ਆਮ ਆਦਮੀ ਪਾਰਟੀ ਨੂੰ ਕਿਉਕਿ ਨਹੀ ਰਿਸਕ ਲੈਣਾ ਚਾਹੀਦਾ ਸੀ?
ਆਉਣ ਵਾਲੀ ਤੀਸਰੀ ਵਿਧਾਨ ਸਭਾ ਚੋਣ ‘ਚ ਕੀ ਸਥਿਤੀ ਰਹੇਗੀ “ਆਪ” ਦੀ?
ਆਮ ਆਦਮੀ ਪਾਰਟੀ (AAP) ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਜਲੰਧਰ ਜ਼ਿਲ੍ਹੇ ਦੇ ਸ਼ਾਹਕੋਟ ਵਿਧਾਨ ਸਭਾ ਹਲਕੇ ਦਾ ਸੰਗਠਨਾਤਮਕ ਢਾਂਚਾ ਬਦਲਦਿਆਂ ਗਿਆ, ਜਾਣੀਕਿ ਮਸ਼ਹੂਰ ਕਬੱਡੀ ਖਿਡਾਰੀ ਬਲਬੀਰ ਸਿੰਘ (ਪਾਲਾ ਜਲਾਲਪੁਰ) ਨੂੰ ਨਵਾਂ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ। ਚੋਣਾਂ ਦੇ ਨੇੜੇ ਆ ਕੇ ਲਏ ਗਏ ਪਾਰਟੀ ਦੇ ਇਸ ਫੈਸਲੇ ਨੂੰ ਅਤੇ ਇਸ ਦੇ ਸਿਆਸੀ ਪ੍ਰਭਾਵਾਂ ਨੂੰ ਜੇ ਸਮਝਣਾ ਹੋਵੇ ਤਾਂ ਸਵਾਲ ਖੜ ਹੋ ਜਾਂਦਾ ਕਿ ਪੁਰਾਣੇ ਇੰਚਾਰਜ ਨੂੰ ਕਿਓ ਬਦਲਿਆ ਗਿਆ। ਉਸ ਨਾਲ ਕਿਹੜੇ ਵਿਵਾਦ ਜੁੜੇ ਸੀ ਜਿਸ ਨੂੰ ਲੈ ਕੇ ਪਾਰਟੀ ਨੂੰ ਇਹ ਫੈਸਲਾ ਲੈਣਾ ਪਿਆ, ਜੋ ਫੈਸਲਾ ਲਿਆ ਕੀ ਉਹ ਪਾਰਟੀ ਹਿੱਤ ਵਿੱਚ ਹੈ। ਕਿਓ ਪਰਮਿੰਦਰ ਪੰਡੋਰੀ ਨੂੰ ਕਿਓ ਹਟਾਇਆ ਗਿਆ।
ਸ਼ਾਹਕੋਟ ਹਲਕੇ ਦੀ ਜ਼ਿੰਮੇਵਾਰੀ ਪ੍ਰਮਿੰਦਰ ਸਿੰਘ ਪੰਡੋਰੀ ਕੋਲ ਸੀ। ਪੰਡੋਰੀ ਦੇ ਕਾਰਜਕਾਲ ਦੌਰਾਨ ਸਥਾਨਕ ਪੱਧਰ ‘ਤੇ ਅੰਦਰੂਨੀ ਵਿਰੋਧ ਵਧ ਗਿਆ ਸੀ, ਅਤੇ ਇੱਕ ਕਥਿਤ ਆਡੀਓ ਰਿਕਾਰਡਿੰਗ ਵਾਇਰਲ ਹੋਣ ਤੋਂ ਬਾਅਦ ਉਹ ਵਿਵਾਦਾਂ ਵਿੱਚ ਆ ਗਏ ਸਨ। ਇਸ ਵਿਵਾਦ ਅਤੇ ਸਥਾਨਕ ਇਕਾਈ ਦੀ ਨਾਰਾਜ਼ਗੀ ਕਾਰਨ ਪਾਰਟੀ ਲੀਡਰਸ਼ਿਪ ਨੂੰ ਚੋਣਾਂ ਤੋਂ ਪਹਿਲਾਂ ਇੱਥੇ ਚਿਹਰਾ ਬਦਲਣ ਲਈ ਮਜਬੂਰ ਹੋਣਾ ਪਿਆ।
