ਨਕੋਦਰ ਅਤੇ ਨੂਰਮਹਿਲ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਕੇ ਆਮ ਆਦਮੀ ਪਾਰਟੀ ਉਹ ਕੰਮ ਕਰੇਗੀ ਜਿਹੜੇ ਵਿਰੋਧੀ ਧਿਰ ਦੀਆਂ ਕਮੇਟੀਆਂ ਰੋਕ ਕੇ ਬੈਠੀਆਂ ਹਨ ਇਹ ਵਿਚਾਰ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਨੂਰਮਹਿਲ ‘ਚ “ਆਪ” ਦੇ ਉਮੀਦਵਾਰਾਂ ਦੇ ਕਾਗਜ ਦਾਖਲ ਕਰਵਾਉਣ ਸਮੇਂ ਪ੍ਰਗਟ ਕੀਤੇ।

ਉਹਨਾਂ ਕਿਹਾ ਕਿ ਅਸੀਂ ਨਕੋਦਰ ‘ਚ 15 ਵਾਰਡਾਂ ਤੋਂ ਅਤੇ ਦੋ ਅਜਾਦ ਉਮੀਦਵਾਰਾਂ ਦੀ ਹਮਾਇਤ ਕਰ ਰਹੇ ਹਾਂ ਅਤੇ ਨੂਰਮਹਿਲ ਵਿੱਚ 12 ਵਾਰਡਾਂ ਤੇ ਅਤੇ ਇਕ ਅਜਾਦ ਉਮੀਦਵਾਰ ਦੀ ਹਮਾਇਤ ਕਰ ਕੇ ਚੋਣ ਲੜ ਰਹੇ ਹਾਂ। ਆਮ ਆਦਮੀ ਪਾਰਟੀ, ਇਹ ਚੋਣ ਵਿਕਾਸ ਦੇ ਨਾਂ ਤੇ ਲੜ ਰਹੀ ਹੈ। ਭਾਂਵੇ ਵਿਰੋਧੀ ਪਾਰਟੀ ਦੀਆਂ ਦੋਵੇ ਥਾਂ ਤੇ ਕੌਸਲਾਂ ਹੋਣ ਕਾਰਨ ਸਾਨੂੰ ਕੰਮ ਕਰਨੇ ਬਹੁਤ ਮੁਸ਼ਕਲ ਹੋਏ ਹਨ ਜਿਹਨਾਂ ਨੂੰ ਅਸੀਂ 29 ਮਈ ਤੋਂ ਬਾਅਦ ਕੁਝ ਰੁਕੇ ਕੰਮ ਧੜੱਲੇ ਨਾਲ ਸ਼ੁਰੂ ਕਰਾਂਗੇ। ਬੀਬੀ ਮਾਨ ਨੇ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਕੀਤੀ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਓ ਤਾਂ ਕਿ ਨਕੋਦਰ ਅਤੇ ਨੂਰਮਹਿਲ ਦੇ ਲੰਬੇ ਸਮੇਂ ਤੋਂ ਰੁਕੇ ਇਹ ਕੰਮ ਜਿਵੇਂ ਨੂਰਮਹਿਲ ਵਿੱਚ ਵਾਟਰ ਟ੍ਰੀਟਮੈਂਟ ਪਲਾਂਟ ਦੇ ਨਿਕਾਸੀ ਪਾਣੀ ਦਾ ਹੱਲ ਕੀਤਾ ਜਾਏਗਾ ਜਿਸ ਤੇ ਕੰਮ ਚੱਲ ਵੀ ਰਿਹਾ ਹੈ।

ਨਕੋਦਰ ਤੋ ਆਪ ਦੇ ਚੋਣ ਮੈਦਾਨ ਉਤਾਰੇ ਉਮੀਦਵਾਰਾਂ ਵਿੱਚ ਵਾਰਡ ਨੰਬਰ 1 ਤੋਂ 17 ਤੱਕ ਜਿਹਨਾਂ ਵਿਚ ਕੁਲਵਿੰਦਰ ਕੌਰ, ਪ੍ਰਦੀਪ ਸਿੰਘ ਸ਼ੇਰਪੁਰ, ਸਵਿਤਾ ਕੋਹਲੀ, ਅਸ਼ਵਨੀ ਕੋਹਲੀ, ਸਿਮਰਨਜੀਤ ਕੌਰ, ਦੀਪਕ ਕੁਮਾਰ, ਗੀਤਾ ਬਸਰਾ, ਸੋਹਨ ਲਾਲ ਜੇ ਪੀ, ਕਮਲਜੀਤ ਕੌਰ, ਅਮਰੀਕ ਸਿੰਘ ਥਿੰਦ, ਰਾਜ ਰਾਣੀ, ਧਰਮਿੰਦਰ ਭਗਤ, ਪੂਨਮ ਸ਼ਰਮਾ, ਪਵਨ ਗਿੱਲ, ਪੂਨਮ ਧੀਰ, ਰੇਸ਼ਮ ਸੋਂਧੀ ਸੰਜੀਵ ਤਕਿਆਰ। ਨੂਰਮਹਿਲ ਤੋਂ 13 ਵਾਰਡਾਂ ਲਈ ਰਾਜ ਰਾਣੀ, ਸੁਭਾਸ਼ ਚੰਦਰ, ਰੇਖਾ ਬੱਤਰਾ, ਮੁਨੀਸ਼ ਕੁਮਾਰ, ਨੇਹਾ, ਸੰਜੀਵ ਸ਼ਰਮਾ, ਨਰਿੰਦਰ ਕੌਰ, ਜਸਵਿੰਦਰ ਕੁਮਾਰ, ਸੋਨੀਆ, ਪ੍ਰਿਯੰਕਾ, ਈਸ਼ਾ ਤਕਿਆਰ, ਕੇਵਲ ਕ੍ਰਿਸ਼ਨ, ਮੁਕੇਸ਼ ਥਾਪਰ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਗਏ ਹਨ।



