ਦੋਸ਼ੀ ਤੇ ਪਹਿਲਾਂ ਵੀ 17 ਕੇਸ ਦਰਜ
ਨਸ਼ਾਂ ਤਸਕਰਾਂ ਅਤੇ ਭੇੜੇ ਪੁਰਸ਼ਾਂ ਖਿਲਾਫ ਚਲਾਈ ਮੁਹਿੰਮ ਤਹਿਤ ਥਾਣਾ ਫਿਲੌਰ ਦੀ ਪੁਲਿਸ ਨੇ ਇਕ ਨਾਮੀ ਨਸ਼ਾਂ ਤਸਕਰ ਅਤੇ ਗੈਂਗਸਟਰ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਕੋਲੋ ਨਸ਼ੀਲੇ ਪਦਰਥ ਅਤੇ ਅਸਲਾ ਬਰਾਮਦ ਹੋਇਆ ਹੈ।
ਡੀਐਸਪੀ ਫਿਲੌਰ ਸਰਵਣ ਸਿੰਘ ਬੱਲ ਨੇ ਦੱਸਿਆ ਕਿ ਥਾਣਾ ਮੁੱਖੀ ਸੰਜੀਵ ਕੁਮਾਰ ਨੇ ਸਮੇਤ ਟੀਮ ਲੰਬੇ ਸਮੇਂ ਤੋਂ ਕਰਾਈਮ ਕਰਨ ਵਾਲੇ ਨਸ਼ਾਂ ਤਸਕਰਾਂ ਅਤੇ ਖਤਰਨਾਕ ਗੈਂਗਸਟਰ ਸੁਖਦੀਪ ਸਿੰਘ ਉਰਫ ਮੱਟੀ ਨੂੰ ਫਿਲੌਰ ਕਚਿਹਰੀ ਵਿੱਚੋ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਹੋਈ ਹੈ।ਜਿਸ ਦੀ ਤਲਾਸ਼ੀ ਲੈਣ ਤੇ ਉਸ ਦੇ ਕਬਜੇ ਵਿਚੋ 31 ਗ੍ਰਾਮ ਹੈਰੋਇਨ, 110 ਨਸ਼ੀਲੀਆ ਗੋਲੀਆਂ, 2 ਲੱਖ ਰੁਪਏ ਡਰੱਗ ਮਨੀ, ਇੱਕ ਕਾਰ ੲੈਕਸ.ਯੂ.ਵੀ. ਚਿੱਟਾ ਰੰਗ, 01 ਪਿਸਟਲ 32 ਬੋਰ ਸਮੇਤ ਮੈਗਜੀਨ ਅਤੇ 07 ਰੌਂਦ ਜਿੰਦਾ 32 ਬੋਰ ਬਰਾਮਦ ਕਰਕੇ ਮੁਕੱਦਮਾ ਨੰਬਰ 154 ਅਸਲਾ ਅਤੇ ਐਨ.ਡੀ.ਪੀ.ਐਸ.ਐਕਟ ਤਹਿਤ ਦਰਜ ਕੀਤਾ ਹੈ।
ਡੀਐਸਪੀ ਬੱਲ ਨੇ ਦੱਸਿਆ ਕਿ ਮੱਟੀ ਖਿਲਾਫ ਪਹਿਲਾ ਵੀ ਵੱਖ-ਵੱਖ ਧਰਾਵਾਂ ਹੇਠ ਵੱਖ-ਵੱਖ ਥਾਣਿਆ ‘ਚ ਕੁੱਲ 17 ਮੁਕੱਦਮੇ ਦਰਜ ਹਨ। ਮੁੱਢਲੀ ਜਾਂਣ ਤੋਂ ਪਤਾ ਲੱਗਾ ਹੈ ਕਿ ਉਕਤ ਵਲੋਂ ਹੁਣ ਤੱਕ ਬਾਰਡਰ ਏਰੀਏ ਤੋਂ ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਲਿਆ ਕਿ ਫਿਲੌਰ ਅਤੇ ਆਸ ਪਾਸ ਦੇ ਇਲਾਕੇ ‘ਚ ਸਪਲਾਈ ਕਰਨ ਦਾ ਗੋਰਖ ਧੰਦਾ ਚਲਾਇਆ ਜਾ ਰਿਹਾ ਸੀ। ਜਦ ਕਿ ਹੁਣ ਮਾਣ ਯੋਗ ਅਦਾਲਤ ਤੋਂ ਇਸ ਦਾ ਪੁਲਿਸ ਰਿਮਾਂਡ ਲੈ ਕਿ ਹੋਰ ਪੁੱਛ ਗਿੱਛ ਕੀਤੀ ਜਾ ਰਹੀ ਹੈ।
