Breaking
Thu. Oct 8th, 2026

ਦੂਸਰੀਆਂ ਪਾਰਟੀ ਨੂੰ ਛੱਡ ਕੇ ਨਕੋਦਰ ‘ਚ “ਆਪ” ਦੀ ਚੋਣ ਮੁਹਿੰਮ ਸ਼ਾਮਲ ਹੋਣ ਵਾਲਿਆ ਦੀ ਲਾਇਨ ਲੰਬੀ- ਬੀਬੀ ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰੰਗਲਾ ਪੰਜਾਬ ਬਣਾਉਣ ਲਈ ਲਏ ਸੰਕਲਪ ਦੇ ਸਾਰਥਕ ਨਤੀਜਿਆਂ ਨੂੰ ਲੋਕ ਸਵੀਕਾਰ ਕਰ ਰਹੇ ਹਨ। ਹਲਕਾ ਨਕੋਦਰ ਵਿੱਚ ਵਿਧਾਇਕ ਇੰਦਰਜੀਤ ਕੌਰ ਮਾਨ ਵੱਲੋਂ ਸਰਕਾਰ ਕੋਲੋ ਸ਼ਹਿਰ ਵਾਸਤੇ ਲਿਆਂਦੇ ਵਿਕਾਸ ਲਈ ਫੰਡਾਂ ਨਾਲ ਚੱਲ ਰਹੇ ਕੰਮਾਂ ਨੂੰ ਦੇਖ ਕੀਤੀ ਜਾ ਰਹੀ ਮਿਹਨਤ ਅਤੇ ਸ਼ਹਿਰ ਨੂੰ ਹੋਰ ਬੁਲੰਦੀਆਂ ਤੇ ਲੈ ਜਾਣ ਲਈ ਨਗਰ ਕੌਂਸਲ ਨਕੋਦਰ ਦੀ ਨਵੀ ਕਮੇਟੀ ਵਿੱਚ ਉਸਾਰੂ ਸੋਚ ਵਾਲੇ ਆਗੂਆਂ ਨੂੰ ਮੌਕਾ ਦੇਣ ਦੀ ਲਗਾਤਾਰ ਕੀਤੀ ਜਾਂਦੀ ਅਪੀਲ ਨੂੰ ਲੋਕ ਗੰਭੀਰਤਾ ਨਾਲ ਲੈਂਦਿਆ ਲਗਾਤਾਰ ਸਾਥ ਦੇਣ ਲਈ ਰੋਜ਼ਾਨਾ ਦੂਸਰੀਆਂ ਪਾਰਟੀਆਂ ਨੂੰ ਅਲਵਿਦਾ ਆਖ ਰਹੇ ਹਨ।

ਜਿਵੇਂ ਨਗਰ ਕੌਂਸਲ ਨਕੋਦਰ ਦੇ ਸਾਬਕਾ ਪ੍ਰਧਾਨ ਪਵਨ ਗਿੱਲ ਦੇ ਸਪੁੱਤਰ ਪ੍ਰਿੰਸ ਗਿੱਲ ਆਪਣੇ ਸਾਥੀਆਂ ਸਮੇਤ ਜਿਹਨਾਂ ਵਿੱਚ ਪ੍ਰਿੰਸ ਅਰੋੜਾ, ਜਿੰਮੀ ਭਗਤ ਅਤੇ ਜੀਵਨ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੇ ਬੀਬੀ ਇੰਦਰਜੀਤ ਕੌਰ ਮਾਨ ਨੇ ਜੀ ਆਇਆ ਆਖਿਆ, ਸਵਾਗਤ ਕੀਤਾ। ਪਾਰਟੀ ਵਿੱਚ ਪੂਰਾ ਮਾਣ ਸਤਿਕਾਰ ਮਿਲਣ ਦਾ ਵਾਅਦਾ ਕੀਤਾ। ਇਸ ਸਮੇਂ ਉਹਨਾਂ ਨਾਲ ਚੇਅਰਮੈਨ ਦਰਸ਼ਨ ਸਿੰਘ ਟਾਹਲੀ ਹਾਜ਼ਰ ਸਨ।

By admin

Related Post

Leave a Reply

Your email address will not be published. Required fields are marked *