ਨਵੇਂ ਚਿਹਰੇ ਦੀ ਲੋਕਪ੍ਰਿਅਤਾ : ਪਾਲਾ ਜਲਾਲਪੁਰ ਇੱਕ ਜਾਣੇ-ਪਛਾਣੇ ਕਬੱਡੀ ਖਿਡਾਰੀ ਹਨ। ਪਾਰਟੀ ਨੂੰ ਪੂਰੀ ਉਮੀਦ ਹੈ ਕਿ ਉਨ੍ਹਾਂ ਦੇ ਖੇਡ ਪਿਛੋਕੜ ਅਤੇ ਨੌਜਵਾਨਾਂ ਵਿੱਚ ਮਕਬੂਲੀਅਤ ਸਦਕਾ ਹਲਕੇ ਵਿੱਚ ‘ਆਪ’ ਦੀ ਸਥਿਤੀ ਮਜ਼ਬੂਤ ਹੋਵੇਗੀ। ਪਰ ਇੰਨਾ ਸੌਖਾ ਵੀ ਨਹੀ ਹੈ ਕਿਉਕਿ ਦੇਖਿਆ ਜਾਏ ਕੀ ਅਜੇ ਤੱਕ ਪਾਲਾ ਪਾਰਟੀ ਵਿੱਚ ਦਰਜਾ -ਬ- ਦਰਜਾ ਆਗੂਆ ਨੂੰ ਨਾਲ ਤੋਰਨ ਵਿੱਚ ਕੀ ਕਾਮਯਾਬ ਹੋ ਗਏ ਹਨ। ਇਹ ਤਸਵੀਰ ਨਜ਼ਰ ਆਉਣੀ ਚਾਹੀਦੀ ਹੈ ਜਿਹੜੀ ਤਸਵੀਰ ਮੀਡੀਏ ਵਿੱਚ ਨਜ਼ਰ ਨਹੀ ਆ ਰਹੀ। ਹੇਠਲੇ ਪੱਧਰ ਤੱਕ ਜੁੜਨਾ ਦੂਰ ਦੀ ਗੱਲ ਜੇ ਪਾਰਟੀ ਦੇ 10 ਕੁ ਆਗੂ ਜਿਹਨਾਂ ਵਿੱਚੋ ਕਿੰਨਿਆ ਕੁ ਨੂੰ ਨਾਲ ਤੋਰਿਆ ਇਹ ਆਪਣੇ ਆਪ ਵਿੱਚ ਸਵਾਲ ਹੈ।
ਅਜਿਹੀ ਡਮਾਂਡੋਲ ਵਾਲੀ ਸਥਿਤੀ ਵਿਚ ਜਿਵੇਂ ਪਰਮਿੰਦਰ ਪੰਡੋਰੀ ਨਾਲ ਚਲ ਰਹੇ ਆਮ ਆਦਮੀ ਪਾਰਟੀ ਵਿੱਚ ਦੂਸਰੀਆਂ ਪਾਰਟੀਆਂ ਤੋਂ ਆਏ ਆਗੂ ਜਿਹਨਾਂ ਨੂੰ ਵਾਪਸ ਮੋੜ ਲੈਣ ਲਈ ਕਾਂਗਰਸੀ ਅਤੇ ਅਕਾਲੀ ਲੀਡਰਸ਼ਿਪ ਨੇ ਸ਼ੁਰੂਆਤ ਕਰ ਦਿੱਤੀ ਹੈ, ਕੀ ਪਾਲਾ ਉਹਨਾਂ ਨੂੰ ਰੋਕ ਪਾਏਗਾ ਇਹ ਵੀ ਇਕ ਸਥਿਤੀ ਬਣ ਗਈ ਹੈ।
ਸ਼ਾਹਕੋਟ ਸੀਟ ਕੋਹਾੜ ਸਮੇਂ ਅਕਾਲੀ ਦਲ ਦੀ ਅੱਜ ਕੱਲ੍ਹ ਕਾਂਗਰਸ ਦੇ ਹਰਦੇਵ ਸਿੰਘ ਲਾਡੀ ਦੀ ਸਮਝੀ ਜਾ ਰਹੀ ਹੈ,
