ਕੋਸ਼ਿਸ਼ ਕੀਤੀ ਗਈ, ਪਰ ਟੀਚੇ ਤੋਂ ਭਟ ਕੇ
ਵਿਧਾਇਕ ਇੰਦਰਜੀਤ ਕੌਰ ਮਾਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼- ਚੇਅਰਮੈਨ ਟਾਹਲੀ
ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵੱਲੋ ਸਾਥੀਆਂ ਸਮੇਤ ਰਾਤ ਕਰੀਬ 12 ਵਜੇ ਬੁਰਜ ਹਸਨ ਦਰਿਆ ਬੰਨ੍ਹ ਤੇ ਨਜ਼ਾਇਜ ਰੇਤ ਮਾਈਨਿੰਗ ਨੂੰ ਨਸ਼ਰ ਕਰਨ ਦੀ ਕੀਤੀ ਕੋਸ਼ਿਸ਼ ਦੋਸਤੋ ਅਸਫਲ ਰਹੀ। ਸਗੋਂ ਪੁਲਿਸ ਨੇ ਇਕ ਮੌਕੇ ਤੋਂ ਪੋਕਲੇਨ ਮਸ਼ੀਨ ਕਬਜੇ ਵਿੱਚ ਲੈ ਲਈ, ਜਿਸ ਬਾਰੇ ਚਰਚਾ ਛਿੜ ਗਈ ਕਿ ਇਹ ਮਸ਼ੀਨ ਇਕ ਕਾਂਗਰਸੀ ਆਗੂ ਦੀ ਹੈ।
ਬੀਤੀ ਰਾਤ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਅਤੇ ਡਾਕਟਰ ਨਵਜੋਤ ਸਿੰਘ ਦਾਹੀਆ ਅਤੇ ਉਹਨਾਂ ਦੇ ਸਾਥੀਆਂ ਨੇ ਕਰੀਬ 12 ਵਜੇ ਨਜ਼ਾਇਜ ਮਾਈਨਿੰਗ ਨਸ਼ਰ ਕਰਨ ਦੀ ਕੀਤੀ ਕੋਸ਼ਿਸ਼ ਦੌਰਾਨ ਵਾਇਰਲ ਵੀਡੀਓ ਵਿੱਚ ਖੜੇ ਟਿੱਪਰਾਂ ਵੱਲ ਇਸ਼ਾਰਾ ਕੀਤਾ ਜਦੋਂ ਕਿ ਚਾਹੀਦਾ ਦਾ ਤਾਂ ਇਹ ਸੀ ਕਿ ਰੇਤੇ ਨਾਲ ਭਰੇ ਟਿੱਪਰ ਦਿਖਾਏ ਜਾਂਦੇ। ਦਿਨ ਸਮੇਂ ਜਿਵੇਂ ਸ਼ਰੇਆਮ ਟਿੱਪਰ ਲੱਧੇ ਸੜਕਾਂ ਤੇ ਲੰਘਦੇ ਦੇਖੇ ਜਾਂਦੇ ਹਨ। ਰਾਤ ਸਮੇਂ ਨਾਲੋ ਦਿਨ ਸਮੇਂ ਚੰਨੀ ਨੂੰ ਦਿਖਾਉਣੇ ਚਾਹੀਦੇ ਓਵਰ ਲੋਡ ਟਿੱਪਰ। ਰਾਤ ਚੰਨੀ ਤੇਜਿੰਦਰ ਸਿੰਘ ਬਾਈ ਵਾਸੀ ਤਲਵਣ ਦੇ ਮੋਟਰਸਾਈਕਲ ਦੇ ਪਿੱਛੇ ਬੈਠ ਕੇ ਨਿਕਲੇ ਸੀ। ਨਜਾਇਜ ਮਾਈਨਿੰਗ ਫੜਨ ਦਾ ਕੋਈ ਕਰਿਸ਼ਮਾ ਨਹੀ ਦਿਖਾ ਸਕੇ ਚੰਨੀ। ਰੇਤੇ ਨਾਲ ਭਰੇ ਨਹੀ ਦਿਖਾਏ ਗਏ ਟਿੱਪਰ ਇੱਥੋ ਤੱਕ ਰਾਤ ਦੇ ਹਨੇਰੇ ਵੱਲ ਇਸ਼ਾਰਾ ਕਰਕੇ ਦੱਸਦੇ ਰਹੇ ਉਹ ਮਾਈਨਿੰਗ ਚੱਲਦੀ ਹੈ। ਮੌਕੇ ਪਰ ਕੁਝ ਵੀ ਦਿਖਾ ਨਹੀ ਪਾਏ। ਮੌਕੇ ਤੇ ਇਹਨਾਂ ਇਸ ਇਲਾਕੇ ਦੀ ਬਜਾਏ ਬਾਹਰਲੇ ਲੋਕ ਨਾਲ ਲੈ ਕੇ ਆਏ , ਜੋ ਵੀਡੀਓ ਵਿੱਚ ਵਿਧਾਇਕ ਇੰਦਰਜੀਤ ਕੌਰ ਮਾਨ ਖਿਲ਼ਾਫ ਨਾਅਰੇਬਾਜ਼ੀ ਕਰਦੇ ਨਜ਼ਰ ਆ ਰਹੇ ਸਨ।
ਚੰਨੀ ਵੱਲੋ ਮੌਕੇ ਤੇ ਮਾਈਨਿੰਗ ਵਿਭਾਗ ਜਾਂ ਪੁਲਿਸ ਵਿਭਾਗ ਨੂੰ ਬੁਲਾਉਣ ਦੀ ਲੋੜ ਤੱਕ ਨਹੀ ਸਮਝੀ। ਇਹ ਵੀ ਚਰਚਾ ਹੈ ਇਹਨਾਂ ਪਿੰਡ ਵਿੱਚ ਵਸਦੇ ਕਾਂਗਰਸੀ ਆਗੂਆਂ ਨੂੰ ਕਿਓ ਇਸ ਸਮੇਂ ਨਸੀ ਬੁਲਾਇਆ ਗਿਆ ਜੋ ਸਭ ਕੁਝ ਜਾਣਦੇ ਹਨ ਇਥੇ ਮਾਈਨਿੰਗ ਕੌਣ ਕਰਦਾ ਹੈ। ਆਪਣੇ ਆਪ ਵਿੱਚ ਇਹ ਸਵਾਲ ਹੈ।
ਆਮ ਆਦਮੀ ਪਾਰਟੀ ਦੇ ਜਿਲਾ ਪ੍ਰੀਸ਼ਦ ਚੇਅਰਮੈਨ ਦਰਸ਼ਨ ਸਿੰਘ ਟਾਹਲੀ ਨੇ ਨਕੋਦਰ ਵਿੱਚ ਇਸ ਦਾ ਖੰਡਨ ਕਰਦਿਆ ਆਖਿਆ ਕਿ ਵਿਧਾਇਕ ਇੰਦਰਜੀਤ ਕੌਰ ਮਾਨ ਨੂੰ ਸਿਰਫ ਇੱਕ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਕਿਉਕਿ ਵਿਧਾਨ ਸਭਾ ਦਾ ਸ਼ੈਸ਼ਨ ਚੱਲ ਰਿਹਾ ਹੈ। ਪਰ ਮੌਕੇ ਤੋ ਕੋਈ ਸਬੂਤ ਦਿਖਾਉਣ ਵਿਚ ਨਿਕਾਮ ਰਹੇ ਚਰਨਜੀਤ ਸਿੰਘ ਚੰਨੀ। ਕਾਂਗਰਸੀ ਆਗੂਆਂ ਦਾ ਸਗੋ ਇੱਕ ਰੇਤ ਮਾਈਨਿੰਗ ਦਾ ਕੰਮ ਕਰਦਾ ਆਗੂ ਜਿਸ ਦੀ ਪੋਕਲੇਨ ਫੜੀ ਗਈ ਜਿਸ ਨੂੰ ਲੈ ਕੇ ਚੇਅਰਮੈਨ ਟਾਹਲੀ ਨੇ ਕਿਹਾ ਕਿ ਚੰਨੀ ਨੂੰ ਉਲਟ ਪੈ ਗਿਆ ਰੇਤ ਮਾਈਨਿੰਗ ਫੜਨ ਦਾ ਇਹ ਮੁੱਦਾ।
