Breaking
Thu. Feb 26th, 2026

ਹੰਸ ਰਾਜ ਹੰਸ ਦੇ ਆਉਣ ਤੇ ਗੁਰੂ ਹਰ ਸਹਾਏ ‘ਚ ਪੁਲਿਸ ਛਾਉਣੀ ਵਿਚ ਤਬਦੀਲ

ਗੁਰੂ ਹਰ ਸਹਾਏ, 24 ਅਪ੍ਰੈਲ- ਫਰੀਦਕੋਟ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ, ਜਿਨ੍ਹਾਂ ਨੇ ਗੁਰੂ ਹਰ ਸਹਾਏ ਵਿਖੇ ਇਕ ਸ਼ੋਕ ਸਮਾਗਮ ਵਿਚ ਸ਼ਾਮਿਲ ਹੋਣ ਲਈ ਆਉਣਾ ਸੀ, ਉਨ੍ਹਾਂ ਦੀ ਆਮਦ ਸਮੇਂ ਗੁਰੂ ਹਰ ਸਹਾਏ ਵਿਖੇ ਹਰ ਥਾਂ ’ਤੇ ਵੱਡੀ ਗਿਣਤੀ ਵਿਚ ਪੁਲਿਸ ਪ੍ਰਸ਼ਾਸਨ ਪੱਬਾਂ ਭਾਰ ਰਿਹਾ। ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦੀ ਆਮਦ ’ਤੇ ਪੁਲਿਸ ਪ੍ਰਸ਼ਾਸਨ ਨੂੰ ਕਿਸਾਨਾਂ ਦੇ ਵਿਰੋਧ ਦਾ ਡਰ ਸੀ। ਇਸ ਸ਼ੋਕ ਸਮਾਗਮ ਦੌਰਾਨ ਹੰਸ ਰਾਜ ਹੰਸ ਪੂਰੀ ਸੁਰੱਖਿਆ ਨਾਲ ਪਹੁੰਚੇ ਤੇ ਸ਼ਰਧਾਂਜਲੀ ਭੇਟ ਕਰਨ ਉਪਰੰਤ ਚਲੇ ਗਏ। ਭਾਜਪਾ ਉਮੀਦਵਾਰ ਨੇ ਮੀਡੀਆ ਤੋਂ ਵੀ ਦੂਰੀ ਬਣਾਈ ਰੱਖੀ।

By admin

Related Post

Leave a Reply

Your email address will not be published. Required fields are marked *