Breaking
Thu. Aug 6th, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਫਿਲੌਰ ਵਿਖੇ ਕਰਵਾਇਆ ਗਿਆ ਇੰਡਕਸ਼ਨ ਪ੍ਰੋਗਰਾਮ

ਫਿਲੌਰ 6 ਅਗਸਤ 2026 :- ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਫਿਲੌਰ ਵਿਖੇ, ਸੈਸ਼ਨ 2026-27 ਦੀ ਸ਼ੁਰੂਆਤ ਕਰਦਿਆਂ ਪ੍ਰਿੰਸੀਪਲ. ਡਾ. ਰਾਜਵਿੰਦਰ ਕੌਰ ਹੁੰਦਲ ਦੀ ਯੋਗ ਅਗਵਾਈ ਅਧੀਨ ਸਮੂਹ ਸਟਾਫ ਦੇ ਸਹਿਯੋਗ ਸਦਕਾ ‘ਇੰਡਕਸ਼ਨ ਪ੍ਰੋਗਰਾਮ’ ਕਰਵਾਇਆ ਗਿਆ। ਮੰਚ ਸੰਚਾਲਨ ਦੀ ਭੂਮਿਕਾ ਨਿਭਾਉਂਦਿਆਂ ਡਾ. ਪਰਮਜੀਤ ਕੌਰ (ਪੰਜਾਬੀ ਵਿਭਾਗ) ਨੇ ਪ੍ਰਿੰਸੀਪਲ ਮੈਡਮ ਜੀ ਦੀ ਇਜਾਜ਼ਤ ਲੈਦਿਆਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਸਭ ਤੋਂ ਪਹਿਲਾਂ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ। ਇਸ ਉਪਰੰਤ ਪ੍ਰਿੰਸੀਪਲ ਮੈਡਮ ਡਾ. ਰਾਜਵਿੰਦਰ ਕੌਰ ਹੁੰਦਲ ਜੀ ਨੇ ਸਮੂਹ ਟੀਚਿੰਗ ਸਟਾਫ਼ ਨਾਲ ਸਮ੍ਹਾਂਦਾਨ ਰੌਸ਼ਨ ਕਰਨ ਦੀ ਰਸਮ ਅਦਾ ਕੀਤੀ।

ਇਸ ਤੋਂ ਬਾਅਦ ਮੰਚ ਸੰਚਾਲਕ ਵੱਲੋਂ ਕਾਲਜ ਦੀ ਰਿਪੋਰਟ ਪੜ੍ਹਦਿਆਂ ਕਾਲਜ ਦੇ ਇਤਿਹਾਸ ਤੋਂ ਜਾਣੂੰ ਕਰਵਾਇਆ ਗਿਆ। ਇਸ ਦੇ ਨਾਲ ਹੀ ਵਿਦਿਆਰਥੀਆਂ ਦੇ ਰੂ-ਬ-ਰੂ ਪ੍ਰਿੰ. ਮੈਡਮ ਡਾ. ਰਾਜਵਿੰਦਰ ਕੌਰ ਜੀ ਦੇ ਅਨੁਭਵੀ ਅਧਿਆਪਨ ਤੇ ਪ੍ਰਸ਼ਾਸ਼ਨਕ ਸੇਵਾਵਾਂ ਦੇ ਵਿਸ਼ਾਲ ਤਜਰਬਿਆਂ ਦੀ ਸੰਖੇਪ ਰਿਪੋਰਟ ਵੀ ਪੜ੍ਹੀ ਗਈ, ਜੋ ਕਿ ਵਿਦਿਆਰਥੀਆਂ ਲਈ ਪ੍ਰੇਰਨਾਮਈ ਸੋਮਾ ਰਹੀ। ਪ੍ਰਿੰ. ਮੈਡਮ ਜੀ ਨੇ ਆਪਣੀ ਮਿਹਨਤ, ਲਗਨ ਸਦਕਾ ਜੋ ਵੀ ਸਿਰਜਣਾਤਮਕ ਕੰਮ ਕੀਤਾ ਤੇ ਅਨੇਕਾਂ ਮਾਣ-ਸਨਮਾਨ ਹਾਸਿਲ ਕੀਤੇ, ਉਸ ਤੋਂ ਵੀ ਵਿਦਿਆਰਥੀਆਂ ਨੇ ਇਹ ਸੇਧ ਲਈ ਕਿ ਸੰਘਰਸ਼ਮਈ ਜੀਵਨ ਵਿੱਚ ਮਿਹਨਤ ਨਾਲ ਜਿੱਤ ਪਾਈ ਜਾ ਸਕਦੀ ਹੈ। ਇਸ ਉਪਰੰਤ ਵਿਦਿਆਰਥੀਆਂ ਦੇ ਸੰਬੋਧਿਤ ਹੁੰਦਿਆਂ ਪ੍ਰਿੰ. ਮੈਡਮ ਡਾ. ਰਾਜਵਿੰਦਰ ਕੌਰ ਹੁੰਦਲ ਜੀ ਨੇ ਕਾਲਜ ਦੇ ਟੀਚਿੰਗ ਸਟਾਫ ਤੋ ਨੌਨ ਟੀਚਿੰਗ ਸਟਾਫ ਨੂੰ ਵਿਦਿਆਰਥੀਆਂ ਦੇ ਰੂ-ਬ-ਰੂ ਕਰਵਾਇਆ ਤੇ ਇਸ ਮੌਕੇ ਸਾਰੇ ਟੀਚਿੰਗ ਸਟਾਫ਼ ਨੇ ਖੁਦ ਵੀ ਆਪਣੀ ਤੇ ਆਪਣੇ ਵਿਸ਼ੇ ਨਾਲ ਸੰਬੰਧਿਤ ਜਾਣ-ਪਛਾਣ ਕਰਵਾਈ। ਵਿਦਿਆਰਥੀਆਂ ਨੂੰ ਸੰਬੋਧਿਤ ਹੁੰਦੇ ਹੋਏ ਪ੍ਰਿੰ. ਮੈਡਮ ਜੀ ਨੇ ਕਾਲਜ ਦੇ ਸਿਸਟਮ ਬਾਰੇ ਵੀ ਜਾਣਕਾਰੀ ਦਿੱਤੀ ਤੇ ਕਿਹਾ ਕਿ ਸਾਰੇ ਵਿਦਿਆਰਥੀ ਅਨੁਸ਼ਾਸਨ ਨਾਲ ਕਾਲਜ ਵਿੱਚ ਆਪਣੀ ਪੜ੍ਹਾਈ ਕਰਨ। ਉਹਨਾਂ ਦੱਸਿਆ ਕਿ ਸਮੇਂ-ਸਮੇਂ ‘ਤੇ ਕਾਲਜ ਵਿੱਚ ਉਹਨਾਂ ਲਈ ਅਕਾਦਮਿਕ ਤੇ ਸੱਭਿਆਚਾਰਕ ਪ੍ਰੋਗਰਾਮ ਅਯੋਜਿਤ ਕੀਤੇ ਜਾਣਗੇ। ਇੰਝ ਇਹ ‘ਇੰਡਕਸ਼ਨ ਪ੍ਰੋਗਰਾਮ’ ਵਿਦਿਆਰਥੀਆਂ ਦੀ ਕਾਲਜ ਨਾਲ ਜਾਣ-ਪਛਾਣ ਕਰਵਾਉਂਦਿਆਂ ਆਪਣੀ ਅਮਿੱਟ ਛਾਪ ਛੱਡ ਗਿਆ।

By admin

Related Post

Leave a Reply

Your email address will not be published. Required fields are marked *