ਬੁਝੇ ਦੀਵੇ ਸੂਰਜ ਨੂੰ ਸਲਾਹਾਂ ਨਾ ਦੇਣ -ਸੁਰਤੇਜ ਸਿੰਘ ਬਾਸੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਨੂਰਮਹਿਲ
ਨੂਰਮਿਹਲ, 11 ਅਪ੍ਰੈਲ 2026- ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਲੀਡਰ ਸੁਰਤੇਜ ਸਿੰਘ ਬਾਸੀ ਨੇ ਪ੍ਰੈਸ ਨੂੰ ਦੱਸਿਆ ਕਿ 15/04/2026 ਦਿਨ ਬੁੱਧਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦਾ ਦਫਤਰ ਤਾਜ ਸਿਟੀ 1, ਜਲੰਧਰ ਰੋਡ, ਨਕੋਦਰ ਵਿਖੇ ਹਲਕਾ ਨਕੋਦਰ ਦੀਆਂ ਸੰਗਤਾਂ ਵਾਸਤੇ ਖੁੱਲ ਰਿਹਾ ਹੈ, ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਕੀਰਤਨ ਹੋਵੇਗਾ ਅਤੇ ਸਮੂਹ ਹਲਕਾ ਨਕੋਦਰ ਦੀਆਂ ਸੰਗਤਾਂ ਨੂੰ ਵਿਸ਼ੇਸ਼ ਤੌਰ ਤੇ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਦਫਤਰ ਦੇ ਉਦਘਾਟਨ ਦੇ ਵਿੱਚ ਸ਼ਮੂਲੀਅਤ ਕਰੋ ਜੀ।ਇਸ ਦਫਤਰ ਵਿੱਚ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਸਾਬਕਾ ਐਮਐਲਏ, ਸਕੱਤਰ ਜਨਰਲ ਨਕੋਦਰ ਦਫਤਰ ਵਿਖੇ ਬੈਠ ਕੇ ਹਲਕਾ ਨਕੋਦਰ ਅਤੇ ਜਿਲ੍ਹਾ ਜਲੰਧਰ ਦੀਆਂ ਸਮੱਸਿਆਵਾਂ ਸੁਣਨ ਵਾਸਤੇ ਅਤੇ ਉਨਾਂ ਦਾ ਹੱਲ ਕੱਢਣ ਵਾਸਤੇ ਬੈਠਣਗੇ।
ਚੇਅਰਮੈਨ ਬਾਸੀ ਨੇ ਕਿਹਾ ਕਿ ਜੋ ਆਪ ਬਣੇ ਹੋਏ ਲੀਡਰ ਘਰ ਬੈਠ ਕੇ ਚੜਦੇ ਸੂਰਜ ਨੂੰ ਬਿਨਾਂ ਮੰਗਿਆਂ ਸਲਾਹਾਂ ਦੇ ਰਹੇ ਹਨ, ਉਹਨਾਂ ਨੂੰ ਤਾੜਨਾ ਹੈ ਕਿ ਉਹ ਆਪਣੀਆਂ ਸਲਾਹਾਂ ਆਪਣੇ ਕੋਲ ਹੀ ਰੱਖਣ, ਨਕੋਦਰ ਹਲਕੇ ਦੀ ਸੰਗਤਾਂ ਨੂੰ ਪਤਾ ਹੈ ਕਿ ਨਕੋਦਰ ਦਾ ਵਿਕਾਸ ਕਿਹੜਾ ਲੀਡਰ ਅੱਜ ਤੱਕ ਕਰਵਾ ਸਕਿਆ ਹੈ ਜਾਂ ਆਉਣ ਵਾਲੇ ਸਮੇਂ ਵਿੱਚ ਵਿਕਾਸ ਕੋਣ ਕਰਵਾ ਸਕੇਗਾ।ਪਰ ਕਈ ਆਪ ਬਣੇ ਹੋਏ ਲੀਡਰਾਂ ਨੂੰ ਲੱਗਦਾ ਹੈ ਕਿ ਅਸੀਂ ਹਲਕਾ ਨਕੋਦਰ ਦੇ ਬਹੁਤ ਵੱਡੇ ਲੀਡਰ ਬਣ ਗਏ ਹਾਂ,ਪਰ ਉਹਨਾਂ ਦੇ ਮਨਾਂ ਦਾ ਬਹੁਤ ਵੱਡਾ ਭੁਲੇਖਾ ਹੈ।



