Breaking
Thu. Feb 26th, 2026

ਇਤਿਹਾਸਿਕ ਨਗਰ ਬਿਲਗਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਛੋਹ ਪ੍ਰਾਪਤ ਧਰਤੀ

ਇਤਿਹਾਸਿਕ ਨਗਰ ਬਿਲਗਾ ਜਿਸ ਨੂੰ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਹੈ। ਬਿਲਗਾ ਫਿਲੌਰ ਤੋਂ ਨੂਰਮਿਹਲ ਸੜਕ ਤੇ ਸਥਿਤ ਮੁਆਈ ਬੱਸ ਸਟੈਂਡ ਤੋਂ 3 ਕਿਲੋਮੀਟਰ ਅੰਦਰ ਆ ਕੇ ਹੈ। ਜਿੱਥੇ ਸੰਮਤ 1636, ਹਾੜ 18 (ਮਤਾਬਿਕ ਮਹਾਨ ਕੋਸ਼ ਭਾਈ ਕਾਨ੍ਹ ਸਿੰਘ ਨਾਭਾ) ਨੂੰ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਿੰਡ ਮੌ ਸਾਹਿਬ ਵਿੱਚ ਮਾਤਾ ਗੰਗਾ ਜੀ ਨੂੰ ਵਿਆਹੁਣ ਜਾਂਦੇ ਸਮੇਂ ਇੱਥੇ ਠਹਿਰਾਓ ਕੀਤਾ। ਇਹ ਬਰਾਤ18 ਹਾੜ ਬਾਦ ਦੁਪਹਿਰ ਪਹੁੰਚੀ ਸੀ। ਵੀਹ ਹਾੜ ਤੱਕ ਬਿਲਗਾ ਦੀਆਂ ਸੰਗਤਾਂ ਸ਼ਰਧਾ ਪੂਰਵਕ ਤਨ ਮਨ ਨਾਲ ਗੁਰੂ ਜੀ ਅਤੇ ਨਾਲ ਬਰਾਤ ਵਿੱਚ ਆਏ ਸੰਤਾਂ ਮਹਾਂਪੁਰਸ਼ਾਂ ਦੀ ਸੇਵਾ ਕੀਤੀ ਅਗਲੇ ਦਿਨ ਬਰਾਤ ਸਮੇਤ ਚਾਲੇ ਪਾਏ ਸਨ।
ਉਸ ਸਮੇਂ ਸੱਤ ਕੁੱਲੀਆਂ ਚ ਵਸ ਰਹੇ ਬਿਲਗਾ ਵਾਸੀਆਂ ਵਲੋਂ ਗੁਰੂ ਜੀ ਦੀ ਬਰਾਤ ਦੀ ਟਹਿਲ ਸੇਵਾ ਤੋਂ ਖੁਸ਼ ਹੋ ਕੇ ਗੁਰੂ ਜੀ ਨੇ ਨਵੇਂ ਬਸਤਰ ਪਹਿਨਣ ਉਪਰੰਤ ਉਤਾਰੇ ਹੋਏ ਬਸਤਰ ਪਿੰਡ ਵਾਸੀਆਂ ਨੂੰ ਨਿਸ਼ਾਨੀ ਵਜੋਂ ਦਿੱਤੇ ਸਨ। ਇਹਨਾਂ ਵਸਤਰਾਂ ਵਿੱਚ ਕੁੜਤਾ ਜੋ ਕਿ ਰੇਸ਼ਮ ਦੇ ਕੱਪੜੇ ਤੋਂ ਬਣਿਆ ਹੋਇਆ ਹੈ, ਪਜਾਮਾ ਚੂੜੀਦਾਰ ਬਣਿਆ ਹੋਇਆ ਹੈ ਦੁਸ਼ਾਲੇ ਉੱਪਰ ਹੱਥ ਦੀ ਕਢਾਈ ਨਾਲ ਨਿੱਕੇ ਨਿੱਕੇ ਫੁੱਲ ਪਾਏ ਹੋਏ ਹਨ, ਹਜ਼ੂਰੀਏ ਉੱਪਰ ਦੀ ਹੱਥ ਕਢਾਈ ਨਾਲ ਉਸ ਸਮੇਂ ਦਾ ਡਿਜ਼ਾਇਨ ਕਿਹਾ ਜਾ ਸਕਦਾ ਹੈ। ਰੁਮਾਲ ਰੇਸ਼ਮ ਦੇ ਕੱਪੜੇ ਦਾ ਬਣਿਆ ਹੋਇਆ ਹੈ। ਚੰਦਨ ਦੀ ਚੌਂਕੀ ਜਿਸ ਉੱਪਰ ਗੁਰੂ ਜੀ ਨੇ ਬੈਠ ਕੇ ਇਸ਼ਨਾਨ ਕੀਤਾ। ਸ਼ਾਹੀ ਪਹਿਰਾਵੇ ਵਿੱਚ ਸਤਿਕਾਰਤ ਪਗੜੀ ਹੇਠ ਪਹਿਨਣ ਵਾਲੀ ਸੇਲ੍,ਹੀ ਬਟੂਆ ਅਤੇ ਸੁੱਚੇ ਮੋਤੀਆਂ ਦਾ ਬਣਿਆ ਹੋਇਆ ਹੱਥ ਸਿਮਰਨਾ ਸ਼ਾਮਿਲ ਹੈ ਸਾਰੀਆਂ ਨਿਸ਼ਾਨੀਆਂ ਗੁਰਦੁਆਰਾ ਸਾਹਿਬ ਵਿੱਚ ਸਸ਼ੋਭਿਤ ਹਨ।

