ਝਾਰਖੰਡ ਦੇ ਦੁਮਕਾ ਜ਼ਿਲ੍ਹੇ ‘ਚ ਸਪੇਨ ਤੋਂ ਦੁਨੀਆਂ ਘੁੰਮਣ ਆਈ ਵਿਦੇਸ਼ੀ ਬੀਬਾ ਨਾਲ 7-8 ਜਾਣਿਆਂ ਨੇ ਕੀਤਾ ਸਮੂਹਿਕ ਜਬਰ ਜਨਾਹ, ਜਬਰ-ਜਨਾਹ ਬਾਦ ਖੁਦ ਹੀ ਮੋਟਰਸਾਇਕਲ ਚਲਾ ਹਸਪਤਾਲ ਪਹੁੰਚੀ। ਕੁਰੂਮਾਹਟ ਇਲਾਕੇ ਦਾ ਮਾਮਲਾ ਤੇ ਮੀਡੀਆ ‘ਚ ਰੌਲਾ ਪੈਂਣ ਤੇ ਪੁਲਸ ਨੇ ਤਿੰਨ ਚੱਕੇ ਦਸਿਆ ਜਾ ਰਿਹਾ।
1 ਮਾਰਚ ਨੂੰ ਬੀਬੀ ਆਪਣੇ ਘਰਵਾਲ਼ੇ ਨਾਲ ਭਾਗਲਪੁਰ ਪਹੁੰਚੀ ਅਤੇ ਰਾਤ ਨੂੰ ਅਵਾਰਾ ਭੀੜ ਨੇ ਘੇਰ ਦੋਹਾਂ ਦੀ ਕੁੱਟਮਾਰ ਕੀਤੀ ਤੇ ਬੀਬੀ ਨੂੰ ਪਾਸੇ ਲਿਜ਼ਾ ਇਹ ਕਰਤੂਤ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। ਜੋੜਾ ਮੋਟਰਸਾਇਕਲ ਤੇ ਵੱਖ ਵੱਖ ਥਾਂ ਦੁਨੀਆਂ ਦੇ ਘੁੰਮਦਾ ਭਾਰਤ ਪਹੁੰਚਿਆ। ਰਾਤ ਠਹਿਰਦਾ ਸੀ ਆਪਣੇ ਟੈਂਟ ਵਿੱਚ।
ਵਿਦੇਸ਼ੀ ਜੋੜੇ ਨਾਲ ਅਪਰਾਧੀ ਲੋਕਾਂ ਵੱਲੋ ਜੋ ਵਾਰਦਾਤ ਕੀਤੀ ਹੈ ਉਸ ਨੂੰ ਲੈ ਕੇ ਦੁਨੀਆ ਵਿੱਚ ਭਾਰਤ ਇਕ ਵਾਰ ਸ਼ਰਮਸਾਰ ਹੋਇਆ ਹੈ। ਪੁਲਿਸ ਨੂੰ ਜਲਦ ਆਪਰਾਧੀਆਂ ਫੜ ਕੇ ਜੇਲ੍ਹ ਭੇਜਣਾ ਹੋਵੇਗਾ। ਇਸ ਖਬਰ ਨੂੰ ਵੱਡੇ ਚੈਨਲਾਂ ਤੇ ਦਿਖਾਉਣ ਦਾ ਸਮਾਂ ਨਹੀ ਕਿਉਕਿ ਅੰਬਾਨੀ ਦੇ ਮੁੰਡੇ ਦੇ ਵਿਆਹ ਨੂੰ ਸਾਰੇ ਪਾਸੇ ਦਿਖਾਇਆ ਜਾ ਰਿਹਾ ਹੈ।

