ਹਲਕਾ ਨਕੋਦਰ ਦੀ ਵਿਧਾਇਕ ਇੰਦਰਜੀਤ ਕੌਰ ਮਾਨ ਨੇ 9 ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਵਾਸਤੇ 53 ਲੱਖ ਰੁਪਏ ਦੇ ਸੈਂਕਸ਼ਨ ਪੱਤਰ ਵੰਡਣ ਸਮੇਂ ਆਖਿਆ ਕਿ ਸਾਡਾ ਮੁੱਖ ਮਕਸਦ ਪਿੰਡਾਂ ਦੀ ਨੁਹਾਰ ਬਦਲੇ, ਲੋਕਾਂ ਦੇ ਘਰਾਂ ਤੱਕ ਹਰ ਇੱਕ ਸਹੂਲਤ ਪਹੁੰਚੇ । ਉਹਨਾਂ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਨੂੰ ਗਰਾਂਟਾ ਖੁੱਲੇ ਦਿਲ ਨਾਲ ਦਿੱਤੀਆਂ ਹਨ। ਬੀਬੀ ਮਾਨ ਨੇ ਪਿੰਡ ਕਾਂਗਣਾ ਨੂੰ 2 ਲੱਖ ਰੁਪਏ, ਪਿੰਡ ਢੱਡਾ ਦਿਲਖਾਹਪੁਰ ਨੂੰ 5 ਲੱਖ ਰੁਪਏ, ਪਿੰਡ ਉੱਗੀ ਨੂੰ 5 ਲੱਖ ਰੁਪਏ, ਪਿੰਡ ਮੁੱਧਾ ਨੂੰ 4 ਲੱਖ ਰੁਪਏ, ਪਿੰਡ ਟੁੱਟ ਕਲਾਂ ਨੂੰ 2 ਲੱਖ ਰੁਪਏ, ਪਿੰਡ ਥਾਬਲਕੇ ਨੂੰ 5 ਲੱਖ ਰੁਪਏ, ਪਿੰਡ ਧਾਲੀਵਾਲ ਨੂੰ 15 ਲੱਖ ਰੁਪਏ, ਪਿੰਡ ਚਾਨੀਆ ਨੂੰ 5 ਲੱਖ ਰੁਪਏ, ਪਿੰਡ ਸਰੀਂਹ ਨੂੰ 10 ਲੱਖ ਰੁਪਏ ਦੇ ਸੈਂਕਸ਼ਨ ਪੱਤਰ ਵੰਡੇ। ਇਸ ਮੌਕੇ ਤੇ ਦਰਸ਼ਨ ਸਿੰਘ ਟਾਹਲੀ ਜਿਲ੍ਹਾ ਪ੍ਰੀਸ਼ਦ ਮੈਂਬਰ, ਚੇਅਰਮੈਨ ਬਲਾਕ ਸੰਮਤੀ ਨਕੋਦਰ ਚਰਨਜੀਤ ਸਿੰਘ, ਵਾਈਸ ਚੇਅਰਮੈਨ ਜੀਵਨ ਸਿੰਘ, ਬੀ. ਡੀ. ਪੀ. ਓ ਨਕੋਦਰ ਅਭੈ ਚੰਦਰ, ਜਗਦੇਵ ਸਿੰਘ ਬਲਾਕ ਪ੍ਰਧਾਨ, ਸੁਰਿੰਦਰ ਕੁਮਾਰ ਬਲਾਕ ਪ੍ਰਧਾਨ, ਬਲਦੇਵ ਸਹੋਤਾ ਬਲਾਕ ਪ੍ਰਧਾਨ, ਧਰਮ ਪਾਲ ਬਲਾਕ ਪ੍ਰਧਾਨ, ਮੰਗਜੀਤ ਬਲਾਕ ਪ੍ਰਧਾਨ, ਅਮਨਦੀਪ ਬਿੱਟੂ ਬਲਾਕ ਪ੍ਰਧਾਨ, ਕੁਲਦੀਪ ਸਿੰਘ ਸਰਪੰਚ ਕੰਗਾਣਾ, ਪਾਲਾ ਸਰਪੰਚ ਉੱਗੀ, ਹਰਦੀਪ ਸਰਪੰਚ ਮੁੱਧ,ਸਰਬਜੀਤ ਕੌਰ ਸਰਪੰਚ ਥਾਬਲਕੇ, ਸੁਨੀਤਾ ਰਾਣੀ ਸਰਪੰਚ ਧਾਲੀਵਾਲ, ਦਰਸ਼ਨ ਸਿੰਘ ਸਰਪੰਚ ਸਰੀਂਹ, ਦਰਸ਼ਨ ਸਿੰਘ ਸਾਬਕਾ, ਦਰਸ਼ਨ ਸਿੰਘ ਸਾਬਕਾ ਸਰਪੰਚ ਚਾਨੀਆ, ਬਲਵੰਤ ਸਿੰਘ ਸਾਬਕਾ ਸਰਪੰਚ ਟੁੱਟ ਕਲਾਂ, ਪ੍ਰਿੰਸ ਉੱਗੀ, ਬਲਜੀਤ ਸਿੰਘ ਸੋਨੂ, ਨਵਜੋਤ ਸਿੰਘ, ਜਗਮੀਤ ਸਿੰਘ, ਹਰਪ੍ਰੀਤ ਕੌਰ ਬਲਾਕ ਸੰਮਤੀ ਮੈਂਬਰ, ਸੂਰਤੀ ਸਿੰਘ ਬਲਾਕ ਸੰਮਤੀ ਮੈਂਬਰ, ਜਸਪ੍ਰੀਤ ਕੌਰ ਬਲਾਕ ਸੰਮਤੀ ਮੈਂਬਰ, ਤਲਵਿੰਦਰ ਸਿੰਘ ਸਾਬਕਾ ਸਰਪੰਚ ਧਾਲੀਵਾਲ, ਤੀਰਥ ਅਲੀ, ਮਨਜੀਤ ਸਿੰਘ ਸਰੀਂਹ, ਗੁਰਮੱਖ ਸਿੰਘ ਸਾਬਕਾ ਸਰਪੰਚ ਸਰੀਂਹ, ਗੁਰਜਿੰਦਰ ਸਿੰਘ, ਸੰਤੋਖ ਸਿੰਘ ਸਰੀਂਹ, ਮੱਖਣ ਸਿੰਘ, ਸਰਵਣ ਸਿੰਘ ਸਰੀਂਹ ਆਦਿ ਹਾਜ਼ਰ ਸਨ।