ਗੁਰੂ ਜੀ ਨੇ ਪਿੰਡ ਵਾਸੀਆਂ ਨੂੰ ਸੱਤ ਕੁੱਲੀਆਂ ਤੋਂ ਸੱਤ ਮਹੱਲਿਆਂ ਚ ਵਸਣ ਦਾ ਵਰ ਦਿੱਤਾ। ਗੁਰੂ ਜੀ ਦੀ ਕਿਰਪਾ ਨਾਲ ਅੱਜ ਸੱਤ ਕੁੱਲੀਆਂ ਤੋਂ ਸੱਤ ਪੱਤੀਆਂ (ਮਹੱਲੇ) ਦੇ ਸੱਤ ਦਰਵਾਜ਼ਿਆਂ ਵਿੱਚ ਵਸ ਰਿਹਾ ਹੈ। ਗੁਰੂ ਜੀ ਦੀ ਯਾਦ ਵਿੱਚ ਇਥੇ ਦੋ ਆਲੀਸ਼ਾਨ ਗੁਰਦੁਆਰੇ ਸੰਸ਼ੋਭਿਤ ਹਨ। ਜਿਨਾਂ ਚ ਵੱਡੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਐਸ.ਜੀ.ਪੀ.ਸੀ ਰਾਹੀ ਚੱਲ ਰਿਹਾ ਹੈ। ਜਦੋਂ ਕਿ ਦੂਸਰਾ ਗੁਰਦੁਆਰਾ ਪਿੱਪਲੀ ਸਾਹਿਬ ਜਿੱਥੇ ਗੁਰੂ ਜੀ ਨੇ ਸਵੇਰ ਸਮੇਂ ਦਾਤਣ ਕੀਤੀ ਸੀ, ਦਾ ਪ੍ਰਬੰਧ ਮਹੱਲੇ ਦੀ ਕਮੇਟੀ ਰਾਹੀਂ ਚੱਲ ਰਿਹਾ ਹੁਣ ਇਸ ਗੁਰਦੁਆਰਾ ਸਾਹਿਬ ਜੀ ਦੀ ਵੀ ਆਲੀਸ਼ਾਨ ਇਮਾਰਤ ਬਣ ਕੇ ਤਿਆਰ ਹੋ ਚੁੱਕੀ ਹੈ।
ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਿਆਹ ਪੁਰਬ ਸਲਾਨਾ ਜੋੜ ਮੇਲੇ ਦੀ ਨਿੱਘੀ ਯਾਦ ਵਿੱਚ 18, 19 ਤੇ 20 ਹਾੜ ਨੂੰ ਸਮਾਗਮ ਹੁੰਦੇ। 18 ਹਾੜ ਨੂੰ ਨਗਰ ਕੀਰਤਨ ਕੱਢਿਆ ਜਾਂਦਾ ਹੈ ਉਸ ਤੋਂ ਤਿੰਨ ਦਿਨ ਪਹਿਲਾਂ ਪ੍ਰਭਾਤ ਫੇਰੀਆਂ ਆਰੰਭ ਹੋ ਜਾਂਦੀਆਂ ਹਨ 19 ਹਾੜ ਨੂੰ ਸਾਰਾ ਦਿਨ ਦੀਵਾਨ ਸਜਾਏ ਜਾਂਦੇ ਹਨ, ਰਾਤ ਸਮੇਂ ਭਾਈ ਦਵਿੰਦਰ ਸਿੰਘ ਸੋਢੀ ਲੁਧਿਆਣੇ ਵਾਲਿਆਂ ਵੱਲੋਂ ਕੀਰਤਨ ਸਮਾਗਮ ਕਰਵਾਇਆ ਜਾਂਦਾ ਜਿਸ ਵਿੱਚ ਪ੍ਰਸਿੱਧ ਰਾਗੀ ਜਥੇਦਾਰ ਹਾਜ਼ਰੀ ਭਰਦੇ। 20 ਹਾੜ ਨੂੰ ਦੀਵਾਨ ਸਾਰਾ ਦਿਨ ਸਜਾਉਣ ਉਪਰੰਤ ਰਾਤ ਦੇ ਦੀਵਾਨਾਂ ਦੀ ਸਮਾਪਤੀ ਕੀਤੀ ਜਾਂਦੀ ਹੈ।

