ਕਿਰਨਜੋਤ ਕੌਰ ਪੰਜਾਬ ‘ਚ 18 ਸਥਾਨ ਤੇ ਰਹੀ
ਬਾਬਾ ਭਗਤ ਸਿੰਘ ਬਿਲਗਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਿਲਗਾ ਦਾ 10 ਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ। ਕਿਰਨਜੋਤ ਕੌਰ ਨੇ 96.4% ਨਾਲ ਪਹਿਲਾ, ਅਰਮਾਨਜੋਤ ਕੌਰ ਨੇ 92.1% ਨਾਲ ਦੂਜਾ ਜਦੋਕਿ ਗੁਰਮਨਦੀਪ ਕੌਰ ਨੇ 75.6 ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ। ਕਿਰਨਜੋਤ ਕੌਰ ਨੇ ਪੂਰੇ ਪੰਜਾਬ ਦੀ ਮੈਰਿਟ ਸੂਚੀ ਵਿੱਚੋ 18 ਸਥਾਨ ਅਤੇ ਜਿਲ੍ਹੇ ਵਿੱਚੋਂ 13 ਸਥਾਨ ਹਾਸਲ ਕੀਤਾ। 34 ਵਿਦਿਆਰਥੀ ਫਸਟ ਡਿਵੀਜ਼ਨ ਨਾਲ ਪਾਸ ਹੋਏ। ਸਕੂਲ ਇੰਚਾਰਜ ਸ੍ਰੀ ਮੰਗਤ ਵਾਲੀਆ ਅਤੇ ਸਮੂਹ ਸਟਾਫ਼ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਮਿਹਨਤ ਦੀ ਸ਼ਲਾਘਾ ਕੀਤੀ।


