Breaking
Thu. May 7th, 2026

77ਵੇੰ ਗਣਤੰਤਰ ਦਿਵਸ ਮੌਕੇ ਤੇ ਪ੍ਰਧਾਨ ਗੁਰਨਾਮ ਸਿੰਘ ਜੱਖੂ ਨੇ ਕੌਮੀ ਝੰਡਾ ਲਹਿਰਾਇਆ

ਬਿਲਗਾ, 26 ਜਨਵਰੀ 2026 – ਇਤਿਹਾਸਿਕ ਨਗਰ ਬਿਲਗਾ ਵਿਖੇ 77ਵਾਂ ਗਣਤੰਤਰ ਦਿਵਸ ਮਨਾਇਆ ਗਿਆ । ਇਸ ਮੌਕੇ ‘ਤੇ ਨਗਰ ਪੰਚਾਇਤ ਬਿਲਗਾ ਦੇ ਪ੍ਰਧਾਨ ਗੁਰਨਾਮ ਸਿੰਘ ਜੱਖੂ ਨੇ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਬਿਲਗਾ ਪੁਲਿਸ ਦੀ ਟੁਕੜੀ ਨੇ ਸਲਾਮੀ ਦਿੱਤੀ। ਸਕੂਲ ਦੇ ਬੱਚਿਆਂ ਨੇ ਰਾਸ਼ਟਰੀ ਗਾਇਨ ਕੀਤਾ । ਉਪਰੰਤ ਪ੍ਰਧਾਨ ਗੁਰਨਾਮ ਸਿੰਘ ਜੱਖੂ ਨੇ ਪਿਛਲੇ ਛੇ ਮਹੀਨੇ ਦੀ ਨਗਰ ਪੰਚਾਇਤ ਬਿਲਗਾ ਦੀ ਕਾਰਜਗਾਰੀ ਦੀ ਰਿਪੋਰਟ ਪੇਸ਼ ਕੀਤੀ । ਪ੍ਰੋਗਰਾਮ ਵਿੱਚ ਨਗਰ ਬਿਲਗਾ ਦੇ ਸਾਰੇ ਸਰਕਾਰੀ ਸਕੂਲਾਂ, ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਬਿਲਗਾ, ਅਕਾਲ ਅਕੈਡਮੀ ਬਿਲਗਾ, ਪਾਈਨੀਅਰ ਪਬਲਿਕ ਸਕੂਲ ਰੁੜਕਾ ਕਲਾਂ ਦੇ ਬੱਚਿਆਂ ਨੇ ਰੰਗਾ-ਰੰਗ ਪੇਸ਼ਕਾਰੀਆਂ ਪੇਸ਼ ਕੀਤੀਆਂ। ਇਸ ਮੌਕੇ ‘ਤੇ ਕਾਮਰੇਡ ਸੰਤੋਖ ਸਿੰਘ ਬਿਲਗਾ, ਸ੍ਰੀ ਸੁਰਿੰਦਰ ਪਾਲ ਬਿਲਗਾ, ਲੈਕਚਰਾਰ ਪ੍ਰੇਮ ਲਾਲ ਔਜਲਾ ਅਤੇ ਮਾਸਟਰ ਜੋਗਿੰਦਰ ਸਿੰਘ ਨੇ ਇਸ ਮੌਕੇ ਤੇ ਢੁਕਵੇਂ ਵਿਚਾਰ ਪੇਸ਼ ਕੀਤੇ। ਇਸ ਮੌਕੇ ਤੇ ਆਜ਼ਾਦੀ ਘੁਲਾਟੀਆਂ ਦੇ ਸੱਤ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਕੌਂਸਲਰ ਸ਼ਵੇਤਾ ਰਾਣੀ, ਕੌਂਸਲਰ ਬਲਰਾਜ ਕੌਰ, ਕੌਂਸਲਰ ਬਲਵੀਰ ਕੌਰ, ਕੌਂਸਲਰ ਕਿਰਨ ਬਾਲਾ, ਕੌਂਸਲਰ ਹਰਿ ਓਮ ਨੇ ਆਏ ਮੋਹਤਵਾਰ ਵਿਅਕਤੀਆਂ ਦਾ ਸਨਮਾਨ ਕੀਤਾ।