ਬਿਲਗਾ ਪੁਲਿਸ ਨੇ ਪੋਕਲੇਨ ਮਸ਼ੀਨ ਦੇ ਅਣਪਛਾਤੇ ਮਾਲਕ ਖਿਲ਼ਾਫ ਕੇਸ ਦਰਜ ਕਰਕੇ ਜਿਸ ਜਮੀਨ ਵਿੱਚ ਉਸ ਨੇ 6 ਫੁੱਟ ਡੂੰਘੀ ਪੁਟਾਈ ਕੀਤੀ ਹੈ ਮਾਲ ਵਿਭਾਗ ਤੋਂ ਉਕਿਤ ਮਾਲਕ ਦਾ ਪਤਾ ਕਰਨ ਅਤੇ ਮਸ਼ੀਨ ਦੇ ਮਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਦਰਅਸਲ ਅਗਰ ਰੇਤ ਮਾਈਨਿੰਗ ਦੀ ਸਹੀ ਕਹਾਣੀ ਜਾਨਣੀ ਹੋਵੇ ਤਾਂ ਸੱਚ ਇਹ ਹੈ ਕਿ ਪਹਿਲਾਂ ਅਕਾਲੀਆਂ ਦੇ ਦਸ ਸਾਲ 2007-17 ਦੇ ਰਾਜ ਦੌਰਾਨ ਨਜਾਇਜ ਰੇਤ ਮਾਈਨਿੰਗ ਦਾ ਦੋਸ਼ ਲੱਗਦਾ ਰਿਹਾ। ਫਿਰ ਕੈਪਟਨ ਸਰਕਾਰ ਆ ਗਈ 201-22 ਕੈਪਟਨ ਖੁਦ ਸੋਨੀਆ ਗਾਂਧੀ ਨੂੰ ਲਿਸਟਾਂ ਭੇਜਦਾ ਰਿਹਾ ਕਿਹੜੇ ਕਿਹੜੇ ਕਾਂਗਰਸੀ ਨਜਾਇਜ ਮਾਈਨਿੰਗ ਕਰਦੇ ਰਹੇ। ਜਦੋ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣਿਆ ਉਸ ਦਾ ਰਿਸ਼ਤੇਦਾਰ ਮਾਈਨਿੰਗ ਦੇ ਕੇਸ ਵਿੱਚ ਕਰੋੜਾਂ ਰੁਪਿਆ ਨਾਲ ਫੜਿਆ ਗਿਆ।
ਹੁਣ ਆਮ ਆਦਮੀ ਪਾਰਟੀ ਤੇ ਨਜਾਇਜ ਮਾਈਨਿੰਗ ਦਾ ਦੋਸ਼ ਲਗ ਰਿਹਾ ਹੈ। ਅਸਲ ਕਹਾਣੀ ਇਹ ਹੈ ਕਿ ਰੇਤ ਦਾ ਕਾਰੋਬਾਰੀ ਇਕੋ ਹੈ ਹਰ ਸਰਕਾਰ ਵਿੱਚ ਉਹਨਾਂ ਦਾ ਕੰਮ ਚਲਦਾ ਲਾਭ ਰਾਜ ਕਰਦੇ ਲੋਕ ਵੀ ਲੈ ਰਹੇ ਹਨ। ਵਿਰੋਧੀ ਧਿਰ ਵੀ ਇਸ ਕਾਰੋਬਾਰ ਵਿੱਚ ਸ਼ਾਮਲ ਹੈ। ਆਮ ਲੋਕ ਸਿਰਫ ਫੇਸਬੁੱਕ ਤੇ ਕੁਮੈਂਟ ਪਾ ਕੇ ਮਨ ਹੱਲਕਾ ਕਰਨ ਤੱਕ ਸੀਮਤ ਕਹੇ ਜਾ ਸਕਦੇ ਹਨ। ਜਿਸ ਦੀ ਲਾਠੀ ਉਸ ਕੀ ਭੈਂਸ ਵਾਲੀ ਗੱਲ ਹੈ। ਸਾਰੇ ਇਕੋ ਥੈਲੀ ਦੇ ਚਿੱਟੇ ਵੱਟੇ ਹਨ। ਲੋਕਾਂ ਨੂੰ ਜਰੂਰ ਵੱਖਰੇ ਲਗਦੇ ਹਨ। ਹਰ ਕੋਈ ਆਪਣੀ ਪਾਰਟੀ ਨੂੰ ਚੰਗਾ ਆਖ ਰਿਹਾ।