Breaking
Mon. Sep 14th, 2026

ਸਰੂਪਾਂ ਨੂੰ ਲੈ ਕੇ CM ਮਾਨ ਵੱਲੋਂ ਦਿੱਤੇ ਬਿਆਨ ਕਾਰਨ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ

ਬੀਤੇ ਦਿਨੀੰ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਬਿਆਨ ਦੇ ਵਿੱਚ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਤੇ ਬਿਆਨ ਦੇ ਕੇ ਸੰਗਤ ਦੇ ਹਿਰਦੇ ਵਲੂੰਧਰੇ ਗਏ। ਇਸ ਗੱਲ ਦਾ ਪ੍ਰਗਟਾਵਾ ਐਡਵੋਕੇਟ ਰਾਜ ਕਮਲ ਸਿੰਘ ਭੁੱਲਰ ਕੋਆਰਡੀਨੇਟਰ ਹਲਕਾ ਨਕੋਦਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਅੱਜ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਨਾਲ ਧਾਰਮਿਕ ਸਥਾਨ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੇ ਨਮਸਤਕ ਹੋਣ ਲਈ ਗਏ। ਉੱਥੇ ਉਹਨਾਂ ਨੇ ਸੰਗਤ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਕਈ ਸ਼ਰਧਾਲੂ ਭਰੇ ਮਨ ਦੇ ਨਾਲ ਮੁੱਖ ਮੰਤਰੀ ਦੇ ਇਸ ਬਿਆਨ ਦੀ ਨਿਖੇਧੀ ਕਰਦੇ ਸਨ, ਮੁੱਖ ਮੰਤਰੀ ਇੱਕ ਬਹੁਤ ਵੱਡਾ ਅਹੁਦਾ ਹੁੰਦਾ ਹੈ ਜਿਸ ਨੂੰ ਸਿੱਖ ਕੌਮ ਦੇ ਧਾਰਮਿਕ ਸਥਾਨਾਂ ਨਾਲ ਮੱਥਾ ਲਾਉਣ ਤੋਂ ਪਹਿਲਾਂ 100 ਵਾਰੀ ਸੋਚਣਾ ਚਾਹੀਦਾ ਸੀ। ਆਪਦੀ ਸਿਆਸੀ ਰੋਟੀ ਸੇਕਣ ਦੀ ਖਾਤਰ ਏਡੇ ਵੱਡੇ ਧਾਰਮਿਕ ਸਥਾਨ ਨਾਲ ਮੱਥਾ ਲਾਉਣਾ ਆਮ ਆਦਮੀ ਪਾਰਟੀ ਨੂੰ ਅੰਤ ਵੱਲ ਲੈ ਕੇ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਆਪਣੀ ਸਿੱਖ ਕੌਮ, ਸਾਰੇ ਧਾਰਮਿਕ ਸਥਾਨਾਂ ਨਾਲ ਅਤੇ ਰਾਜਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਅਤੇ ਸ਼ਰਧਾਲੂਆਂ ਨਾਲ ਖੜਾ ਹੈ। ਉਹਨਾਂ ਨੇ ਰਾਜਾ ਸਾਹਿਬ ਜੀ ਦੇ ਚਰਨਾਂ ਚ ਬੇਨਤੀ ਵੀ ਕੀਤੀ ਕਿ ਉਹ ਮਿਹਰ ਕਰਨ ਸਿੱਖ ਕੌਮ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ ਉਹਨਾਂ ਇਹ ਵੀ ਕਿਹਾ ਕਿ ਰਾਜਾ ਸਾਹਿਬ ਜੀ ਨੇ ਹਮੇਸ਼ਾ ਹੀ ਸੰਗਤਾਂ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਹੀ ਜੋੜਿਆ ਹੈ। ਸੋ ਉਸ ਜਗ੍ਹਾ ਦੇ ਉੱਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਆਦਰ ਸਤਿਕਾਰ ਨਾਲ ਉੱਥੇ ਲੜੀਵਾਰ ਅਖੰਡ ਪਾਠ ਚਲਦੇ ਹਨ|

Related Post

Leave a Reply

Your email address will not be published. Required fields are marked *