤਾ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਚੰਗੀ ਸਿਹਤ ਤੇ ਹੋਰ ਤਰੱਕੀ ਲਈ ਸ਼ੁਭਕਾਮਨਾਵਾਂ ਪ੍ਰਗਟ ਕੀਤੀਆਂ।ਐਡਵੋਕੇਟ ਰਾਜ ਕਮਲ ਸਿੰਘ ਭੁੱਲਰ ਨੇ ਕੈਨੇਡਾ ਦੇ ਸਮੂਹ ਐਨਆਰਆਈ ਭਾਈਚਾਰੇ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਨੂੰ ਭਰਪੂਰ ਪਿਆਰ, ਸਤਿਕਾਰ ਅਤੇ ਮਾਣ-ਸਨਮਾਨ ਦਿੱਤਾ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਨੇ ਪਾਰਟੀ ਪ੍ਰਤੀ ਆਪਣਾ ਵਿਸ਼ਵਾਸ ਅਤੇ ਸਹਿਯੋਗ ਪ੍ਰਗਟਾਇਆ।
ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਸਾਲ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਐਨਆਰਆਈ ਭਾਈਚਾਰਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਮਜ਼ਬੂਤੀ ਨਾਲ ਖੜ੍ਹੇਗਾ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਆਪਣਾ ਯੋਗਦਾਨ ਪਾਵੇਗਾ। ਇਸ ਮੌਕੇ ਤੇ ਮੇਜਰ ਸਿੰਘ ਔਜਲਾ ਸਰਕਲ ਪ੍ਰਧਾਨ ਪਿਆਰਾ ਸਿੰਘ ਕੈਂਥ ਸਰਕਲ ਪ੍ਰਧਾਨ ਗੁਰਪ੍ਰੀਤ ਸਿੰਘ ਭੰਡਾਲ ਪਿਆਰਾ ਸਿੰਘ ਸੰਘੇੜਾ ਲੰਬੜਦਾਰ ਹਰਬਲਜੀਤ ਸਿੰਘ ਸਾਬਕਾ ਚੇਅਰਮੈਨ ਕਮਲਜੀਤ ਸਿੰਘ ਗੋਖਾ ਪ੍ਰਧਾਨ ਹਰਮਿੰਦਰ ਸਿੰਘ ਭੁੱਲਰ ਅਵਤਾਰ ਸਿੰਘ ਮੋਆਈ ਜੋਤੀ ਮੁਵਾਈ ਜਗਤਾਰ ਸਿੰਘ ਭੁੱਲਰ ਤਰਲੋਚਨ ਸਿੰਘ ਲੱਧੜ ਤੇ ਹੋਰ ਵੀ ਸੀਨੀਅਰ ਲੀਡਰ ਮੌਜੂਦ ਸਨ।