ਅੱਜ ਭਾਰਤੀ ਕਿਸਾਨ ਯੂਨੀਅਨ ਪੰਜਾਬ ਵਲੋਂ ਸੁੱਖ ਗਿੱਲ ਮੋਗਾ ਜਨਰਲ ਸਕੱਤਰ ਪੰਜਾਬ ਦੀ ਅਗਵਾਈ ਹੇਠ ਯੂਨੀਆਨ ਦੇ ਅਹੁਦੇਦਾਰਾ ਤੇ ਮੈਂਬਰਾਂ ਵਲੋਂ ਵੱਡੀ ਗਿਣਤੀ ‘ਚ ਫਿਲੌਰ ਪਹੁੰਚ ਕਿ ਇੱਕ ਏਜੰਟ ਸੁਰਿੰਦਰ ਦੇ ਘਰ ਅੱਗੇ ਧਰਨਾ ਲਾਇਆ ਗਿਆ। ਮਾਮਲੇ ਸਬੰਧੀ ਪੀੜਤ ਵਿਅਕਤੀ ਪਰਮਜੀਤ ਸਿੰਘ ਪਿੰਡ ਕੋਲੀਆ ਵਾਲਾ ਜਿਲਾ ਕਪੂਰਥਲਾ ਨੇ ਦਸਿਆ ਕਿ ਉਕਿਤ ਏਜੰਟ ਨੇ 2020 ਵਿੱਚ ਉਨਾਂ ਦੇ ਲੜਕੇ ਨੂੰ ਅਮਰੀਕਾ ਭੇਜਣ ਲਈ 25 ਲੱਖ ਰੁਪਏ ‘ਚ ਗੱਲ ਕੀਤੀ ਸੀ ਤੇ ਉਕਿਤ ਏਜੰਟ ਨੇ ਮੇਰੇ ਲੜਕੇ ਨੂੰ ਫਰਵਰੀ ਵਿੱਚ ਹੀ ਦਿੱਲੀ ਤੋਂ ਅਮਰੀਕਾ ਲਈ ਰਵਾਨਾ ਕਰ ਦਿੱਤਾ ਤੇ ਤੁਰਕੀ ਜਾ ਕੇ ਛੱਡ ਦਿੱਤਾ ਜਿੱਥੇ ਉੱਥੋਂ ਦੀ ਪੁਲਿਸ ਨੇ ਮੇਰੇ ਲੜਕੇ ਨੂੰ ਇੱਕ ਮਹੀਨਾ ਆਪਣੀ ਕਸਟੱਡੀ ਵਿੱਚ ਰਖਿਆ। ਜਦ ਅਸੀ ਆਪਣੇ ਲੜਕੇ ਬਾਰੇ ਏਜੰਟ ਨਾਲ ਗੱਲ ਕਰਨੀ ਚਾਹੀ ਤਾਂ ਇਸ ਨੇ ਸਾਡੇ ਨਾਲ ਸੰਪਰਕ ਤੋੜ ਕਿ ਫੋਨ ਚੁੱਕਣੇ ਬੰਦ ਕਰ ਦਿੱਤੇ। ਜਿਸ ਮਗਰੋਂ ਅਸੀ ਆਪਣੇ ਲੜਕੇ ਨੂੰ ਬਚਾਉਣ ਲਈ ਕਿਸੇ ਹੋਰ ਏਜੰਟ ਰਾਹੀ 30 ਲੱਖ ਰੁਪਏ ਦੇ ਕਰੀਬ ਖਰਚ ਕਰਕੇ ਬਚਾਇਆ।ਜਦ ਕਿ ਇਸ ਏਜੰਟ ਦਾ ਪਤਾ ਟਿਕਾਣਾ ਲੱਭ ਕੇ ਅਸੀ ਫਿਲੋਰ ਇਸ ਦੇ ਘਰ ਪਹੁੰਚੇ ਤੇ ਪਿਛਲੇ ਲੰਬੇ ਸਮੇਂ ਤੋਂ ਆਪਣੇ ਪੇਸੈ ਲੈਣ ਲਈ ਧੱਕੇ ਖਾ ਰਹੇ ਹਾ ਤੇ ਅੱਜ ਯੂਨੀਅਨ ਨੂੰ ਨਾਲ ਲੈ ਕਿ ਇਸ ਦੇ ਘਰ ਅੱਗੇ ਪੱਕੇ ਤੌਰ ਤੇ ਧਰਨਾ ਲਾ ਦਿੱਤਾ ਹੈ। ਧਰਨੇ ਦੀ ਅਗਵਾਈ ਕਰ ਰਹੇ ਸੁੱਖ ਗਿੱਲ ਨੇ ਦਸਿਆ ਕਿ ਉਹ ਆਪਣੀ ਯੂਨੀਅਨ ਵਲੋਂ ਏਜੰਟ ਦੇ ਘਰ ਅੱਗੇ ਉਦੋਂ ਤੱਕ ਧਰਨਾ ਦੇਣਗੇ ਜਦੋ ਤੱਕ ਉਹਨਾਂ ਦੇ ਮੈਂਬਰ ਦੀ ਪੂਰੀ ਰਕਮ ਨਹੀ ਵਾਪਸ ਮੁੜਦੀ।
