Breaking
Tue. Jul 21st, 2026

ਕੈਨੇਡਾ ਦੀ ਮਨੁੱਖੀ ਅਧਿਕਾਰਾਂ ਦੇ ਚੈਂਪੀਅਨ ਤੇ ਨੰਬਰ ਵੰਨ ਦੇਸ਼ ਵਾਲੀ ਮਾਣਮੱਤੀ ਸਾਖ ਨੂੰ ਵੱਡੀ ਸੱਟ ਵੱਜੀ

ਕੈਨੇਡਾ (ਸਤਪਾਲ ਸਿੰਘ ਜੌਹਲ)- *ਅਣਖ, ਜੁਰਅਤ, ਜਾਗਦੀ ਜ਼ਮੀਰ, ਤੇ ਹਿੰਮਤ ਵਾਲੇ ਲੋਕਾਂ ਸਦਕਾ ਕੈਨੇਡਾ ਦੁਨੀਆਂ ਵਿੱਚ ਮਨੁੱਖੀ ਅਧਿਕਾਰਾਂ ਦਾ ਚੈਂਪੀਅਨ ਦੇਸ਼ ਕਹਾਇਆ। ਬਹੁਤ ਸਾਰੇ ਬਾਹਰੋਂ ਕੈਨੇਡੀਅਨ ਕਹਾਉਣ ਵਾਲੇ ਪਰ ਸਿਰਾਂ ਅੰਦਰੋਂ ਠੱਗ ਤੇ ਸ਼ੈਤਾਨੀ ਬਿਰਤੀ ਵਾਲੇ ਚਲਾਕ ਵਿਅਕਤੀਆਂ ਨੇ ਇਸ ਦੇਸ਼ ਵਿੱਚ ਪੈਰ ਲਗਾ ਕੇ ਨਵੇਂ ਆ ਰਹੇ ਲੋੜਵੰਦ ਵਿਦੇਸ਼ੀਆਂ ਨੂੰ ਜਾਬ ਲੈਟਰਾਂ, ਪੇਰੋਲਾਂ, LMIA, T4, ਨੌਕਰੀਆਂ, ਚਿੱਠੀਆਂ, ਵਗੈਰਾ ਵੇਚਣ ਦੇ ਬੇਈਮਾਨ ਧੰਦਿਆਂ ਦੀਆਂ ਕਾਢਾਂ ਕੱਢ ਲਈਆਂ ਜਿਸ ਨਾਲ਼ ਕੈਨੇਡਾ ਦੀ ਮਨੁੱਖੀ ਅਧਿਕਾਰਾਂ ਦੇ ਚੈਂਪੀਅਨ ਤੇ ਨੰਬਰ ਵੰਨ ਦੇਸ਼ ਵਾਲੀ ਮਾਣਮੱਤੀ ਸਾਖ ਨੂੰ ਵੱਡੀ ਸੱਟ ਵੱਜੀ। ਨਵੇਂ ਆ ਰਹੇ ਲੋਕਾਂ ਨੂੰ ਲੁੱਟਣ ਦੇ ਧੰਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਵੱਡੇ ਅਹਿਮ ਮਸਲੇ ਹਨ ਜਿਨ੍ਹਾਂ ਨੂੰ ਜਦੋਜਹਿਦ ਕਰਕੇ ਕੈਨੇਡਾ ਸਰਕਾਰ ਤੋਂ ਹੱਲ ਕਰਵਾਉਣਾ ਵੱਡਾ ਕਾਰਜ ਸੀ ਅਤੇ ਸਤਪਾਲ ਸਿੰਘ ਜੌਹਲ ਦੀ ਉਹ ਜਦੋ-ਜਹਿਦ 2016 ਤੋਂ 2024 ਤੱਕ, 8 ਸਾਲ ਲੰਬੀ ਚੱਲੀ। ਸਾਰੇ ਮਸਲੇ ਉਠਾਉਣੇ ਜਰੂਰੀ ਹਨ ਜਿਨ੍ਹਾਂ ਬਾਰੇ ਸਾਰਾ ਸਾਲ ਲਗਾਤਾਰਤਾ ਨਾਲ਼ ਬਿਨਾ ਡਰ-ਭੈਅ ਦੀ ਝਿਜਕ ਤੋਂ ਆਵਾਜ਼ ਬੁਲੰਦ ਕਰਨਾ ਜਾਰੀ ਵੀ ਰੱਖਿਆ ਜਾਂਦਾ ਹੈ। ਇਨ੍ਹਾਂ ਕਾਰਜਾਂ ਨੂੰ ਵੰਡ ਕੇ ਕਰ ਲੈਣ ਵਿੱਚ ਜੋ ਭੈਣਾਂ-ਭਰਾ ਹੱਥ ਵਟਾ ਦਿੰਦੇ ਹਨ ਉਨ੍ਹਾਂ ਦਾ ਦਿਲੀ ਧੰਨਵਾਦ। ਇਕ ਬੰਦੇ ਵਾਸਤੇ ਸਾਰੇ ਮਸਲੇ ਇਕੋ ਵੇਲੇ ਇਕਸਾਰ ਚੁੱਕੀ ਰੱਖਣਾ ਅਕਸਰ ਸੰਭਵ ਵੀ ਨਹੀਂ। ਬਾਕੀ ਤੁਸੀਂ ਆਪ ਸਿਆਣੇ ਹੋ ਜੀ।

Related Post

Leave a Reply

Your email address will not be published. Required fields are marked *