ਪਟਿਆਲਾ, 18 ਦਸੰਬਰ 2023-ਐਸ ਆਈ ਟੀ ਅੱਗੇ ਬਿਕਰਮ ਸਿੰਘ ਮਜੀਠੀਆ ਹੋਏ ਪੇਸ਼। ਅੱਠ ਘੰਟੇ ਪੁਛਗਿੱਛ ਕੀਤੀ ਗਈ ਮਜੀਠੀਆ ਤੋਂ।
ਮੁਕੱਦਮਾ ਨੰਬਰ 02 ਮਿਤੀ 20 ਦਸੰਬਰ 2021 ਨੂੰ ਧਾਰਾ 25, 27-ਏ, 29 ਐਨ.ਡੀ.ਪੀ.ਐਸ ਐਕਟ ਅਧੀਨ ਥਾਣਾ ਸਦਰ ਪੰਜਾਬ ਰਾਜ ਅਪਰਾਧ ਐਸ.ਏ.ਐਸ.ਨਗਰ ‘ਚ ਦਰਜ ਹੈ, 18 ਦਸੰਬਰ 23 ਨੂੰ ਇਸ ਕੇਸ ‘ਚ ਮੁਲਜ਼ਮ ਬਿਕਰਮ ਸਿੰਘ ਮਜੀਠੀਆ ਜੋ ਕਿ ਜ਼ਮਾਨਤ ‘ਤੇ ਹੈ, ਨੂੰ ਵਿਸ਼ੇਸ਼ ਜਾਂਚ ਟੀਮ ਵੱਲੋਂ ਮਾਮਲੇ ਦੀ ਚੱਲ ਰਹੀ ਜਾਂਚ ਵਿੱਚ ਬੁਲਾਇਆ ਗਿਆ ਸੀ।
ਵਿਸ਼ੇਸ਼ ਜਾਂਚ ਟੀਮ ਵੱਲੋਂ ਉਸ ਤੋਂ ਸਵੇਰੇ 11-30 ਵਜੇ ਤੋਂ ਸ਼ਾਮ 7 ਵਜੇ ਤੱਕ ਮਾਮਲੇ ਦੇ ਦੋਸ਼ਾਂ ਸਬੰਧੀ ਪੁੱਛਗਿੱਛ ਕੀਤੀ ਗਈ। ਮਜੀਠੀਆ ਵੱਲੋਂ ਕੇਸ ਦੀ ਪਿਛਲੀ ਵਿਸ਼ੇਸ਼ ਜਾਂਚ ਟੀਮ ਨੂੰ ਪਹਿਲਾਂ ਹੀ ਮੁਹੱਈਆ ਕਰਵਾਏ ਗਏ ਕੁਝ ਦਸਤਾਵੇਜ਼ਾਂ ਬਾਰੇ ਵੀ ਪੁੱਛਿਆ ਗਿਆ। ਇਸ ਦੇ ਨਾਲ ਹੀ ਉਸ ਨੂੰ ਵਿਸ਼ੇਸ਼ ਜਾਂਚ ਟੀਮ ਦੁਆਰਾ ਪੜਤਾਲ ਲਈ ਕੁਝ ਹੋਰ ਦਸਤਾਵੇਜ਼ ਪੇਸ਼ ਕਰਨ ਅਤੇ ਮੁਹੱਈਆ ਕਰਵਾਉਣ ਲਈ ਕਿਹਾ ਗਿਆ ਹੈ, ਜਿਸ ਲਈ ਉਸਨੇ ਵਿਸ਼ੇਸ਼ ਜਾਂਚ ਟੀਮ ਅੱਗੇ ਦਸਤਾਵੇਜ਼ ਪੇਸ਼ ਕਰਨ ਲਈ ਕੁਝ ਸਮਾਂ ਮੰਗਿਆ ਹੈ। ਮਜੀਠੀਆ ਨੂੰ ਜਾਂਚ ਦੇ ਮਕਸਦ ਨਾਲ ਵਿਸ਼ੇਸ਼ ਜਾਂਚ ਟੀਮ ਅੱਗੇ ਹੋਰ ਦਸਤਾਵੇਜ਼ ਹਾਸਲ ਕਰਨ ਅਤੇ ਪੇਸ਼ ਕਰਨ ਲਈ ਵਾਜਬ ਸਮਾਂ ਦਿੱਤਾ ਗਿਆ ਹੈ।