ਇਸ ਮੌਕੇ ਪਰਮਜੀਤ ਸਿੰਘ ਨੰਬਰਦਾਰ, ਨੰਬਰਦਾਰ ਬੱਗੜ ਰਾਮ, ਕਾਂਗਰਸ ਦੇ ਚੌਧਰੀ ਨਵਤੇਜ ਸਿੰਘ, ਗੁਰਵੀਰ ਸਿੰਘ ਸੰਘੇੜਾ, ਹਰਪ੍ਰੀਤ ਸਿੰਘ ਸੰਘੇੜਾ, ਬਲਬੀਰ ਸਿੰਘ ਪਲਾਹਾ, ਸਰਬਜੀਤ ਸਿੰਘ ਸੰਘੇੜਾ,ਪ੍ਰਦੀਪ ਸਿੰਘ ਸੰਘੇੜਾ, ਹਰਪ੍ਰੀਤ ਕੌਰ ਪਿੰਕੀ, ਜਸਵਿੰਦਰ ਕੌਰ, ਨਰਿੰਦਰ ਕੌਰ, ਨਛੱਤਰ ਪਾਲ ਬਿਲਗਾ,ਕਮਲਜੀਤ ਕੰਬਾ (ਬਸਪਾ), ਨਰਿੰਦਰ ਕੈਂਥ, ਜਸ਼ਨਪ੍ਰੀਤ ਸਿੰਘ ਸੰਘੇੜਾ, ਸਾਹਿਲ ਅਰੋੜਾ, ਜੋਤੀ ਖਾਨ, ਭਾਜਪਾ ਦੇ ਸ੍ਰੀ ਬਾਲ ਕ੍ਰਿਸ਼ਨ ਅਗਰਵਾਲ, ਭਾਜਪਾ ਯੂਨਿਟ ਪ੍ਰਧਾਨ ਪਰਮਜੀਤ ਪੰਮਾ, ਸ਼੍ਰੋਮਣੀ ਅਕਾਲੀ ਦਲ ਦੇ ਹਰਬੰਸ ਸਿੰਘ ਦਰਦੀ, ਪਿਆਰਾ ਸਿੰਘ ਕੈੰਥ ਪਿਆਰਾ ਸਿੰਘ ਸੰਘੇੜਾ, ਪ੍ਰਧਾਨ ਮਲਕੀਤ ਚੰਦ, ਸੁੱਚਾ ਰਾਮ ਕਾਕਾ, ਲੁਭਾਇਆ ਰਾਮ ਸਾਬਕਾ ਪੰਚ, ਬ੍ਰਹਮ ਕੁਮਾਰ, ਪਟਵਾਰੀ ਹਰਬੰਸ ਲਾਲ ਅਤੇ ਪਿੰਡਾਂ ਤੋਂ ਆਏ ਪੰਚ-ਸਰਪੰਚ ਅਤੇ ਮੋਹਤਬਾਰ ਵਿਅਕਤੀ ਹਾਜ਼ਰ ਸਨ। ਸਟੇਜ ਦਾ ਸੰਚਾਲਨ ਮਾਸਟਰ ਰਜਿੰਦਰ ਕੁਮਾਰ ਨੇ ਬਖੂਬੀ ਨਿਭਾਇਆ। ਅੰਤ ਵਿੱਚ ਹਾਜ਼ਰ ਪੱਤਰਕਾਰਾਂ, ਨਗਰ ਪੰਚਾਇਤ ਬਿਲਗਾ ਦੇ ਦਫਤਰੀ ਸਟਾਫ ਅਤੇ ਸਫਾਈ ਕਰਮਚਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।

Related Post

Leave a Reply

Your email address will not be published. Required fields are marked *