ਕੀ ਆਮ ਆਦਮੀ ਪਾਰਟੀ ਲਾਡੀ ਨੂੰ ਸਖਤ ਮੁਕਾਬਲਾ ਦੇ ਪਾਏ ਗਈ ਜੇ ਕਾਂਗਰਸ ਦੇ ਗੜ੍ਹ ਨੂੰ ਸੰਨ੍ਹ ਲਾਉਣਾ ਕੋਈ ਸੌਖਾ ਕੰਮ ਨਹੀ ਕਿਉਕਿ ਚੋਣਾਂ ਦੇ ਐਨ ਨੇੜੇ ਇੰਚਾਰਜ ਬਦਲਣਾ ਇਹ ਸੰਕੇਤ ਦਿੰਦਾ ਹੈ ਕਿ ਆਮ ਆਦਮੀ ਪਾਰਟੀ ਇਸ ਹਲਕੇ ਵਿੱਚ ਕਿਸੇ ਵੀ ਕੀਮਤ ‘ਤੇ ਨਵੀਂ ਉਰਜਾ ਫੂਕ ਕੇ ਕਾਂਗਰਸ ਨੂੰ ਸਖ਼ਤ ਟੱਕਰ ਦੇਣਾ ਚਾਹੁੰਦੀ ਹੈ।
ਚੋਣਾਂ ਦੇ ਐਨ ਮੌਕੇ ‘ਤੇ ਅਜਿਹਾ ਫੈਸਲਾ ਜਿੱਥੇ ਪਾਰਟੀ ਦੇ ਜ਼ਮੀਨੀ ਵਰਕਰਾਂ ਨੂੰ ਨਵਾਂ ਹੌਸਲਾ ਦਿੰਦਾ ਹੈ, ਉੱਥੇ ਹੀ ਪੁਰਾਣੇ ਧੜਿਆਂ ਦੇ ਅੰਦਰੂਨੀ ਵਿਰੋਧ ਨੂੰ ਸੰਭਾਲਣਾ ਨਵੇਂ ਹਲਕਾ ਇੰਚਾਰਜ ਲਈ ਇੱਕ ਵੱਡੀ ਚੁਣੌਤੀ ਰਹੇਗਾ।
ਵਰਕਰਾਂ ਵਿੱਚ ਪ੍ਰਤੀਕਰਮ : ਇਸ ਫ਼ੈਸਲੇ ਨਾਲ ਜਿੱਥੇ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਕਈ ਵਰਕਰਾਂ ਵਿੱਚ ਉਤਸ਼ਾਹ ਹੈ, ਉੱਥੇ ਹੀ ਪੁਰਾਣੇ ਆਗੂਆਂ ਅਤੇ ਸਾਬਕਾ ਹਲਕਾ ਇੰਚਾਰਜ ਦੇ ਸਮਰਥਕਾਂ ਵਿੱਚ ਨਾਰਾਜ਼ਗੀ ਅਤੇ ਅੰਦਰੂਨੀ ਖਿੱਚੋਤਾਣ ਦੇ ਚਰਚੇ ਵੀ ਸਾਹਮਣੇ ਆ ਰਹੇ ਹਨ।
ਸਿਆਸੀ ਚੁਣੌਤੀਆਂ: ਪਾਲਾ ਜਲਾਲਪੁਰ ਲਈ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਦੇ ਸਾਰੇ ਸਥਾਨਕ ਧੜਿਆਂ ਨੂੰ ਇਕੱਠੇ ਕਰਨਾ ਅਤੇ ਅੰਦਰੂਨੀ ਵਿਰੋਧ ਨੂੰ ਠੱਲ੍ਹ ਪਾਉਣਾ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ।