ਨਰੇਗਾ ਦੀ ਥਾਂ ਜੀ ਰਾਮ ਜੀ ਸਕੀਮ ਦਾ ਦੇਸ਼ ਅੰਦਰ ਕਾਂਗਰਸ
ਇਸ ਮੁੱਦੇ ਨੂੰ ਲੈ ਕੇ ਲਗਾਤਾਰ ਵਿਰੋਧ ਕਰ ਰਹੀ ਹੈ ਸਾਰੇ ਦੇਸ਼ ਵਿੱਚ ਇਸ ਨੂੰ ਮੁੱਦਾ ਬਣਾ ਰਹੀ ਹੈ ਜਦੋਂਕਿ ਪੰਜਾਬ ਅੰਦਰ ਇਹ ਮੁੱਦਾ ਆਮ ਆਦਮੀ ਪਾਰਟੀ ਨੇ ਇਕ ਦਿਨ ਦਾ ਵਿਧਾਨ ਸਭਾ ਦਾ ਇਜਲਾਸ ਬੁਲਾ ਕੇ ਕਾਂਗਰਸ ਦੇ ਹੱਥੋ ਖੋਹ ਲਿਆ ਨਜ਼ਰ ਆ ਰਿਹਾ ਹੈ। ਜਦੋਂ ਇਜਲਾਸ ਦੌਰਾਨ ਮੁੱਖ ਮੰਤਰੀ ਦਾ ਆਖਰ ਵਿੱਚ ਭਾਸ਼ਣ ਸ਼ੁਰੂ ਹੋਇਆ ਤਾਂ ਸੁਖਪਾਲ ਸਿੰਘ ਖਹਿਰਾ ਦਾ ਸਮਾਂ ਨਾ ਦੇਣ ਨੂੰ ਲੈ ਕੇ ਵਿਰੋਧ ਜਾਇਜ਼ ਸੀ ਪਰ CM ਮਾਨ ਦੇ ਭਾਸ਼ਣ ਦੌਰਾਨ ਬੋਲਣਾ ਗਲਤ ਲੱਗ ਰਿਹਾ ਸੀ। ਭਗਵੰਤ ਮਾਨ ਇਹ ਕਹਿ ਕਿ ਕਾਂਗਰਸ ਤੇ ਭਾਰੂ ਹੋ ਗਏ ਕਿ ਤੁਸੀ ਨਰੇਗਾ ਦੇ ਮੁੱਦੇ ਤੇ ਇਜਲਾਸ ਦੌਰਾਨ ਟਿੱਕ ਕੇ ਬੈਠ ਨਹੀ ਰਹੇ, ਗੱਲਾਂ ਤੁਸੀ ਸਾਡੇ ਨਾਲ ਦਿੱਲੀ ਜਾਣ ਦੀਆਂ ਕਰ ਰਹੇ ਹੋ। ਇਸ ਦੌਰਾਨ ਕਾਂਗਰਸ ਆਪਣੇ ਬਚਾਅ ਮੋਡ ਤੇ ਆ ਗਈ। ਇਸ ਦੌਰਾਨ ਭਗਵੰਤ ਮਾਨ ਨੂੰ ਕਾਂਗਰਸ ਦੇ ਖਹਿਰਾ ਖਿਲ਼ਾਫ ਬੋਲਣ ਦਾ ਮੌਕਾ ਮਿਲ ਗਿਆ। ਸੋ ਨਰੇਗਾ ਥਾਂ ਭਾਜਪਾ ਵੱਲੋ ਬਣਾਏ ਕਾਨੂੰਨ ਖਿਲ਼ਾਫ ਜਿੱਥੇ ਦੇਸ਼ ਅੰਦਰ ਕਾਂਗਰਸ ਸੜਕਾਂ ਤੇ ਉਤਰਨ ਦੀ ਤਿਆਰੀ ਕਰ ਰਹੀ ਹੈ ਉੱਥੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਵਿਚ ਇਸ ਸਕੀਮ ਖਿਲ਼ਾਫ ਮਤਾ ਪਾਸ ਕਰਕੇ ਦੇਸ਼ ਅੰਦਰ ਵਿਰੋਧ ਜਿਤਾਅ ਕੇ ਖਾਸ ਕਰਕੇ ਪੰਜਾਬ ਅੰਦਰ ਮੁੱਦਾ ਆਪਣੇ ਹੱਥ ਕਰ ਲਿਆ ਹੈ।
ਰਾਜਿੰਦਰ ਸਿੰਘ ਬਿਲਗਾ
31/12/2025



