Breaking
Fri. Jul 3rd, 2026

ਨੂਰਮਹਿਲ ‘ਚ ਪੁਰਾਣਿਆਂ ਨੂੰ ਮੁੜ ਮੁੜ ਪਰਖਣ ਦੀ ਲੋੜ ਨਹੀ ਨਵੀਂ ਟੀਮ ਲਿਆਓ- ਬੀਬੀ ਮਾਨ


ਨੂਰਮਹਿਲ ਸ਼ਹਿਰ ਦੀ ਤਰੱਕੀ ਲਈ ਇੱਕ ਨਵੀਂ ਟੀਮ ਜਿਹੜੀ ਸ਼ਹਿਰ ਬਾਰੇ ਸੋਚੇ, ਸ਼ਹਿਰ ਨੂੰ ਅੱਗੇ ਲੈ ਕੇ ਜਾਏ। ਹੁਣ ਮੁੜ ਮੁੜ ਪੁਰਾਣਿਆਂ ਨੂੰ ਪਰਖਣ ਦੀ ਲੋੜ ਨਹੀ ਹੈ। ਅਜਿਹੀ ਕਮੇਟੀ ਦੀ ਚੋਣ ਕਰਨ ਲਈ ਸ਼ਹਿਰ ਵਾਸੀ ਤਿਆਰ ਹਨ ਜੋ 26 ਮਈ ਨੂੰ ਝਾੜੂ ਦੇ ਨਿਸ਼ਾਨ ਤੇ ਮੋਹਰ ਲਗਾ ਕੇ ਵਾਰਡ ਨੰਬਰ 2 ਤੋਂ ਸਾਡੇ ਉਮੀਦਵਾਰ ਸ਼ੁਭਾਸ਼ ਚੰਦਰ ਸੋਨੂੰ ਨੂੰ ਵੱਡੇ ਵੋਟ ਫਰਕ ਨਾਲ ਕਾਮਯਾਬ ਕਰਨਗੇ।

ਇਹ ਵਿਚਾਰ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਵਾਰਡ ਨੰਬਰ 2 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਭਾਸ਼ ਚੰਦਰ ਸੋਨੂੰ ਦੇ ਹੱਕ ਵਿੱਚ ਮੀਟਿੰਗ ਦੌਰਾਨ ਕਹੇ।

ਇਸ ਮੌਕੇ ਤੇ ਕਾਂਗਰਸ ਅਤੇ ਬਸਪਾ ਛੱਡ ਕੇ ਆਏ ਵਰਕਰਾਂ ਨੂੰ ਵਿਧਾਇਕ ਬੀਬੀ ਮਾਨ ਨੇ ਸਨਮਾਨਿਤ ਕੀਤਾ ਜਿਹਨਾਂ ਵਿੱਚ ਕਮਲਜੀਤ ਕੌਰ, ਬਿੰਦਰ, ਕਮਲੇਸ਼ ਕੌਰ, ਬੀਨਾ, ਸੁਨੀਤਾ, ਸੋਨੀਆ, ਵੀਨਾ, ਬਲਜੀਤ ਕੌਰ, ਸਿੰਮੀ, ਸੀਮਾ, ਸੁਨੀਤਾ, ਬਿੰਦਰ ਕੌਰ, ਸ਼ੀਲਾ, ਮੀਨਾ, ਪਿਆਰੀ, ਕਮਲਜੀਤ ਕੌਰ, ਮਨਜੀਤ ਕੌਰ, ਰਾਣੀ, ਬਿੰਦੇ, ਆਸ਼ਾ, ਕਿੰਦੂ, ਬਬਲੀ, ਰੇਸਮਾ, ਅਵਤਾਰ ਕੁਮਾਰ, ਸੋਨੀ, ਸੋਹਣ ਲਾਲ, ਸਤਨਾਮ, ਮੱਦਾ, ਤੋਤਾ, ਮੰਗੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੇ ਉਹਨਾਂ ਦਾ ਸਵਾਗਤ ਕੀਤਾ। ਪਾਰਟੀ ਵਿੱਚ ਪੂਰਾ ਮਾਣ ਸਤਿਕਾਰ ਮਿਲਣ ਦਾ ਭਰੋਸਾ ਦਿੱਤਾ।

By admin

Related Post

Leave a Reply

Your email address will not be published. Required fields are marked *