ਸੇਵਾ ਕੇਂਦਰ ਗੁਰਾਇਆ ’ਚ ਚੋਰਾਂ ਨੇ ਤਾਲੇ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਦਿੱਤਾ ਅੰਜਾਮ
16 ਯੂ.ਪੀ.ਐਸ ਦੀਆ ਬੈਟਰੀਆ, 1 ਜਰਨੈਟਰ ਦੀ ਬੈਟਰੀ ਅਤੇ ਡੀ.ਵੀ.ਆਰ ਲੈ ਕੇ ਫਰਾਰ ਹੋਏ ਚੋਰ
ਗੁਰਾਇਆ, 21 ਦਸੰਬਰ 2023-ਸੇਵਾ ਕੇਂਦਰ ਗੁਰਾਇਆ ‘ਚ ਚੋਰਾਂ ਵੱਲੋ 16 ਯੂ ਪੀ ਐਸ ਦੀਆਂ ਬੈਟਰੀਆਂ, ਇਕ ਜਰਨੈਟਰ ਦੀ ਬੈਟਰੀ ਚੋਰੀ ਹੋਣ ਦਾ ਸਮਾਚਾਰ ਮਿਲਿਆ। ਸਥਾਨਕ ਦਾਣਾ ਮੰਡੀ ’ਚ ਸਥਿਤ ਸੇਵਾ ਕੇਂਦਰ ਜਿੱਥੋ ਚੋਰਾਂ ਨੇ ਸੇਵਾ ਕੇਂਦਰ ਦੇ ਤਾਲੇ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਸੀਨੀਅਰ ਅਪ੍ਰੇਟਰ ਵਜੋਂ ਸੇਵਾ ਨਿਭਾਅ ਰਹੇ ਤਰਨਜੀਤ ਸਿੰਘ ਨੇ ਦੱਸਿਆ ਕਿ ਸਵੇਰੇ ਜਦੋਂ ਸੇਵਾ ਕੇਂਦਰ ਦਾ ਸੁਰੱਖਿਆ ਗਾਰਡ ਰੋਜ਼ਾਨਾ ਦੀ ਤਰਾਂ ਸੇਵਾ ਕੇਂਦਰ ਆਇਆ ਤਾਂ ਉਸ ਨੇ ਦੇਖਿਆ ਕਿ ਸੇਵਾ ਕੇਂਦਰ ਦਾ ਤਾਲਾ ਟੁੱਟਾ ਹੋਇਆ ਸੀ ਅਤੇ ਚੋਰ ਸੇਵਾ ਕੇਂਦਰ ਅੰਦਰ 16 ਯੂ.ਪੀ.ਐਸ ਇਨਵੈਰਟਰ ਦੀਆ ਬੈਟਰੀਆ, ਇੱਕ ਜਰਨੈਟਰ ਦੀ ਬੈਟਰੀ ਅਤੇ ਕੈਮਰਿਆ ਦਾ ਡੀ.ਵੀ.ਆਰ ਚੋਰੀ ਕਰਕੇ ਲੈ ਗਏ। ਉਨਾ ਦੱਸਿਆ ਕਿ ਇਸ ਚੋਰੀ ਨਾਲ ਕਾਫੀ ਨੁਕਸਾਨ ਹੋ ਗਿਆ ਹੈ। ਜਿਲ੍ਹਾ ਜਲੰਧਰ ਦੇ ਕਈ ਸੇਵਾ ਕੇਂਦਰਾਂ ਨੂੰ ਚੋਰਾਂ ਵੱਲੋਂ ਨਿਸਾਨਾ ਬਣਾਇਆ ਹੈ। ਜਿੱਥੋ ਚੋਰ ਖਾਸ ਕਰਕੇ ਬੈਟਰੀਆਂ ਚੋਰੀ ਕਰ ਰਹੇ ਹਨ।
