Breaking
Sun. May 31st, 2026

ਗਿਆਨੀ ਹਰਪ੍ਰੀਤ ਸਿੰਘ, ਗੁਰਪ੍ਰਤਾਪ ਵਡਾਲਾ ਵੱਲੋ ਅਸਤੀਫਿਆਂ ਦੀ ਪੇਸ਼ਕਸ਼

ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਵਿੱਚ ਕਿਓ ਅਸਤੀਫੇ ਦੀਆਂ ਪੇਸ਼ਕਸ਼ ਕਰਨੀ ਪਈ ਗਿਆਨੀ ਹਰਪ੍ਰੀਤ ਸਿੰਘ ਅਤੇ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਇਸ ਤੋਂ ਪਹਿਲਾ ਮਨਪ੍ਰੀਤ ਸਿੰਘ ਇਯਾਲੀ ਦਾ ਬਿਆਨ ਕਿ ਮੇਰਾ ਕੋਈ ਲੈਣਾ ਦੇਣਾ ਨਹੀ ਕੀ ਇਸ ਨੂੰ ਲੈ ਕੇ ਜਾਂ ਹੋਰ ਕੋਈ ਕਾਰਨ ਹੈ। ਅਜੇ ਇਹ ਅਕਾਲੀ ਦਲ ਬਣਿਆ ਹੈ ਨਹੀ, ਪਹਿਲਾ ਹੀ ਅਸਤੀਫੇ ਦੇਣ ਦੀ ਪੇਸ਼ਕਸ਼ ਨੇ ਇੱਕ ਵਾਰ ਸਵਾਲ ਖੜੇ ਕਰ ਦਿੱਤੇ ਹਨ। ਪਾਰਟੀਆਂ ਵਿਚ ਜਿਹੜੇ ਆਗੂ ਇਕ ਵਿਅਕਤੀ ਵਿਸ਼ੇਸ਼ ਹੇਠ ਰਹੇ ਹੋਣ, ਸਰਕਾਰਾਂ ਮਾਣੀਆ ਹੋਣ ਉਹ ਕਦੇ ਵੀ ਸੰਘਰਸ਼ਸ਼ੀਲ ਨਹੀ ਹੋ ਸਕਦੇ। ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਇਕ ਸੰਘਰਸ਼ ਦਾ ਰਾਹ ਹੈ, ਬੜਾ ਕਠਨ ਪੈਂਠਾ ਹੋ ਸਕਦਾ। ਤਰਨਤਾਰਨ ਅਤੇ ਹੁਣ ਇਹ ਹੋਈਆਂ ਚੋਣਾਂ ਨੂੰ ਲੈ ਕੇ ਜਿਹਨਾਂ ਨੂੰ ਲੱਗ ਰਿਹਾ ਲੱਗ ਰਿਹਾ ਕਿ ਸ਼ਾਇਦ ਡਾਇਨਾਸੁਰ ਵਾਪਸ ਆ ਜਾਣਗੇ, ਇਹ ਵੀ ਹੋ ਸਕਦਾ ਇਯਾਲੀ ਵਿਧਾਇਕ ਉਸੇ ਪਾਰਟੀ ਦੇ ਹਨ ਜਿੱਥੋ ਉਹਨਾਂ ਨੇ ਅਸਤੀਫਾ ਨਹੀ ਦਿੱਤਾ ਇੱਕ ਸਾਲ ਕਾਰਜਕਾਲ ਨੂੰ ਲੈ ਕੇ ਵਿਚ ਵਿਚਾਲੇ ਦੀ ਸਥਿਤੀ ਰੱਖਣੀ ਚਾਹੁੰਦੇ ਹਨ ਅਲਟੀਮੇਟਮ ਇਕ ਮਹੀਨੇ ਦਾ ਸਮਾਂ, ਬੀਬੀ ਜਾਗੀਰ ਕੌਰ ਵੱਲੋ ਮੀਟਿੰਗ ਵਿੱਚ ਸਖਤ ਲਹਿਜੇ ‘ਚ ਬੋਲਣ ਤੋਂ ਬਾਅਦ ਮਨਪ੍ਰੀਤ ਇਯਾਲੀ ਦਾ ਆਏ ਬਿਆਨ ਤੋਂ ਲੈ ਕੇ ਲੱਗ ਰਿਹਾ ਜਿਵੇਂ ਉਹਨਾਂ ਨੇ ਆਖਿਆ ਕਿ ਮੇਰਾ ਕਹਿਣ ਦਾ ਮਤਲਬ ਇਹ ਨਹੀ ਸੀ ਜਾਣੀਕੇ ਤਵੇਰ ਢਿੱਲੇ ਪੈ ਗਏ। ਆਓ ਦੇਖਦੇ ਹਾਂ ਆਉਣ ਵਾਲੇ ਸਮੇਂ ਵਿੱਚ ਇਹ ਅਕਾਲੀ ਦੀ ਤੋਰ ਕਿਵੇਂ ਦੀ ਹੈ ਇਹ ਚੰਗਾ ਕੀਤਾ ਗਿਆਨੀ ਹਰਪ੍ਰੀਤ ਸਿੰਘ ਨੇ ਕਿ ਮੈਂ ਤਾਂ ਧਾਰਮਿਕ ਸ਼ਖਸੀਅਤ ਹਾਂ ਅਹੁਦੇ ਨਾਲ ਚਿਬੜਨ ਵਾਲਾ ਨਹੀ? ਗੁਰਪ੍ਰਤਾਪ ਸਿੰਘ ਵਡਾਲਾ ਵੱਲੋ ਬਾਦਲਾਂ ਨਾਲ ਖਿੱਚੀ ਲਕੀਰ ਇਯਾਲੀ ਨਾਲੋ ਵੱਖਰੀ ਹੈ, ਕਿਉਕਿ ਪਹਿਲਾ ਉਹਨਾਂ ਦੇ ਪਿਤਾ ਜਥੇਦਾਰ ਕੁਲਦੀਪ ਸਿੰਘ ਵਡਾਲਾ ਅਜਿਹੇ ਮੁੱਦਿਆ ਨੂੰ ਲੈ ਕੇ ਲਕੀਰ ਖਿੱਚ ਚੁੱਕੇ ਹਨ।

Related Post

Leave a Reply

Your email address will not be published. Required fields are marked *