Breaking
Sat. Apr 25th, 2026

ਵਿਸ਼ਵ ਵੈਟਰਨਰੀ ਦਿਵਸ ਮੌਕੇ ਐਂਟੀ ਰੈਬੀਜ਼ ਵੈਕਸੀਨ ਕੈਂਪ ਲਗਾਇਆ

ਜਲੰਧਰ, 25 ਅਪ੍ਰੈਲ 2026 :- ਪਸ਼ੂ ਪਾਲਣ ਵਿਭਾਗ ਜਲੰਧਰ-2 ਵੱਲੋਂ ਅੱਜ ਸੀਨੀਅਰ ਵੈਟਰਨਰੀ ਅਫ਼ਸਰ ਡਾ. ਰਾਮ ਮੂਰਤੀ ਦੀ ਅਗਵਾਈ ਹੇਠ ਵੈਟਰਨਰੀ ਪੋਲੀਕਲੀਨਿਕ ਜਲੰਧਰ ਵਿਖੇ ਵਿਸ਼ਵ ਵੈਟਰਨਰੀ ਦਿਵਸ ਮਨਾਇਆ ਗਿਆ।

ਇਸ ਮੌਕੇ ਡਾ. ਰਾਮ ਮੂਰਤੀ ਨੇ ਦੱਸਿਆ ਕਿ ਵਿਸ਼ਵ ਵੈਟਰਨਰੀ ਦਿਵਸ ਹਰ ਸਾਲ ਅਪ੍ਰੈਲ ਮਹੀਨੇ ਦੇ ਅਖੀਰਲੇ ਸ਼ਨੀਵਾਰ ਨੂੰ ਮਨਾਇਆ ਜਾਂਦਾ ਹੈ। ਉਨ੍ਹਾਂ ਇਸ ਮੌਕੇ ਵੈਟਰਨਰੀ ਡਾਕਟਰ ਬਣਨ ਲਈ ਲੋੜੀਂਦੀ ਯੋਗਤਾ ’ਤੇ ਵੀ ਚਾਨਣਾ ਪਾਇਆ।

ਇਸ ਮੌਕੇ ਵੈਟਰਨਰੀ ਪੋਲੀਕਲੀਨਿਕ ਵੱਲੋਂ ਇਕ ਵਿਸ਼ੇਸ਼ ਐਂਟੀ ਰੈਬੀਜ਼ ਵੈਕਸੀਨ ਕੈਂਪ ਵੀ ਲਗਾਇਆ ਗਿਆ, ਜਿਸ ਵਿੱਚ ਕੁੱਤਿਆਂ ਦਾ ਹਲਕਾਅ ਤੋਂ ਬਚਾਅ ਲਈ ਮੁਫ਼ਤ ਟੀਕਾਕਰਨ ਕੀਤਾ ਗਿਆ।

ਕੈਂਪ ਵਿੱਚ ਵੈਟਰਨਰੀ ਅਫ਼ਸਰ ਡਾ. ਕੁਲਵਿੰਦਰ ਸਿੰਘ, ਡਾ. ਸ਼ਿਵਾਨੀ, ਡਾ. ਅਲਕਾ, ਜ਼ਿਲ੍ਹਾ ਵੈਟਰਨਰੀ ਇੰਸਪੈਕਟਰ ਸੁਰਿੰਦਰ ਕੁਮਾਰ, ਸੀਨੀਅਰ ਵੈਟਰਨਰੀ ਇੰਸਪੈਕਟਰ ਅਸ਼ੋਕ ਕੁਮਾਰ ਤੋਂ ਇਲਾਵਾ ਵਰੁਣ ਕੁਮਾਰ, ਰਾਹੁਲ ਗਿੱਲ ਅਤੇ ਵੀਨਾ ਵੀ ਮੌਜੂਦ ਸਨ। ਕੈਂਪ ਵਿੱਚ ਪ੍ਰਾਈਵੇਟ ਕੰਪਨੀ ਵੱਲੋਂ ਸਟਾਲ ਲਗਾ ਕੇ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ।

By admin

Related Post

Leave a Reply

Your email address will not be published. Required fields are marked *