ਇੱਥੇ ਪਿਛਲੇ ਸਮੇਂ ਇਹ ਪਰੰਪਰਾ ਰਹੀ ਹੈ ਕਿ ਭਰੇ ਦੀਵਾਨ ਦੀ ਸਮਾਪਤੀ ਤੋਂ ਪਹਿਲਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸੰਸ਼ੋਭਿਤ ਬਸਤਰਾਂ ਦੇ ਖੁੱਲੇ ਦਰਸ਼ਨ ਕਰਵਾਏ ਜਾਂਦੇ ਸੀ ਪਰ ਬਸਤਰ ਬਿਰਧ ਹੋਣ ਕਰਕੇ ਇਸ ਪ੍ਰੰਪਰਾ ਨੂੰ ਰੋਕ ਦਿੱਤਾ ਗਿਆ ਸੀ। ਪਿਛਲੇ ਸਾਲਾਂ ਤੋਂ ਸ਼ੀਸ਼ੇ ਦੇ ਫਰੇਮ ਵਿੱਚ ਵਿਗਿਆਨੀਆਂ ਵੱਲੋਂ ਬਸਤਰ ਜੜ ਦਿੱਤੇ ਗਏ ਹਨ ਗੁਰੂ ਘਰ ਦੀ ਉੱਪਰ ਦੀ ਇਮਾਰਤ ਵਿੱਚ ਇਹ ਸ਼ੀਸ਼ੇ ਦੇ ਫਰੇਮ ਸੰਸ਼ੋਭਤ ਹਨ ਇੱਥੇ ਹੀ ਸੰਗਤਾਂ

21 ਹਾੜ ਨੂੰ ਬਿਲਗਾ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਜਿਸ ਦੀ ਅਗਵਾਈ ਨਿਸ਼ਾਨ ਸਾਹਿਬ ਵਾਲੇ ਸਿੰਘ, ਪੰਜ ਪਿਆਰੇ ਸਿੰਘ ਕਰ ਰਹੇ ਹੁੰਦੇ ਹਨ। ਇਸ ਨਗਰ ਕੀਰਤਨ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਆਪਣੇ ਸਾਧਨਾ ਰਾਹੀਂ ਨਗਰ ਕੀਰਤਨ ਵਿੱਚ ਸ਼ਾਮਿਲ ਹੋ ਕੇ ਗੁਰਦੁਆਰਾ ਮੌ ਸਾਹਿਬ ਪੁੱਜਦੀਆਂ ਹਨ ਜਿੱਥੇ ਇਹ ਵਿਆਹ ਪੁਰਬ ਸਮਾਗਮ 21 ਹਾੜ ਨੂੰ ਸ਼ੁਰੂ ਹੁੰਦੇ ਹਨ 22 ਅਤੇ 23 ਹਾੜ ਗੁਰਦੁਆਰਾ ਮੌ ਸਾਹਿਬ ਵਿਖੇ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਵਿਆਹ ਪੁਰਬ ਸਮਾਗਮ ਕਰਵਾਏ ਜਾਂਦੇ ਹਨ।

Related Post

Leave a Reply

Your email address will not be published. Required fields are marked *