ਬਲਾਕ ਨੂਰਮਹਿਲ ਦੇ 35 ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਨੂੰ ਇੱਕ ਕਰੋੜ 19 ਲੱਖ 50 ਹਜ਼ਾਰ ਰੁਪਏ ਦੇ ਫੰਡ ਜਾਰੀ ਕੀਤੇ ਗਏ। ਕਿਸਾਨਾਂ ਦੇ ਡੇਰਿਆਂ ਦੇ ਰਸਤੇ ਪੱਕੇ ਕਰਨ ਲਈ, ਛੱਪੜਾਂ ਦੀ ਸਫਾਈ, ਗੰਦੇ ਪਾਣੀ ਦੇ ਨਿਕਾਸ, ਥਾਪਰ ਮਾਡਲ, ਕੂੜੇ ਦੀ ਸੰਭਾਲ ਵਾਸਤੇ ਖਰਚੇ ਜਾਣਗੇ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਬੀ. ਡੀ. ਪੀ. ਓ ਨੂਰਮਹਿਲ ਦਫ਼ਤਰ ਵਿਖੇ ਇਕੱਤਰ ਪੰਚਾਇਤਾਂ ਨੂੰ ਸੰਬੋਧਨ ਕਰਦਿਆ ਦਸਿਆ। ਉਹਨਾਂ ਕਿਹਾ ਅੱਜ ਤੋਂ ਪੰਚਾਇਤਾਂ ਕੰਮ ਸ਼ੁਰੂ ਕਰ ਦੇਣ । ਬੀਬੀ ਮਾਨ ਨੇ ਆਖਿਆ ਬਿਨਾ ਕਿਸੇ ਭਿੰਨ ਭੇਦ ਤੋਂ ਗਰਾਂਟ ਜਾਰੀ ਕੀਤੀ ਗਈ ਹੈ।

ਸਗੋਂ ਕੁਝ ਪੰਚਾਇਤਾਂ ਦੇ ਸਰਪੰਚ ਪਿੰਡਾਂ ਵਿੱਚ ਵਿਕਾਸ ਕਾਰਜ ਨਹੀ ਕਰਵਾ ਰਹੇ ਉਹਨਾਂ ਪੰਚਾਇਤਾਂ ਦੇ ਖਾਤਿਆਂ ਵਿੱਚ ਪੈਸੇ ਹਨ। ਅਜਿਹੇ ਪਿੰਡਾਂ ਵਿੱਚ ਪੰਚ ਅੱਗੇ ਆਉਣ ਤੇ ਪ੍ਰਬੰਧਕ ਲਗਾ ਕੇ ਕੰਮ ਕਰਵਾਇਆ ਜਾਏਗਾ। ਇਸ ਮੌਕੇ ਤੇ ਬੀ ਡੀ ਪੀ ਓ ਨੂਰਮਹਿਲ ਵਿਆਸ ਦੇਵ, ਨਾਇਬ ਤਹਿਸੀਲਦਾਰ ਗਗਨਦੀਪ ਸਿੰਘ, ਐਸ ਐਚ ਓ ਬਲਜਿੰਦਰ ਸਿੰਘ, ਐਸ ਡੀ ਓ ਮੰਡੀ ਬੋਰਡ ਨੂਰਮਹਿਲ ਮਨਪ੍ਰੀਤ ਸਿੰਘ, ਜੇ ਈ ਜਸਵੀਰ ਸਿੰਘ, ਮਾਰਕੀਟ ਕਮੇਟੀ ਨੂਰਮਹਿਲ ਦੇ ਚੇਅਰਮੈਨ ਲਖਵੀਰ ਸਿੰਘ, ਬਲਾਕ ਸੰਮਤੀ ਨੂਰਮਹਿਲ ਦੇ ਚੇਅਰਮੈਨ ਚਰਨਜੀਤ ਰਾਏ, ਬਲਾਕ ਪ੍ਰਧਾਨ ਜਸਵੀਰ ਸਿੰਘ, ਬਲਾਕ ਪ੍ਰਧਾਨ ਕੁਲਵੰਤ ਸਿੰਘ, ਬਲਾਕ ਪ੍ਰਧਾਨ ਰਣਯੋਧ ਸਿੰਘ, ਕੋਆਡੀਨੇਟਰ ਨਿਰਮਲ ਸਿੰਘ , ਅਮਰੀਕ ਸਿੰਘ ਤਲਵਣ, ਬਚਿੱਤਰ ਸਿੰਘ ਜੌਹਲ,ਕੋਆਡੀਨੇਟਰ ਗੁਰਪ੍ਰੀਤ ਸਿੰਘ ਰੰਧਾਵਾ ਆਦਿ ਹਾਜ਼ਰ ਸਨ।




