Breaking
Sun. May 31st, 2026

ਕਿਸਾਨਾਂ ਨਾਲ ਗੱਲਬਾਤ ਲਈ ਭਾਜਪਾ ਹੈ ਤਿਆਰ – ਰਵਨੀਤ ਬਿੱਟੂ

ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨਾਰੀ ਨਿਕੇਤਨ ਜਲੰਧਰ ਪੁੱਜੇ। ਇਸ ਦੌਰਾਨ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਗੁਜਰਾਲ ਫੈਮਿਲੀ 3 ਪੀੜ੍ਹੀਆਂ ਤੋਂ ਸੇਵਾ ਵਿਚ ਲੱਗੀ ਹੈ, ਇਹ ਸਭ ਤੋਂ ਵੱਡੀ ਗੱਲ ਹੈ। ਉਨ੍ਹਾਂ ਕਿਹਾ ਕਿ ਗੁਜਰਾਲ ਫੈਮਿਲੀ ਨਾਲ ਜੁੜੀ ਕਮੇਟੀ ਦਾ ਵੀ ਧੰਨਵਾਦ ਹੈ, ਜੋ ਇਸ ਸੇਵਾ ਵਿਚ ਲੱਗੀ ਹੈ ਤੇ ਇਥੋਂ ਦੇ ਬੱਚਿਆਂ ਦਾ ਸੁਪਨਾ ਪੂਰਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸ ਤਰ੍ਹਾਂ ਪਰਿਵਾਰ ਛੋਟੇ-ਛੋਟੇ ਬੱਚਿਆਂ ਨੂੰ ਇਥੇ ਛੱਡ ਜਾਂਦਾ ਹੈ ਤੇ ਇਸ ਸੰਸਥਾ ਵਲੋਂ ਪਾਲਣ-ਪੋਸ਼ਣ ਕਰਕੇ ਉਨ੍ਹਾਂ ਬੱਚਿਆਂ ਦਾ ਸੁਪਨਾ ਪੂਰਾ ਕੀਤਾ ਜਾ ਰਿਹਾ ਹੈ। ਇਸ ਦੌਰਾਨ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਕਿਸਾਨਾਂ ਨਾਲ ਗੱਲਬਾਤ ਲਈ ਭਾਜਪਾ ਤਿਆਰ ਹੈ। ਪੰਜਾਬ ਸਰਕਾਰ ਨੂੰ ਵੀ ਕਿਸਾਨਾਂ ਦੇ ਮਸਲੇ ਨੂੰ ਕੇਂਦਰ ਸਰਕਾਰ ਕੋਲ ਰੱਖਣਾ ਚਾਹੀਦਾ ਹੈ। ਹਰਿਆਣਾ ਦੇ ਖੇਤੀਬਾੜੀ ਮੰਤਰੀ ਨੇ ਵੀ ਸਪੱਸ਼ਟ ਕਿਹਾ ਹੈ ਕਿ ਜੇਕਰ ਕਿਸਾਨ ਸ਼ਾਂਤਮਈ ਢੰਗ ਨਾਲ ਇਥੋਂ ਲੰਘਣਗੇ ਤਾਂ ਅਸੀਂ ਉਨ੍ਹਾਂ ਨੂੰ ਦਿੱਲੀ ਵੱਲ ਜਾਣ ਤੋਂ ਨਹੀਂ ਰੋਕਾਂਗੇ।

Related Post

Leave a Reply

Your email address will not be published. Required fields are marked *