Breaking
Sun. Apr 19th, 2026

ਬਲਾਕ ਨੂਰਮਹਿਲ ‘ਚ ਸਖਤ ਮੁਕਾਬਲਾ “ਆਪ” ਅਤੇ ਗਠਜੋੜ ਵਿਚਕਾਰ

ਮਿਹਨਤ ਕਰ ਰਹੀ ਵਿਧਾਇਕ ਦੀ ਟੀਮ, ਇਹ ਚੋਣ ਨਗਰ ਕੌਂਸਲ ਨੂਰਮਹਿਲ ਦਾ ਸੈਮੀਫਾਈਨਲ ਹੈ

ਬਲਾਕ ਨੂਰਮਹਿਲ ਦੀਆਂ 15 ਸੰਮਤੀਆਂ ਲਈ 44 ਉਮੀਦਵਾਰ ਚੋਣ ਮੈਦਾਨ ਵਿੱਚ ਨਿੱਤਰੇ ਹਨ। ਬਲਾਕ ਨੂਰਮਹਿਲ ਵਿੱਚ ਦੋ ਜਿਲ੍ਹਾ ਪ੍ਰੀਸ਼ਦ, ਤਲਵਣ ਤੋਂ ‘ਆਪ’, ਕਾਂਗਰਸ ਅਤੇ ਸ਼੍ਰੋ.ਅ.ਦ.ਬ ਵਿੱਚਕਾਰ ਮੁਕਾਬਲਾ, ਜਿਲ੍ਹਾ ਪ੍ਰੀਸ਼ਦ ਕੰਦੋਲਾ ਕਲਾਂ ਤੋਂ “ਆਪ”, ਸ਼੍ਰੋ.ਅ.ਦ.ਬ ਅਤੇ ਬਸਪਾ ਵਿੱਚਕਾਰ ਮੁਕਾਬਲਾ।
ਸੰਮਤੀਆਂ ਵਿੱਚ ਕਿਹੜੀ ਪਾਰਟੀ ਦੇ ਕਿੰਨੇ ਉਮੀਦਵਾਰ ਖੜੇ ਦਾ ਵੇਰਵਾ ਜਿਸ ਵਿੱਚ “ਆਪ” ਦੇ 14, ਕਾਂਗਰਸ ਦੇ 10, ਸ਼੍ਰੋ.ਅ.ਦ.ਬਾਦਲ ਦੇ 8, ਬਸਪਾ ਦੇ 5, ਬੀਜੇਪੀ ਦੇ 2 ਅਤੇ ਅਜਾਦ 5 ਹਨ।
ਚੋਣ ਪ੍ਰਚਾਰ ਨੇ ਤੇਜ਼ੀ ਫੜ ਲਈ ਹੈ, ਸ਼ੋਸ਼ਲ ਮੀਡੀਏ ਤੇ ਪੋਸਟਰ ਵਾਇਰਲ ਹੋ ਰਹੇ ਹਨ। ਸਾਰੀਆਂ ਪਾਰਟੀਆਂ ਨੂੰ ਭਾਈਚਾਰਕ ਸਾਂਝ ਬਣਾ ਕੇ ਇਹ ਚੋਣਾਂ ਲੜਨੀਆਂ ਚਾਹੀਦੀਆਂ ਹਨ ਕਿਉਕਿ ਵੋਟਾਂ ਪੈਣ ਉਪਰੰਤ ਇਸੇ ਮਾਹੌਲ ਵਿੱਚ ਰਹਿਣਾ ਹੈ ਸੋ ਇਸ ਮਾਹੌਲ ਵਿੱਚ ਸ਼ਾਂਤੀ ਬਣੀ ਰਹਿਣੀ ਚਾਹੀਦੀ ਹੈ। ਸਤਾਧਿਰ ਲਈ ਸਿਰਦਰਦੀ ਬਣੀ ਕਾਂਗਰਸ ਬਸਪਾ ਦਾ ਚੋਣ ਸਮਝੌਤਾ, ਜਿਸ ਨੂੰ ਲੈ ਕੇ ਸਖਤ ਮਿਹਨਤ ਦੀਆਂ ਖ਼ਬਰਾਂ ਹਨ।
ਅਗਰ ਇਸ ਚੋਣ ਵਿੱਚ “ਆਪ” ਇਸ ਗਠਜੋੜ ਨੂੰ ਠਿੱਬੀ ਲਾ ਗਿਆ, ਫਿਰ ਨਗਰ ਕੌਂਸਲ ਨੂਰਮਹਿਲ ਦੀ ਆਉਣ ਵਾਲੀ ਚੋਣ ਸਮੇਂ ਇਸ ਦਾ ਪ੍ਰਭਾਵ ਪਵੇਗਾ। ਉਸ ਤੋਂ ਪਹਿਲਾ ਇਹ ਸੈਮੀਫਾਈਨਲ ਆਖਿਆ ਜਾ ਸਕਦਾ ਹੈ। ਵਿਧਾਇਕ ਦੀ ਮਿਹਨਤ ਅਤੇ ਉਸ ਦੀ ਟੀਮ ਨੇ ਵਿਰੋਧੀਆਂ ਨੂੰ ਜਰੂਰ ਸਖ਼ਤ ਮੁਕਾਬਲਾ ਦੇ ਦਿੱਤਾ ਹੈ ਜਿੱਤ ਹਾਰ ਦੇ ਨਤੀਜੇ ਭਾਂਵੇ ਜੋ ਮਰਜ਼ੀ ਹੋਣ?

Related Post

Leave a Reply

Your email address will not be published. Required fields are marked *